ਮੋਗਾ, 14 ਫਰਵਰੀ (ਜਸਪਾਲ ਸਿੰਘ ਬੱਬੀ)-ਸਿਵਲ ਲਾਈਨ ਮੋਗਾ ਵਿਖੇ ਹਿੰਦੂ ਧਰਮ ਸੰਮੇਲਨ ਵਲੋਂ ਸ੍ਰੀ ਹਨੂਮਾਨ ਚਾਲੀਸਾ ਪਾਠ ਕਰਵਾਇਆ ਗਿਆ | ਇਸ ਮੌਕੇ ਡਾ. ਪ੍ਰਦੀਪ ਗੁਪਤਾ ਨੇ ਕਿਹਾ ਕਿ ਗੀਤਾ ਦਾ ਗਿਆਨ ਜੀਵਨ ਨੂੰ ਸਹੀ ਦਿਸ਼ਾ ਦੇਣ ਦੇ ਨਾਲ-ਨਾਲ ਮਨ ਨੂੰ ਸ਼ਾਂਤੀ ਅਤੇ ਆਤਮਿਕ ਤਾਕਤ ਪ੍ਰਦਾਨ ਕਰਦਾ ਹੈ | ਮੁੱਖ ਵਕਤਾ ਡਾ. ਜਵਾਲਾ ਪ੍ਰਸ਼ਾਦ ਨੇ 'ਪੰਚ ਪਰਿਵਰਤਨ' ਵਿਸ਼ੇ 'ਤੇ ਵਿਚਾਰ ਰੱਖੇ | ਵਿਸ਼ਾਲ ਨੇ ਦੱਸਿਆ ਕਿ ਹਰ ਮੰਗਲਵਾਰ ਰਾਧਾ ਵੱਲਭ ਮੰਦਰ ਵਿਚ ਨਿਯਮਿਤ ਤੌਰ 'ਤੇ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਜਾਂਦਾ ਹੈ | ਇਸ ਮੌਕੇ ਸ਼ਿਲਪਾ ਬਾਂਸਲ, ਸਮਾਜ ਸੇਵੀ ਵਿਨੀਤ ਚੋਪੜਾ ਪੁੱਤਰ ਕੌਂਸਲਰ ਰੀਟਾ ਚੋਪੜਾ ਦਾ ਹਿੰਦੂ ਧਰਮ ਸੰਮੇਲਨ ਵਲੋਂ ਸਨਮਾਨ ਕੀਤਾ ਗਿਆ | ਸਮਾਗਮ ਵਿਚ ਸੰਜੀਵ ਗੁਪਤਾ, ਸਾਹਿਲ, ਨੰਦੂ ਤਿਵਾਰੀ, ਜਸਬੀਰ ਸਿੰਘ, ਮੁਕੇਸ਼ ਕੋਚਰ ਸ਼ਾਮਿਲ ਸਨ |