ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ 40 ਵਿੱਦਿਆਕ ਸੰਸਥਾਵਾਂ ਦੇ 350 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਭਾਗ
ਫ਼ਰੀਦਕੋਟ, 11 ਨਵੰਬਰ (ਸਰਬਜੀਤ ਸਿੰਘ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਫ਼ਰੀਦਕੋਟ ਵਲੋਂ ਬੱਚਿਆਂ ’ਚ ਨੈਤਿਕਤਾ ਅਤੇ ਸਦਾਚਾਰਕ ਕਦਰਾਂ ਕੀਮਤਾਂ ਕਾਇਮ ਕਰਨ ਤੇ ਆਲੇ ਦੁਆਲੇ ਦੇ ਸਮਾਜਿਕ ਵਰਤਾਰਿਆਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਤੇ ਅਮੀਰ ਵਿਰਸੇ, ਸ਼ਾਨਾਮੱਤੇ ਇਤਿਹਾਸ ਅਤੇ ਪ੍ਰੰਪਰਾਵਾਂ ਨਾਲ ਜੋੜਨ ਲਈ ਅਰੰਭੇ ਕਾਰਜਾਂ ਤਹਿਤ ਅੰਤਰ ਸਕੂਲ ਯੁਵਕ ਮੇਲਾ ਸਥਾਨਕ ਗੁਰਦੁਆਰਾ ਹਰਿੰਦਰਾ ਨਗਰ ਵਿਖੇ ਕਰਵਾਇਆ ਗਿਆ, ਜਿਸ ’ਚ ਫ਼ਰੀਦਕੋਟ ਖੇਤਰ ਦੇ 40 ਸਕੂਲਾਂ ਦੇ 350 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਖੇਤਰ ਪ੍ਰਧਾਨ ਬੀਰ ਸਿੰਘ ਨਾਨਕਸਰ ਨੇ ਦੱਸਿਆ ਕਿ ਯੁਵਕ ਮੇਲੇ ਵਿਚ ਕਵਿਤਾ ਉਚਾਰਣ, ਪੇਂਟਿੰਗ, ਪ੍ਰਸ਼ਨੋਤਰੀ ਮੁਕਬਲਾ (ਜੀਵਨ ਬਿਰਤਾਂਤ ਗੁਰ ਹਰਿਗੋਬੰਦ ਸਾਹਿਬ ’ਤੇ) ਤੇ ਦਸਤਾਰ ਮੁਕਾਬਲੇ ਕਰਵਾਏ ਗਏ।
ਜ
ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਟੱਡੀ ਸਰਕਲ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ। ਤਸਵੀਰ : ਸਰਬਜੀਤ ਸਿੰਘ
12-11-2026
ਫ਼ਰੀਦਕੋਟ, 11 ਨਵੰਬਰ (ਸਰਬਜੀਤ ਸਿੰਘ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਫ਼ਰੀਦਕੋਟ ਵਲੋਂ ਬੱਚਿਆਂ ’ਚ ਨੈਤਿਕਤਾ ਅਤੇ ਸਦਾਚਾਰਕ ਕਦਰਾਂ ਕੀਮਤਾਂ ਕਾਇਮ ਕਰਨ ਤੇ ਆਲੇ ਦੁਆਲੇ ਦੇ ਸਮਾਜਿਕ ਵਰਤਾਰਿਆਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਤੇ ਅਮੀਰ ਵਿਰਸੇ, ਸ਼ਾਨਾਮੱਤੇ ਇਤਿਹਾਸ ਅਤੇ ਪ੍ਰੰਪਰਾਵਾਂ ਨਾਲ ਜੋੜਨ ਲਈ ਅਰੰਭੇ ਕਾਰਜਾਂ ਤਹਿਤ ਅੰਤਰ ਸਕੂਲ ਯੁਵਕ ਮੇਲਾ ਸਥਾਨਕ ਗੁਰਦੁਆਰਾ ਹਰਿੰਦਰਾ ਨਗਰ ਵਿਖੇ ਕਰਵਾਇਆ ਗਿਆ, ਜਿਸ ’ਚ ਫ਼ਰੀਦਕੋਟ ਖੇਤਰ ਦੇ 40 ਸਕੂਲਾਂ ਦੇ 350 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਖੇਤਰ ਪ੍ਰਧਾਨ ਬੀਰ ਸਿੰਘ ਨਾਨਕਸਰ ਨੇ ਦੱਸਿਆ ਕਿ ਯੁਵਕ ਮੇਲੇ ਵਿਚ ਕਵਿਤਾ ਉਚਾਰਣ, ਪੇਂਟਿੰਗ, ਪ੍ਰਸ਼ਨੋਤਰੀ ਮੁਕਬਲਾ (ਜੀਵਨ ਬਿਰਤਾਂਤ ਗੁਰ ਹਰਿਗੋਬੰਦ ਸਾਹਿਬ ’ਤੇ) ਤੇ ਦਸਤਾਰ ਮੁਕਾਬਲੇ ਕਰਵਾਏ ਗਏ। ਪ੍ਰਸ਼ਨੋਤਰੀ ਮੁਕਾਬਲਿਆਂ ਵਿਚੋਂ ਪਹਿਲਾ ਮਨੀਤ ਭੁੱਲਰ ਤੇ ਮਨਤਾਜ ਕੌਰ, ਦੂਜਾ ਸਥਾਨ ਸਹਿਜਪ੍ਰੀਤ ਸਿੰਘ ਤੇ ਮਨਿੰਦਰ ਸਿੰਘ ਤੇ ਤੀਜਾ ਸਥਾਨ ਅਵਨੀਤ ਕੌਰ ਤੇ ਹਰਮਨਦੀਪ ਕੌਰ ਨੇ ਹਾਸਿਲ ਕੀਤਾ। ਪੇਂਟਿੰਗ ਮੁਕਾਬਲਿਆ ’ਚ ਪਹਿਲਾ ਰਮਨਦੀਪ ਕੌਰ, ਦੂਜਾ ਸੁਖਮਨ ਢੀਂਗਰਾ ਤੇ ਤੀਜਾ ਸਥਾਨ ਡੋਲਸੀ ਨੇ ਹਾਸਿਲ ਕੀਤਾ। ਕਵਿਤਾ ਮੁਕਾਬਲਿਆਂ ’ਚ ਪਹਿਲਾ ਸਥਾਨ ਪ੍ਰਭਨੂਰ ਕੌਰ, ਦੂਜਾ ਸਥਾਨ ਸਿਮਰਨ ਕੌਰ ਤੇ ਤੀਜਾ ਸਥਾਨ ਗੁਰਲੀਨ ਕੌਰ ਨੇ ਹਾਸਿਲ ਕੀਤਾ। ਦਸਤਾਰ ਮੁਕਾਬਲੇ ’ਚ ਪਹਿਲਾ ਸਥਾਨ ਪਾਹੁਲਪ੍ਰੀਤ ਸਿੰਘ, ਦੂਜਾ ਸਥਾਨ ਏਕਮ ਸਿੰਘ ਤੇ ਤੀਜਾ ਸਥਾਨ ਕਰਨਇੰਦਰਦੀਪ ਸਿੰਘ ਨੇ ਪ੍ਰਾਪਤ ਕੀਤਾ। ਕੋਆਡੀਨੇਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਅੰਤਰ ਸਕੂਲ ਯੁਵਕ ਮੇਲੇ ਦੀ ਆਰੰਭਤਾ ਭਾਈ ਸੁਮੰਦ ਸਿੰਘ ਗੁਰਮਤਿ ਅਕੈਡਮੀ ਗੁਰੂ ਗੋਬਿੰਦ ਸਿੰਘ ਫ਼ਰੀਦਕੋਟ ਦੇ ਵਿਦਿਆਰਥੀਆਂ ਗੁਰਪ੍ਰੀਤ ਕੌਰ, ਪਿ੍ਆਂਸ਼ੀ, ਤਵਲੀਨ ਕੌਰ ਅਤੇ ਅਰਸ਼ਦੀਪ ਸਿੰਘ ਚਹਿਲ ਨੇ ‘ਤੇਗ ਬਹਾਦਰ ਸਿਮਰੀਐ’ ਗਾਇਨ ਨਾਲ ਕੀਤੀ। ਉਨ੍ਹਾਂ ਦੱਸਿਆ ਕਿ ਯੁਵਕ ਮੇਲੇ ਵਿਚ ਨੈਤਿਕ ਸਿੱਖਿਆ ਇਮਤਿਹਾਨ ਜੋ 22 ਅਗਸਤ 2026 ਦੌਰਾਨ ਕਰਵਾਇਆ ਗਿਆ ਸੀ ਦਰਜਾ ਪਹਿਲਾ, ਦਰਜਾ ਦੂਜਾ ਅਤੇ ਤੀਜਾ ਨੂੰ ਕ੍ਰਮਵਾਰ 2000/-, 1500/- ਅਤੇ 1000/- ਨਕਦ ਰਾਸ਼ੀ ਇਨਾਮ, ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਹਰਿੰਦਰਾ ਨਗਰ ਫ਼ਰੀਦਕੋਟ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਹੈਪੀ, ਨੈਤਿਕ ਸਿੱਖਿਆ ਅਤੇ ਅੰਤਰ ਸਕੂਲ ਯੁਵਕ ਮੇਲਾ ਕੋਆਰਡੀਨੇਟਰ ਵੀਰ ਹਰਭਜਨ ਸਿੰਘ ਰੋੜੀਕਪੂਰਾ, ਐਡਵੋਕੇਟ ਜੀਵਨਜੋਤ ਕੌਰ, ਗੁਰਵਿੰਦਰ ਸਿੰਘ ਕੰਮੇਆਣਾ ਯੂਨਿਟ ਪ੍ਰਧਾਨ, ਵੀਰ ਪਿ੍ਥੀ ਸਿੰਘ ਖੇਤਰ ਪ੍ਰਧਾਨ ਸਾਦਿਕ ਭੈਣ ਸਤਿੰਦਰ ਕੌਰ ਪਟਵਾਰੀ ਨੇ ਯੁਵਕ ਮੇਲੇ ਵਿਚ ਪੁਜ਼ੀਸ਼ਨਾਂ ਅਤੇ ਨੈਤਿਕ ਸਿੱਖਿਆ ਵਿਚ ਪ੍ਰਾਪ੍ਰਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਕਵਿਤਾ ਦੀ ਜੱਜਮੈਂਟ ਸਤਿੰਦਰ ਕੌਰ ਪਟਵਾਰੀ, ਐਡਵੋਕੇਟ ਜੀਵਨਜੋਤ ਕੌਰ, ਪੇਂਟਿੰਗ ਦੀ ਜੱਜਮੈਟ ਵੀਰ ਲਖਵਿੰਦਰ ਸਿੰਘ ਲੱਕੀ ਭਲੂਰ ਅਤੇ ਸਿਮਰਨਜੀਤ ਕੌਰ ਨਾਨਕਸਰ ਅਤੇ ਦਸਤਾਰ ਦੀ ਜੱਜਮੈਂਟ ਵੀਰ ਅਰਮਾਨਦੀਪ ਸਿੰਘ ਵਿਦਿਆਰਥੀ ਵਿੰਗ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਫ਼ਰੀਦਕੋਟ, ਗੁਰਵਿੰਦਰ ਸਿੰਘ ਕੰਮੇਆਣਾ ਨੇ ਕੀਤੀ। ਇਸ ਮੌਕੇ ਜਸਪ੍ਰੀਤ ਕੌਰ, ਜੁਝਾਰ ਸਿੰਘ ਨਾਨਕਸਰ, ਭੈਣ ਦਵਿੰਦਰ ਕੌਰ, ਹਰਰੂਪ ਕੌਰ, ਨਾਜ, ਤਲਲੀਨ ਕੌਰ, ਗੁਰਜੋਤ ਸਿੰਘ, ਜੁਝਾਰ ਸਿੰਘ ਹਰਿੰਦਰਾ ਨਗਰ, ਸਲੀਮ ਸਿੰਘ ਅਤੇ ਕੁਲਦੀਪ ਕੌਰ ਆਦਿ ਹਾਜ਼ਰ ਸਨ।