ਹਰਪ੍ਰੀਤ ਕੋਟਭਾਈ ਵਲੋਂ ਵਪਾਰਕ ਮਿਲਣੀ ’ਚ ਪਹੁੰਚੇ ਕਾਰੋਬਾਰੀਆਂ ਤੇ ਵਪਾਰੀਆਂ ਦਾ ਧੰਨਵਾਦ
ਮਲੋਟ, 11 ਨਵੰਬਰ (ਪਾਟਿਲ)-ਮਲੋਟ ਦੀ ਧਰਤੀ ਉਸ ਵੇਲੇ ਇਤਿਹਾਸਕ ਪਲਾਂ ਦੀ ਗਵਾਹ ਬਣੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕਰਵਾਈ ਗਈ ਵਿਸ਼ੇਸ਼ ਵਪਾਰਕ ਮਿਲਣੀ ’ਚ ਪੂਰੇ ਇਲਾਕੇ ਦਾ ਸਮੁੱਚਾ ਵਪਾਰੀ ਤੇ ਸਨਅਤੀ ਜਗਤ ਇਕ ਮੰਚ ’ਤੇ ਇਕੱਠਾ ਹੋਇਆ। ਵੱਡੀ ਤਾਦਾਦ ਵਿਚ ਪੁੱਜੇ ਪ੍ਰ੍ਰਮੁੱਖ ਕਾਰੋਬਾਰੀਆਂ, ਉਦਯੋਗਪਤੀਆਂ ਤੇ ਵਪਾਰੀਆਂ ਦੇ ਬੇਮਿਸਾਲ ਇਕੱਠ ਨੇ ਸੂਬੇ ਦੇ ਉਦਯੋਗਿਕ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਦਾ ਅਹਿਦ ਲਿਆ।
ਮਲੋਟ, 11 ਨਵੰਬਰ (ਪਾਟਿਲ)-ਮਲੋਟ ਦੀ ਧਰਤੀ ਉਸ ਵੇਲੇ ਇਤਿਹਾਸਕ ਪਲਾਂ ਦੀ ਗਵਾਹ ਬਣੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕਰਵਾਈ ਗਈ ਵਿਸ਼ੇਸ਼ ਵਪਾਰਕ ਮਿਲਣੀ ’ਚ ਪੂਰੇ ਇਲਾਕੇ ਦਾ ਸਮੁੱਚਾ ਵਪਾਰੀ ਤੇ ਸਨਅਤੀ ਜਗਤ ਇਕ ਮੰਚ ’ਤੇ ਇਕੱਠਾ ਹੋਇਆ। ਵੱਡੀ ਤਾਦਾਦ ਵਿਚ ਪੁੱਜੇ ਪ੍ਰ੍ਰਮੁੱਖ ਕਾਰੋਬਾਰੀਆਂ, ਉਦਯੋਗਪਤੀਆਂ ਤੇ ਵਪਾਰੀਆਂ ਦੇ ਬੇਮਿਸਾਲ ਇਕੱਠ ਨੇ ਸੂਬੇ ਦੇ ਉਦਯੋਗਿਕ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਦਾ ਅਹਿਦ ਲਿਆ। ਸਮਾਗਮ ਦਾ ਸਭ ਤੋਂ ਵਿਲੱਖਣ ਤੇ ਪ੍ਰਭਾਵਸ਼ਾਲੀ ਪਹਿਲੂ ਇਹ ਰਿਹਾ ਕਿ ਵੱਖ-ਵੱਖ ਉਦਯੋਗਿਕ ਤੇ ਵਪਾਰਕ ਖੇਤਰਾਂ ਲਈ ਵਿਸ਼ੇਸ਼ ਗੋਲਮੇਜ਼ (ਰਾਊਂਡ ਟੇਬਲ) ਬੈਠਕਾਂ ਸਜਾਈਆਂ ਗਈਆਂ ਸਨ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਸਨਅਤਕਾਰਾਂ ਤੇ ਦੁਕਾਨਦਾਰਾਂ ਨਾਲ ਸਿੱਧਾ ਸੰਵਾਦ ਰਚਾਇਆ ਅਤੇ ਮੌਜੂਦਾ ਹਕੂਮਤ ਦੌਰਾਨ ਦਰਪੇਸ਼ ਮੁਸ਼ਕਿਲਾਂ, ਮੰਗਾਂ ਤੇ ਸੁਝਾਵਾਂ ਦੀ ਡੂੰਘਾਈ ਨਾਲ ਨਬਜ਼ ਟੋਹੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਵਪਾਰੀਆਂ ਦੀ ਹਰ ਜਾਇਜ਼ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਪੰਜਾਬ ਅੰਦਰ ਮੁੜ ਸੁਰੱਖਿਅਤ ਤੇ ਖ਼ੁਸ਼ਹਾਲ ਵਪਾਰਕ ਮਾਹੌਲ ਸਿਰਜਿਆ ਜਾਵੇਗਾ। ਇਸ ਸਮਾਗਮ ਦੀ ਸਫ਼ਲਤਾ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀ ਕ ੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਮਲੋਟ ਹਰਪ੍ਰੀਤ ਸਿੰਘ ਕੋਟਭਾਈ ਨੇ ਮਲੋਟ ਹਲਕੇ ਦੇ ਸਮੂਹ ਕਾਰੋਬਾਰੀਆਂ, ਵਪਾਰੀਆਂ, ਉਦਯੋਗਪਤੀਆਂ ਤੇ ਦਿਨ-ਰਾਤ ਇਕ ਕਰਨ ਵਾਲੀ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਪ੍ਰਗਟਾਇਆ।