ਮੋਗਾ, 15 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਜਿ: ਖੋਸਾ ਦੀ ਮੀਟਿੰਗ ਦਾਣਾ ਮੰਡੀ ਮੋਗਾ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ, ਬਲਵਿੰਦਰ ਸਿੰਘ ਕਾਲੇਕੇ, ਸੁਰਜੀਤ ਸਿੰਘ ਵਿਰਕ ਬਲਾਕ ਪ੍ਰਧਾਨ ਬਾਘਾ ਪੁਰਾਣਾ, ਬਲਵੀਰ ਸਿੰਘ ਧੂੜਕੋਟ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਰਣਵੀਰ ਸਿੰਘ ਬਲਾਕ ਪ੍ਰਧਾਨ ਮੋਗਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਆਗੂਆਂ ਨੇ ਕਿਹਾ ਕਿ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਵਿਚਕਾਰ ਸਮਝੌਤਾ ਹੋਇਆ ਹੈ, ਉਹ ਬਹੁਤ ਹੀ ਮਾੜਾ ਸਮਝੌਤਾ ਹੈ ਜਿਸ ਵਿਚ ਜੋ ਸਮਾਨ ਅਮਰੀਕਾ ਤੋਂ ਭਾਰਤ ਆਵੇਗਾ ਉਸ ਉੱਪਰ ਕੋਈ ਟੈਕਸ ਨਹੀਂ ਹੋਵੇਗਾ ਤੇ ਜੋ ਕਿਸਾਨੀ ਸਮਾਨ ਭਾਰਤ ਤੋਂ ਅਮਰੀਕਾ ਜਾਵੇਗਾ ਉਸ ਉੱਪਰ 18 ਫ਼ੀਸਦੀ ਟੈਕਸ ਲੱਗੇਗਾ ਜਿਸ ਨਾਲ ਭਾਰਤ ਦੀ ਕਿਸਾਨੀ ਖ਼ਤਮ ਹੋ ਜਾਵੇਗੀ | ਆਗੂਆਂ ਨੇ ਬਠਿੰਡਾ ਧਰਨੇ ਦੌਰਾਨ ਹੋਏ ਤਸ਼ੱਦਦ ਦੀ ਯੂਨੀਅਨ ਵਲੋਂ ਨਿੰਦਿਆਂ ਕੀਤੀ | ਇਸ ਤੋਂ ਇਲਾਵਾ 17 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ, 21 ਫਰਵਰੀ ਨੂੰ ਪਿੰਡ ਹਵਾਰਾ ਵਿਖੇ ਕੌਮੀ ਇਨਸਾਫ਼ ਮੋਰਚੇ ਵਲੋਂ ਜੇਲ੍ਹਾਂ ਵਿਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਇਕੱਠ ਵਿਚ ਵੱਧ ਚੜ੍ਹ ਕੇ ਭਾਗ ਲਿਆ ਜਾਵੇਗਾ | ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਧੂੜਕੋਟ, ਨਿਰਮਲ ਸਿੰਘ ਕਾਲੇਕੇ, ਗੁਰਦੀਪ ਸਿੰਘ ਭਲੂਰ, ਰਣਵੀਰ ਸਿੰਘ ਰਾਣਾ, ਮੇਜਰ ਸਿੰਘ ਕੜਾਹੇ ਵਾਲਾ, ਤਰਲੋਚਨ ਸਿੰਘ ਕਾਲੇਕੇ, ਸਰਬਣ ਸਿੰਘ ਲੰਡੇ, ਰੁਪਿੰਦਰ ਸਿੰਘ ਮਾਨ, ਦਰਸ਼ਨ ਸਿੰਘ ਸੇਖਾ, ਤਰਸੇਮ ਸਿੰਘ ਫ਼ਤਿਹਗੜ੍ਹ, ਅਜੀਤ ਸਿੰਘ ਬਾਠ, ਕੁਲਵੰਤ ਸਿੰਘ ਜੋਗੇਵਾਲਾ, ਮਨਜੀਤ ਸਿੰਘ ਡਰੋਲੀ, ਪ੍ਰੀਤਮ ਸਿੰਘ ਖੋਸਾ, ਗੁਰਦਰਸ਼ਨ ਸਿੰਘ ਕਾਲੇਕੇ, ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਨੇ ਵੀ ਸੰਬੋਧਨ ਕੀਤਾ |