ਕੋਟ ਈਸੇ ਖਾਂ, 15 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਸ਼ਿਵ ਸ਼ਕਤੀ ਮੰਦਰ, ਸ੍ਰੀ ਬਜਰੰਗ ਭਵਨ ਮੰਦਰ, ਸ੍ਰੀ ਸ਼ਿਵ ਮੰਦਰ, ਭਗਤਾਂ ਵਾਲਾ ਮੰਦਰ, ਸ੍ਰੀ ਦੁਰਗਾ ਭਜਨ ਮੰਡਲੀ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਤਿਉਹਾਰ ਸਮੂਹ ਸੰਗਤਾਂ, ਸ਼ਰਧਾਲੂਆਂ ਵਲੋਂ ਹਰ ਵਰੇ ਵਾਂਗ ਸ਼ਰਧਾ ਪੂਰਵਕ ਮਨਾਇਆ ਗਿਆ | ਵੱਡੀ ਗਿਣਤੀ 'ਚ ਮਾਈ ਭਾਈ ਸੰਗਤਾਂ ਨੇ ਸ੍ਰੀ ਸ਼ਿਵਿਲੰਗ ਨੂੰ ਜਲ ਅਰਪਿਤ ਕੀਤਾ ਅਤੇ ਪੂਜਾ ਰਸਮਾਂ ਨਿਭਾਈਆਂ | ਇਸੇ ਲੜੀ ਤਹਿਤ ਕਸਬੇ ਦੇ ਮਸੀਤਾਂ ਰੋਡ ਪੁਰਾਤਨ ਸ੍ਰੀ ਸ਼ਿਵ ਬਾਉਲੀ ਮੰਦਰ 'ਚ ਸਵੇਰੇ ਤੋ ਹੀ ਜਲ ਅਰਪਿਤ ਕਰਨ ਲਈ ਸੰਗਤਾਂ ਦੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ | ਸ੍ਰੀ ਸ਼ਿਵ ਬਾਉਲੀ ਉਪਰ ਸਾਲਾਨਾ ਝੰਡਾ ਚੜਾਉਣ ਤੋ ਪਹਿਲਾਂ ਝੰਡਾ ਪੂਜਨ ਦੀ ਰਸਮ ਪੁਸ਼ਕਰ ਧੀਰ, ਮੋਨਾ ਧੀਰ, ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ ਵਲੋਂ ਨਿਭਾਈ ਗਈ | ਇਸ ਸਮੇਂ ਉਨ੍ਹਾਂ ਨਾਲ ਸਚਿਨ ਧੀਰ, ਬੱਦਰੀ ਪ੍ਰਸ਼ਾਦ, ਮਨੋਜ ਕੁਮਾਰ, ਅਜੇ ਮਿਸ਼ਰਾ, ਯਸ਼ਪਾਲ ਗੁਲਾਟੀ ਸਾਹਿਤਕਾਂਰ, ਰਮੇਸ਼ ਗੁਲਾਟੀ ਸਾਬਕਾ ਐਮ.ਸੀ., ਬਨਵਾਰੀ ਲਾਲ, ਰਾਣਾ ਠੇਕੇਦਾਰ, ਸੁਰਿੰਦਰ ਮਿਗਲਾਨੀ, ਵਿਸ਼ਾਲ ਮੈਦਾਨ, ਡਾ. ਮਾਲਤੀ ਧੀਰ ਸਾਬਕਾ ਸਰੰਪਚ ਆਦਿ ਹਾਜਰ ਸਨ | ਇਸ ਉਪਰੰਤ ਮੰਦਰ ਦੇ ਵਿਹੜੇ 'ਚ ਜੋ ਹੋਰ ਮੂਰਤੀਆਂ ਸਥਾਪਤ ਕੀਤੀਆਂ ਜਾਣੀਆਂ ਹਨ ਉਸ ਬਿਲਡਿੰਗ ਦਾ ਉਦਘਾਟਨ ਵਿਜੇ ਕੁਮਾਰ ਧੀਰ ਉਘੇ ਸਮਾਜ ਸੇਵੀ ਆਗੂ ਨੇ ਕਹੀ ਦਾ ਟੱਕ ਲਗਾ ਕੇ ਕੀਤਾ | ਇਸ ਮੌਕੇ ਸ੍ਰੀ ਰਮਾਇਣ ਪ੍ਰਚਾਰ ਸੰਮਤੀ, ਸ੍ਰੀ ਸ਼ਿਵ ਬਾਉਲੀ ਮੰਦਰ ਲੰਗਰ ਕਮੇਟੀ ਵਲੋਂ ਫਲਾਂ, ਗੰਨੇ ਦਾ ਰਸ ਅਤੇ ਪੂੜੀਆਂ ਛੋਲਿਆਂ, ਕੜਾਹ, ਖੀਰ ਦਾ ਲੰਗਰ ਲਗਾਇਆ ਗਿਆ | ਭਗਤ ਜਗਦੀਸ਼, ਪੰਡਤ ਬਦਰੀ ਪ੍ਰਸ਼ਾਦ ਮਿਸ਼ਰਾ ਅਤੇ ਬੀਬੀਆਂ ਦੀਆਂ ਭਜਨ ਪਾਰਟੀਆਂ ਵਲੋਂ ਸ਼ਿਵ ਭਜਨ ਗਾਇਨ ਕਰ ਸੰਗਤਾਂ ਨੂੰ ਨਿਹਾਲ ਕੀਤਾ |