22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਬੱਧਨੀ ਕਲਾਂ ਦੇ ਵੱਖ-ਵੱਖ ਮੰਦਰਾਂ 'ਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 16-02-2026
ਬੱਧਨੀ ਕਲਾਂ, 15 ਫਰਵਰੀ (ਸੰਜੀਵ ਕੋਛੜ)-ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰ ਤੜਕਸਾਰ ਤੋਂ ਹੀ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਪਰਿਵਾਰਾਂ ਸਮੇਤ ਵੱਖ-ਵੱਖ ਮੰਦਰਾਂ 'ਚ ਲੰਮੀਆਂ ਕਤਾਰਾਂ 'ਚ ਲੱਗ ਕੇ ਭਗਵਾਨ ਸ਼ਿਵ ਨੂੰ ਜਲ ਅਰਪਿਤ ਕਰਦਿਆਂ ਪੂਜਾ ਅਰਚਨਾ ਕੀਤੀ | ਇਸ ਤਿਉਹਾਰ ਦੀ ਖ਼ੁਸ਼ੀ ਵਿਚ ਮੰਦਰਾਂ ਨੂੰ ਵੱਖ-ਵੱਖ ਰੰਗ ਬਰੰਗੀਆਂ ਲੜੀਆਂ ਅਤੇ ਫੁੱਲਾਂ ਨਾਲ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ | ਉੱਥੇ ਹੀ ਮੰਦਰਾਂ ਦੇ ਪ੍ਰਬੰਧਕਾਂ ਵਲੋਂ ਵੱਖ-ਵੱਖ ਪਦਾਰਥਾਂ ਦੇ ਅਤੇ ਅੰਗਹੀਣ ਗਊਸ਼ਾਲਾ 'ਚ ਖੀਰ ਮਾਲ ਪੂੜਿਆਂ ਤੇ ਗੰਨੇ ਦੇ ਰਸ ਦਾ ਅਤੁੱਟ ਲੰਗਰ ਲਗਾਇਆ ਗਿਆ | ਮਹਾ ਸ਼ਿਵਰਾਤਰੀ ਦੇ ਤਿਉਹਾਰ ਉਤਸਵ ਦੇ ਸੰਬੰਧ ਵਿਚ ਸ੍ਰੀ ਹਰਿਦੁਆਰ ਤੋਂ ਕਾਂਵੜ 'ਚ ਗੰਗਾ ਜਲ ਲੈ ਕੇ ਪੈਦਲ ਯਾਤਰਾ ਕਰਦੇ ਹੋਏ ਸ਼ਿਵ ਸ਼ਕਤੀ ਸੇਵਾ ਸੰਮਤੀ ਦੇ ਪ੍ਰਧਾਨ ਰੌਬਿਨ ਗੁਪਤਾ ਦੀ ਅਗਵਾਈ 'ਚ ਪਹੁੰਚੇ ਕਾਂਵੜੀਆਂ, ਨੀਲਕੰਠ ਮਹਾਦੇਵ ਕਾਂਵੜ ਸੰਘ ਦੇ ਸਮੂਹ ਮੈਂਬਰਾਂ ਦੇ ਜਥਿਆਂ ਤੋਂ ਇਲਾਵਾ ਗਹਿਣੇ ਸ਼ਾਹ ਅਤੇ ਹੋਰਨਾਂ ਕਾਂਵੜੀਆਂ ਦੇ ਜਥਿਆਂ ਦਾ ਨਗਰ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਸਮੇਂ ਸ਼ਿਵ ਸ਼ਕਤੀ ਸੇਵਾ ਸੰਮਤੀ ਦੇ ਮੈਂਬਰਾਂ ਵਲੋਂ ਭਾਲਿਆਂ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਜਲ ਅਭਿਸ਼ੇਕ ਕਰਵਾਇਆ ਗਿਆ ਅਤੇ ਨੀਲਕੰਠ ਮਹਾਂ ਦੇਵ ਕਾਂਵੜ ਸੰਘ ਦੇ ਕਾਂਵੜੀਆਂ ਵਲੋਂ ਅੰਗਹੀਣ ਗਊਸ਼ਾਲਾ ਬੱਧਨੀ ਕਲਾਂ ਵਿਖੇ ਬਣੇ ਸ਼ਿਵ ਮੰਦਰ 'ਚ ਜਲ ਅਭਿਸ਼ੇਕ ਕਰਵਾਇਆ ਗਿਆ | ਇਸ ਸਮੇਂ ਮਨੋਜ ਭੱਲਾ, ਮੁਨੀਸ਼ ਮਿੱਤਲ, ਜੀਵਨ ਗਰਗ ਕੌਂਸਲਰ, ਰੋਹਿਤ ਮੰਗਲਾ, ਰਾਜਨ ਗੁਪਤਾ, ਪਿ੍ੰਸ ਕੋਛੜ, ਰਾਮਸਤ ਭੂਸ਼ਨ, ਅੰਮਿ੍ਤ ਲਾਲ ਸਿੰਗਲਾ, ਦਵਿੰਦਰ ਕੁਮਾਰ ਭੋਲਾ ਗਇਲ, ਡਾ. ਨਰੇਸ਼ ਜੋਸ਼ੀ, ਭੂਸ਼ਨ ਤਾਇਲ, ਸੁਰਿੰਦਰ ਕੁਮਾਰ ਛਿੰਦਾ, ਕਮਲ ਕੋਛੜ, ਰਾਜੂ ਮਲਹੋਤਰਾ, ਬੱਬੂ ਸਿੰਘ, ਵਿਕਾਸ ਗੋਇਲ, ਜੌਲੀ ਬਾਂਸਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ |
ਪਿਛਲੀ ਖ਼ਬਰ ਗ਼ਦਰੀ ਬਾਬਾ ਰੂੜ ਸਿੰਘ ਚੂਹੜਚੱਕ ਦੀ ਬਰਸੀ ਪਿੰਡ ਚੂਹੜਚੱਕ ਵਿਖੇ ਮਨਾਈ <br/> ਅਗਲੀ ਖ਼ਬਰ ਸ਼ਹੀਦ ਜੈਮਲ ਸਿੰਘ ਘਲੋਟੀ ਨਮਿਤ ਸਾਲਾਨਾ ਬਰਸੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।