22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਗ਼ਦਰੀ ਬਾਬਾ ਰੂੜ ਸਿੰਘ ਚੂਹੜਚੱਕ ਦੀ ਬਰਸੀ ਪਿੰਡ ਚੂਹੜਚੱਕ ਵਿਖੇ ਮਨਾਈ <br/>

ਗ਼ਦਰੀ ਬਾਬਾ ਰੂੜ ਸਿੰਘ ਚੂਹੜਚੱਕ ਦੀ ਸਾਲਾਨਾ ਬਰਸੀ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ | ਤਸਵੀਰਾਂ : ਹਰਜੀਤ ਸਿੰਘ <br/> 16-02-2026
ਮੋਗਾ/ਅਜੀਤਵਾਲ, 15 ਫਰਵਰੀ (ਸੁਰਿੰਦਰਪਾਲ ਸਿੰਘ, ਹਰਦੇਵ ਸਿੰਘ ਮਾਨ)-ਗ਼ਦਰੀ ਬਾਬਾ ਰੂੜ ਸਿੰਘ ਚੂਹੜਚੱਕ ਦੀ ਬਰਸੀ ਉਨ੍ਹਾਂ ਦੇ ਪਿੰਡ ਚੂਹੜਚੱਕ ਵਿਖੇ ਯਾਦਗਾਰ ਬਾਬਾ ਰੂੜ ਦੀ ਥਾਂ 'ਤੇ ਮਨਾਈ ਗਈ | ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਮੁੱਖ ਬੁਲਾਰੇ ਕਾਮਰੇਡ ਜਗਰੂਪ ਨੇ ਬੋਲਦਿਆਂ ਦੱਸਿਆ ਬਾਬਾ ਜੀ ਪੂਰਾ ਜੀਵਨ ਲੋਕਾਈ ਦੇ ਲੇਖੇ ਲਾ ਕੇ ਗ਼ਰੀਬਾਂ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਲੜਦੇ ਰਹੇ | ਉਨ੍ਹਾਂ ਕਿਹਾ ਅੱਜ ਜਦੋਂ ਸੰਸਾਰ ਇਕ ਨਵੀਂ ਉਥਲ ਪੁਥਲ ਵੇਖ ਰਿਹਾ ਹੈ | ਸਰਮਾਇਆ ਫਾਈਨਾਂਸ ਕੈਪੀਟਲ ਰਾਹੀਂ ਲੋਕਾਂ ਦੀਆਂ ਜੇਬਾਂ ਖਾਲੀ ਕਰ ਰਿਹਾ ਹੈ ਉੱਥੇ ਦੂਜੇ ਪਾਸੇ ਏ.ਆਈ ਨਵੀਂ ਤਕਨੀਕ ਨਾਲ ਬਣੀਆਂ ਮਸ਼ੀਨਾਂ ਲੋਕਾਂ ਨੂੰ ਕੰਮ ਤੋਂ ਵਿਹਲੇ ਕਰ ਰਹੀਆਂ ਹਨ | ਐਪਸਟੀਨ ਫਾਈਲਾਂ ਰਾਹੀਂ ਸਰਮਾਏਦਾਰੀ ਦਾ ਸਭ ਤੋਂ ਵਹਿਸ਼ੀ ਰੂਪ ਸਾਹਮਣੇ ਆਇਆ ਹੈ | ਕਮਿਊਨਿਸਟਾਂ ਨੂੰ ਸਿਰਫ਼ ਇਕੱਠੇ ਹੋ ਕੇ ਕੰਮ ਕਰਨ ਦੇ ਨਾਅਰੇ ਹੀ ਨਹੀਂ ਲਾਉਣੇ ਚਾਹੀਦੇ, ਸਗੋਂ ਮਿਲ ਬੈਠ ਕੇ ਵਿਚਾਰ ਕਰਨਾ ਚਾਹੀਦਾ ਹੈ ਕਿ ਸਾਹਮਣੇ ਖੜ੍ਹੀਆਂ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਕਿਵੇਂ ਹੈ | ਇਸ ਸਮੇਂ ਹੋਰਾਂ ਤੋਂ ਇਲਾਵਾ ਕਾਮਰੇਡ ਕੁਲਦੀਪ ਭੋਲਾ ਜ਼ਲ੍ਹਾ ਸਕੱਤਰ ਸੀ.ਪੀ.ਆਈ., ਕਾਮਰੇਡ ਨਰਿੰਦਰ ਕੌਰ ਸੋਹਲ ਸੂਬਾ ਸਕੱਤਰ ਇਸਤਰੀ ਸਭਾ, ਕਾਮਰੇਡ ਸੂਰਤ ਸਿੰਘ ਕਾਮਰੇਡ ਧਰਮਕੋਟ ਜ਼ਿਲ੍ਹਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਕਾਮਰੇਡ ਸਰਬਜੀਤ ਸਿੰਘ ਦੌਧਰ, ਕਾਮਰੇਡ ਜਗਜੀਤ ਮੈਂਬਰ ਕੰਟਰੋਲ ਕਮਿਸ਼ਨ ਪੰਜਾਬ ਕਾਮਰੇਡ ਸ਼ੇਰ ਸਿੰਘ ਦੌਲਤਪੁਰਾ ਪੁਰਾ ਨੇ ਵੀ ਸੰਬੋਧਨ ਕੀਤਾ | ਇਸ ਸਮੇਂ ਇਪਟਾ ਮੋਗਾ ਦੀ ਟੀਮ ਨੇ ਨਾਟਕ ਗੀਤ ਕੋਰੀਉਗ੍ਰਾਫੀਆਂ ਆਦਿ ਪੇਸ਼ ਕੀਤੀਆਂ | ਬਲਜੀਤ ਤਖਾਣਵੱਧ, ਹਰਭਜਨ ਬਿਲਾਸਪੁਰ ਨੇ ਆਪਣੇ ਸਭਿਆਚਾਰਕ ਗੀਤ ਪੇਸ਼ ਕੀਤੇ | ਸਟੇਜ ਚਲਾਉਣ ਦੀ ਕਾਰਵਾਈ ਸਬਰਾਜ ਢੁੱਡੀਕੇ ਬਲਾਕ ਸਕੱਤਰ ਮੋਗਾ-1 ਨੇ ਚਲਾਈ | ਇਸ ਮੌਕੇ ਇਕਬਾਲ ਤਖਾਣਵੱਧ, ਜਸਪ੍ਰੀਤ ਬੱਧਨੀ, ਹਰਪ੍ਰੀਤ ਬਾਵਾ, ਬੋਹੜ ਬੁੱਟਰ, ਕਾਮਰੇਡ ਪੋਹਲਾ ਸਿੰਘ, ਵਿਦਿਆਰਥੀ ਆਗੂ ਸਵਰਾਜ ਖੋਸਾ, ਮਾਸਟਰ ਭੁਪਿੰਦਰ ਸਿੰਘ, ਗੁਰਮੀਤ ਸਿੰਘ ਚੂਹੜਚੱਕ, ਦਵਿੰਦਰ ਸਿੰਘ, ਸਵਰਨ ਖੋਸਾ, ਮਨਮੋਹਨ ਸਿੰਘ ਰਾਜੂ, ਜੀਤਾ ਚੂਹੜਚੱਕ, ਕਾਮਰੇਡ ਸਿਕੰਦਰ ਸਿੰਘ ਮਧੇ ਕੇ ਜਸਵਿੰਦਰ ਡਾਲਾ ਆਦਿ ਹਾਜਿਰ ਸਨ |

ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਲੜਾਈ 'ਚ ਪੰਜਾਬ ਸਰਕਾਰ ਰਹੀ ਅਸਫਲ-ਸਦਿਓੜਾ <br/> ਅਗਲੀ ਖ਼ਬਰ ਬੱਧਨੀ ਕਲਾਂ ਦੇ ਵੱਖ-ਵੱਖ ਮੰਦਰਾਂ 'ਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।