ਮੋਗਾ, 15 ਫਰਵਰੀ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੀ ਮੀਟਿੰਗ ਪੰਜਾਬ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ, ਫਾਊਾਡਰ ਮੈਂਬਰ ਅਤੇ ਕੌਂਸਲ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਹੋਈ | ਉਨ੍ਹਾਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਸਾਡੇ ਬਜ਼ੁਰਗ ਸਾਡਾ ਮਾਣ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਮਨਾਉਣਾ ਬਜ਼ੁਰਗ ਭਲਾਈ ਐਕਟ 2007 ਨੂੰ ਹੋਰ ਵੀ ਵਧੇਰੇ ਪਰਪੱਕ ਕਰਦਾ ਹੈ | ਜਿਸ ਨਾਲ ਬਜ਼ੁਰਗਾਂ ਵਿਚ ਉਨ੍ਹਾਂ ਦੇ ਅਧਿਕਾਰ, ਸਿਹਤ ਸਹੂਲਤਾਂ, ਸਰਕਾਰੀ ਸਕੀਮਾਂ ਦਾ ਲਾਭ, ਪੈਨਸ਼ਨ ਸੰਬੰਧੀ ਜਾਣਕਾਰੀ, ਸੀਨੀਅਰ ਸਿਟੀਜ਼ਨ ਕਾਰਡ, ਦਿਵਿਆਂਗਾਂ ਨੂੰ ਵੀਲ੍ਹ ਚੇਅਰ, ਸੁਣਾਈ ਵਾਲਿਆਂ ਮਸ਼ੀਨਾਂ, ਐਨਕਾਂ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਵਾਲੀ 10 ਲੱਖ ਵਾਲੀ ਸਕੀਮ ਸਬੰਧੀ ਜਾਗਰੂਕ ਕੀਤਾ | ਉਨ੍ਹਾਂ ਮੰਗ ਕੀਤੀ ਕਿ ਬਜ਼ੁਰਗ ਭਲਾਈ ਐਕਟ ਨੂੰ ਸਕੂਲੀ, ਕਾਲਜ ਸਿਲੇਬਸ ਨਾਲ ਜੋੜਿਅ ਜਾਵੇ | ਇਸ ਮੌਕੇ ਵਿਜੇ ਸ਼ਰਮਾ ਨੇ ਸਕੱਤਰ ਦੀ ਜ਼ੰੁਮੇਵਾਰੀ ਨਿਭਾਈ | ਇਸ ਮੌਕੇ ਗੁਰਚਰਨ ਸਿੰਘ, ਜਗਦੀਪ ਸਿੰਘ, ਜੀਤ ਸਿੰਘ, ਇਕਬਾਲ ਸਿੰਘ, ਹੀਰਾ ਲਾਲ ਬਾਂਸਲ, ਸੁਰਿੰਦਰ ਬਾਂਸਲ, ਜੋਗਿੰਦਰ ਸਿੰਘ ਲੁਹਾਮ, ਜੋਗਿੰਦਰ ਸਿੰਘ ਸੰਘਾ, ਹਰਭਜਨ ਸਿੰਘ ਨਾਗਰਾ, ਅਮਰ ਸਿੰਘ, ਅਮਰ ਸਿੰਘ ਵਿਰਦੀ, ਸਵਤੰਤਰ ਕੁਮਾਰ ਗੁਪਤਾ, ਵਿਜੈ ਕੁਮਾਰ ਬਾਂਸਲ, ਪੁਰਸ਼ੋਤਮ ਲਾਲ ਸ਼ਰਮਾ, ਲਾਲ ਚੰਦ ਅਰੋੜਾ, ਮੈਡਮ ਅਵਿਨਾਸ਼ ਸਮੇਤ ਮੈਂਬਰ ਸ਼ਾਮਿਲ ਸਨ |