ਧਰਮਕੋਟ, 15 ਫਰਵਰੀ (ਪਰਮਜੀਤ ਸਿੰਘ)- ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੀ ਮੈਨੇਜਮੈਂਟ ਕਮੇਟੀ ਦੇ ਪੈ੍ਰਜ਼ੀਡੈਂਟ ਦਵਿੰਦਰਪਾਲ ਸਿੰਘ, ਚੇਅਰਮੈਨ ਰਵਿੰਦਰ ਗੋਇਲ ਅਤੇ ਕਾਲਜ ਦੇ ਕਾਰਜਕਾਰੀ ਪਿ੍ੰ: ਡਾ. ਮਧੂ ਸ਼ਰਮਾ ਦੀ ਯੋਗ ਅਗਵਾਈ ਵਿਚ ਵੈਬੀਨਾਰ ਕਰਵਾਇਆ ਗਿਆ | ਵੈਬੀਨਾਰ ਦਾ ਵਿਸ਼ਾ ਆਪਣਾ ਕਾਨੂੰਨੀ ਕਿੱਤਾ ਬਣਾਉਣਾ ਸੀ | ਇਸ ਵੈਬੀਨਾਰ ਦੇ ਬੁਲਾਰੇ ਨੀਲਮ ਕੇਜਰੀਵਾਲ ਕੋਰਪੋਰੇਟ ਲਾਅ ਪ੍ਰੋਫੈਸ਼ਨਲ ਲੀਗਲ ਰੀਸਰਚ ਸਪੈਸ਼ਲਿਸਟ ਸਨ | ਇਸ ਮੌਕੇ ਕਾਲਜ ਦੇ ਕਾਰਜਕਾਰੀ ਪਿ੍ੰ: ਡਾ. ਮਧੂ ਸ਼ਰਮਾ ਨੇ ਨੀਲਮ ਕੇਜਰੀਵਾਲ ਨੂੰ ਜੀ ਆਇਆਂ ਨੂੰ ਆਖਿਆ | ਇਸ ਵੈਬੀਨਾਰ ਦੌਰਾਨ ਮੁੱਖ ਬੁਲਾਰੇ ਨੇ ਵਿਦਿਆਰਥੀਆਂ ਨੂੰ ਕਾਨੂੰਨ ਦੇ ਖੇਤਰ ਦੀ ਵਿਸ਼ਾਲਤਾ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਖੇਤਰ ਵਿਚ ਇਕ ਵਧੀਆ ਕਰੀਅਰ ਸਥਾਪਿਤ ਕਰਨ ਦੀਆਂ ਵਿਧੀਆਂ ਦੱਸੀਆਂ | ਇਸ ਵੈਬੀਨਾਰ ਦੇ ਅਖੀਰ ਵਿਚ ਡਾ. ਮਧੂ ਸ਼ਰਮਾ ਨੇ ਵੈਬੀਨਾਰ ਦੇ ਬੁਲਾਰੇ ਦਾ ਧੰਨਵਾਦ ਕੀਤਾ |