18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

'ਆਪ' ਨੇ ਕਿਲੀ ਚਾਹਲਾਂ ਰੈਲੀ 'ਚ ਸਰਕਾਰੀ ਤੰਤਰ ਸਹਾਰੇ ਪ੍ਰੋਟੋਕਾਲ ਦੀਆਂ ਧੱਜੀਆਂ ਉਡਾਈਆਂ-ਭੋਲਾ ਸਿੰਘ ਬਰਾੜ <br/>

ਅਜੀਤ ਡੈਸਕ 19-02-2026
ਸਮਾਧ ਭਾਈ, 18 ਫਰਵਰੀ (ਜਗਰੂਪ ਸਿੰਘ ਸਰੋਆ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਵਿਖੇ ਕਾਂਗਰਸ ਪਾਰਟੀ ਵਲੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ ਨੇ ਆਮ ਆਦਮੀ ਪਾਰਟੀ ਵਲੋਂ ਕਿਲੀ ਚਾਹਲਾਂ ਵਿਖੇ ਕੀਤੀ ਗਈ ਰੈਲੀ ਸੰਬੰਧੀ ਪਾਰਟੀ ਦੀ ਕਾਰਗੁਜ਼ਾਰੀ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ | ਉਨ੍ਹਾਂ ਕਿਹਾ ਕਿ ਦੂਸਰੀਆਂ ਪਾਰਟੀਆਂ 'ਤੇ ਤੰਜ ਕੱਸਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਖ਼ੁਦ ਵੀ ਉਨ੍ਹਾਂ ਹੀ ਰਾਹਾਂ 'ਤੇ ਤੁਰ ਪਏ ਹਨ, ਜਿਨ੍ਹਾਂ ਦੇ ਸਹਾਰੇ ਲੋਕਾਂ ਨੂੰ ਗੁਮਰਾਹ ਕਰਨ ਦੀ ਮਾੜੀ ਨੀਤੀ ਤਹਿਤ ਉਹ ਸੱਤਾ ਹਾਸਿਲ ਕਰਨ ਵਿੱਚ ਕਾਮਯਾਬ ਹੋਏ ਸਨ | ਭੋਲਾ ਸਿੰਘ ਬਰਾੜ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵਲੋਂ ਕੀਤੀ ਗਈ ਕਿਲੀ ਚਾਹਲਾਂ ਦੀ ਰੈਲੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਦੀ ਭਾਗੀਦਾਰੀ ਨਾਲ ਨਹੀਂ ਸੀ, ਸਗੋਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਇਕ ਸਰਕਾਰੀ ਰੈਲੀ ਸਾਬਤ ਕਰ ਦਿਖਾਈ ਹੈ | ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਪ੍ਰਸ਼ਾਸਨਿਕ ਉੱਚ ਅਫ਼ਸਰਾਂ ਦੀ ਭਾਗੀਦਾਰੀ, ਸਰਕਾਰੀ ਮਸ਼ੀਨਰੀ, ਅਧਿਕਾਰੀਆਂ ਅਤੇ ਵਾਹਨਾਂ ਦੀ ਰੱਜ ਕੇ ਵਰਤੋਂ ਕਰਕੇ ਭੀੜ ਇਕੱਠੀ ਕੀਤੀ ਗਈ, ਜੋ ਕਿ ਪ੍ਰੋਟੋਕਾਲ ਨੂੰ ਭੰਗ ਕਰਦਿਆਂ ਲੋਕਤੰਤਰਿਕ ਮਰਯਾਦਾ ਦਾ ਸ਼ਰ੍ਹੇਆਮ ਘਾਣ ਹੈ | ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਦੇ ਲੋਕ ਹੁਣ ਹਕੀਕਤ ਨੂੰ ਸਮਝ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਸ ਦਾ ਜਵਾਬ ਜ਼ਰੂਰ ਦੇਣਗੇ |

ਪਿਛਲੀ ਖ਼ਬਰ ਪਿੰਡ ਕਿਲੀ ਚਾਹਲਾਂ ਵਿਖੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਵਿਚ ਪਹੁੰਚਿਆ ਬੇਮਿਸਾਲ ਇਕੱਠ <br/> ਅਗਲੀ ਖ਼ਬਰ ਬੀ.ਐਡ. ਕਾਲਜ ਢੁੱਡੀਕੇ ਭਾਰਤ ਸਰਕਾਰ ਵਲੋਂ 'ਚੇਂਜ ਮੇਕਰ' ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।