03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਡਾ. ਨਵੀਨ ਸੂਦ ਦੇ ਕਲੀਨਿਕ ਵਿਖੇ ਥਾਇਰਾਇਡ ਜਾਗਰੂਕਤਾ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 20-02-2026
ਮੋਗਾ, 19 ਫਰਵਰੀ (ਅਸ਼ੋਕ ਬਾਂਸਲ)-ਡੀ.ਐਮ. ਕਾਲਜ ਰੋਡ ਮੋਗਾ ਵਿਖੇ ਡਾ. ਨਵੀਨ ਸੂਦ ਦੇ ਕਲੀਨਿਕ 'ਤੇ ਥਾਇਰਾਇਡ ਜਾਗਰੂਕਤਾ ਸਕਰੀਨਿੰਗ ਕੈਂਪ ਲਗਾਇਆ ਗਿਆ | ਇਹ ਕੈਂਪ ਮੈਕਲਿਓਡਸ ਫਾਰਮਾਸਿਊਟੀਕਲ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ | ਕੈਂਪ ਦੌਰਾਨ ਕੁੱਲ 67 ਮਰੀਜ਼ਾਂ ਦੇ ਖੂਨ ਦੀ ਜਾਂਚ ਕੀਤੀ ਗਈ | ਮਹੱਤਵਪੂਰਨ ਥਾਇਰਾਇਡ ਫੰਕਸ਼ਨ ਟੈੱਸਟ ਜਿਵੇਂ ਕਿ ਟੀ 3, ਟੀ4 ਅਤੇ ਟੀ.ਸੀ.ਐਚ ਕੀਤੇ ਗਏ, ਜਿਸ ਨਾਲ ਮਰੀਜ਼ਾਂ ਨੂੰ ਸਮੇਂ ਸਿਰ, ਸਹੀ ਜਾਣਕਾਰੀ ਅਤੇ ਇਲਾਜ ਮਿਲ ਸਕੇ | ਇਸ ਮੌਕੇ ਡਾ. ਨਵੀਨ ਸੂਦ ਨੇ ਦੱਸਿਆ ਕਿ ਥਾਇਰਾਇਡ ਗਲੈਂਡ ਸਰੀਰ ਵਿਚ ਇਕ ਮਹੱਤਵਪੂਰਨ ਗਲੈਂਡ ਹੈ, ਜੋ ਮੈਟਾਬੋਲਿਜ਼ਮ, ਊਰਜਾ ਦੇ ਪੱਧਰ, ਭਾਰ ਅਤੇ ਹਾਰਮੋਨ ਸੰਤੁਲਨ ਨੂੰ ਕੰਟਰੋਲ ਕਰਦੀ ਹੈ | ਉਨ੍ਹਾਂ ਕਿਹਾ ਕਿ ਥਾਇਰਾਇਡ ਵਿਕਾਰ ਭਾਰ ਵਧਣ ਜਾਂ ਘਟਾਉਣ, ਥਕਾਵਟ, ਵਾਲਾਂ ਦਾ ਝੜਨਾ, ਚਿੰਤਾ ਅਤੇ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ | ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ | ਕੈਂਪ ਦੇ ਅੰਤ ਵਿਚ, ਮਰੀਜ਼ਾਂ ਨੂੰ ਥਾਇਰਾਇਡ ਦੀ ਜਾਣਕਾਰੀ, ਸੰਤੁਲਿਤ ਖ਼ੁਰਾਕ ਦੀ ਮਹੱਤਤਾ ਤੇ ਨਿਯਮਤ ਜਾਂਚ ਬਾਰੇ ਵੀ ਜਾਗਰੂਕ ਕੀਤਾ ਗਿਆ | ਸਥਾਨਕ ਨਿਵਾਸੀਆਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਤੇ ਭਵਿੱਖ 'ਚ ਵੀ ਇਸੇ ਤਰ੍ਹਾਂ ਦੇ ਸਿਹਤ ਕੈਂਪਾਂ ਦੀ ਉਮੀਦ ਪ੍ਰਗਟ ਕੀਤੀ | ਇਸ ਮੌਕੇ ਰੌਸ਼ਨ ਲਾਲ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਭਜਨ ਕੌਰ, ਪੱਲਵੀ, ਕੌਸ਼ਲਿਆ, ਪਵਨ ਅਤੇ ਜਗਜੀਤ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਜੀਂਦੜਾ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਬਲਾਕ ਪੱਧਰੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।