ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਰੋਜ਼ਾਨਾ 'ਅਜੀਤ' ਦੇ ਪੱਤਰਕਾਰ ਤੇ ਕਾਲਮ ਨਵੀਸ ਗੁਰਤੇਜ ਸਿੰਘ ਬੱਬੀ ਦੇ ਛੋਟੇ ਭਰਾ ਸਵਰਨ ਸਿੰਘ ਭੱਟੀ ਜੋ ਕਿ ਸੰਖੇਪ ਬਿਮਾਰੀ ਤੋਂ ਬਾਅਦ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਨਾਲ ਤੇ ਸਵਰਨ ਸਿੰਘ ਭੱਟੀ ਦੇ ਸਪੁੱਤਰ ਰਮਨਦੀਪ ਸਿੰਘ ਭੱਟੀ ਨਾਲ ਵੱਖ-ਵੱਖ ਰਾਜਸੀ ਤੇ ਧਾਰਮਿਕ ਸ਼ਖ਼ਸੀਅਤਾਂ ਦੁੱਖ ਸਾਝਾ ਕਰ ਰਹੀਆਂ ਹਨ | ਅੱਜ ਉਨ੍ਹਾਂ ਨਾਲ ਦੁੱਖ ਸਾਝਾਂ ਕਰਨ ਵਾਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਕੈਨੇਡਾ ਲੈਂਗਲੇ ਤੋਂ ਮੈਂਬਰ ਪਾਰਲੀਮੈਂਟ ਸੁਖਮਨ ਗਿੱਲ ਦੇ ਪਿਤਾ ਪ੍ਰਮੋਟਰ ਤੇ ਕਾਰੋਬਾਰੀ ਅਵਤਾਰ ਸਿੰਘ ਰਾਜਾ ਕੈਨੇਡਾ, 'ਅਜੀਤ' ਉਪ ਦਫਤਰ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ, ਸਮਾਜ ਸੇਵੀ ਤੇ ਉੱਘੇ ਕਾਰੋਬਾਰੀ ਬਲਬੀਰ ਸਿੰਘ ਤੂਰ ਸਾਬਕਾ ਸਰਪੰਚ ਨਾਹਲ ਖੋਟੇ, ਅਰਸ਼ਦੀਪ ਸਿੰਘ ਬਰਾੜ ਸਰਪੰਚ ਬੁੱਕਣ ਵਾਲਾ, ਸਾਬਕਾ ਸਰਪੰਚ ਨਰਿੰਦਰ ਸਿੰਘ ਗਿੱਲ, ਨਵਤੇਜ ਸਿੰਘ ਗਿੱਲ, ਸਾਬਕਾ ਸਰਪੰਚ ਤੇ ਸਾਬਕਾ ਡਾਇਰੈਕਟਰ ਮੁਕੰਦ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਲਾਲ ਸਿੰਘ ਸਾਬਕਾ ਸਰਪੰਚ ਘੱਲ ਕਲਾਂ, ਸ਼੍ਰੋਮਣੀ ਅਕਾਲੀ ਦਲ ਸਰਕਲ ਚੜਿੱਕ ਦੇ ਪ੍ਰਧਾਨ ਗੁਰਬਿੰਦ ਸਿੰਘ ਸਿੰਘਾ ਵਾਲਾ, ਸਮਾਜ ਸੇਵੀ ਤੇ ਕਵੀਸ਼ਰ ਨਿਰਮਲ ਸਿੰਘ ਨੂਰ, ਪਾਲ ਸਿੰਘ ਗਿੱਲ ਕੈਨੇਡਾ, ਸੋਨੂੰ ਗਿੱਲ ਕੈਨੇਡਾ ਡਾ. ਨਿਰਮਲ ਸਿੰਘ ਧੂੜਕੋਟ ਸ਼ਾਮਲ ਹਨ |