03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਆਸ਼ਰਮ ਵਿਖੇ ਮਹਾਂ ਸ਼ਿਵਰਾਤਰੀ ਦਾ ਪਾਵਨ ਪੁਰਬ ਮਨਾਇਆ <br/>

ਅਜੀਤ ਡੈਸਕ 20-02-2026
ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਆਸ਼ਰਮ ਵਿਚ ਮਹਾਂ ਸ਼ਿਵਰਾਤਰੀ ਦਾ ਪਾਵਨ ਪੁਰਬ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਸ਼ਿਵ ਦੀ ਮਹਿਮਾ ਤੋਂ ਕੀਤੀ ਗਈ | ਭਗਵਾਨ ਸ਼ਿਵ ਦੀ ਮਹਾਨਤਾ ਦਾ ਜ਼ਿਕਰ ਕਰਦੇ ਹੋਏ ਸਾਧਵੀ ਸ਼ਿਪਰਾ ਭਾਰਤੀ ਨੇ ਕਿਹਾ ਭਗਵਾਨ ਸ਼ਿਵ ਸਦਾ ਸਭ ਦੇ ਹਿਰਦੇ ਵਿਚ ਨਿਵਾਸ ਕਰਦੇ ਹਨ, ਅਸੀਂ ਸਭ ਉਨ੍ਹਾਂ ਨੂੰ ਮਾਂ ਭਵਾਨੀ ਸਹਿਤ ਨਮਨ ਕਰਦੇ ਹਾਂ | ਅੱਜ ਵਿਅਕਤੀ ਉਨ੍ਹਾਂ ਦੇ ਸਰੂਪ ਨੂੰ ਨਾ ਜਾਣ ਦੇ ਕਾਰਨ ਮਾਇਆ ਦੇ ਵਿਚ ਆਪਣਾ ਜੀਵਨ ਗੁਜ਼ਾਰ ਰਿਹਾ ਹੈ | ਸਾਧਵੀ ਨੇ ਕਿਹਾ ਕਿ ਇਨ੍ਹਾਂ ਤਮ ਗ੍ਰਸਤ ਵਿਚਾਰਾਂ ਦੀ ਦੁਬਿਧਾ ਦੀ ਧੁੰਦ ਤੋਂ ਉੱਪਰ ਉੱਠਣਾ ਚਾਹੀਦਾ ਹੈ ਕਿਉਂਕਿ ਤਣਾਅ ਸਾਡੀ ਹਰ ਖ਼ੁਸ਼ੀ ਦਾ ਦੁਸ਼ਮਣ ਹੈ | ਇਹ ਸਾਡੀ ਸੋਚਣ ਦੀ ਸਮਰੱਥਾ ਨੂੰ ਸਮਾਪਤ ਕਰ ਦਿੰਦਾ ਹੈ | ਇਸ ਡਰ ਦੇ ਕਾਰਨ ਵਿਅਕਤੀ ਹਮੇਸ਼ਾ ਰੋਗੀ ਹੀ ਰਹਿੰਦਾ ਹੈ | ਵਿਕਾਰ ਗ੍ਰਸਤ ਰੋਗੀ ਮਨ ਸ਼ੁੱਧ ਆਤਮ ਸਰੂਪ ਨਹੀਂ ਹੋ ਸਕਦਾ | ਇਹ ਬਾਹਰੀ ਸਾਧਨਾਂ ਦੇ ਦੁਆਰਾ ਸੰਭਵ ਨਹੀਂ ਹੈ |

ਪਿਛਲੀ ਖ਼ਬਰ ਗੁਰਤੇਜ ਸਿੰਘ ਬੱਬੀ ਨਾਲ ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤਾ ਦੁੱਖ ਪ੍ਰਗਟ <br/> ਅਗਲੀ ਖ਼ਬਰ ਆਲੂ ਦੀ ਫ਼ਸਲ ਕਿਸਾਨਾਂ ਦੀ ਗੰਭੀਰ ਸਮੱਸਿਆ ਬਣੀ-ਸਨੀ ਗਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।