02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਦਸਮੇਸ਼ ਸਕੂਲ ਬਿਲਾਸਪੁਰ 'ਚ ਮਨਾਇਆ ਕੌਮਾਂਤਰੀ ਮਾਂ ਬੋਲੀ ਦਿਵਸ <br/>

ਅਜੀਤ ਡੈਸਕ 22-02-2026
ਨਿਹਾਲ ਸਿੰਘ ਵਾਲਾ, 21 ਫ਼ਰਵਰੀ (ਪਲਵਿੰਦਰ ਸਿੰਘ ਟਿਵਾਣਾ)-ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਦਾ ਆਗਾਜ਼ ਕਰਦਿਆਂ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਹਰ ਸਾਲ 21 ਫ਼ਰਵਰੀ ਨੂੰ ਵਿਸ਼ਵ ਭਰ ਵਿੱਚ ਮਾਂ ਬੋਲੀ ਮਨਾਉਣ ਦਾ ਮੰਤਵ ਦੁਨੀਆ ਭਰ ਦੇ ਲੋਕਾਂ ਨੂੰ ਮਾਂ ਬੋਲੀ ਦੇ ਮਹੱਤਵ ਤੋਂ ਜਾਣੂੰ ਕਰਵਾਉਣਾ ਹੈ | ਸਕੂਲ ਪ੍ਰਬੰਧਕ ਤੇ ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਯੂਨੈਸਕੋ ਵਲੋਂ ਇਹ ਦਿਨ ਮਨਾਉਣ ਦਾ ਐਲਾਨ 1999 ਵਿਚ ਕੀਤਾ ਅਤੇ 2000 ਤੋਂ ਬਾਕਾਇਦਾ ਇਸ ਦਿਨ ਨੂੰ ਦੁਨੀਆ ਭਰ ਵਿਚ ਮਨਾ ਕੇ ਮਾਂ ਬੋਲੀ ਦਾ ਸਤਿਕਾਰ ਅਤੇ ਵਿਕਾਸ ਕਰਨ ਦਾ ਸੰਦੇਸ਼ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ ਪਰ ਮਾਂ ਬੋਲੀ ਦਾ ਦਰਜਾ ਸਭ ਤੋਂ ਉੱਪਰ ਹੈ | ਵਾਈਸ ਪਿ੍ੰਸੀਪਲ ਮੈਡਮ ਮੀਨਾ ਜੈਨ ਨੇ ਦੱਸਿਆ ਕਿ ਇਹ ਦਿਨ ਬੰਗਲਾ ਦੇਸ਼ (ਉਦੋਂ ਪੂਰਬੀ ਪਾਕਿਸਤਾਨ) ਦੇ ਯੂਨੀਵਰਸਿਟੀ ਵਿਦਿਆਰਥੀਆਂ ਵਲੋਂ ਢਾਕਾ ਵਿਖੇ ਆਪਣੀ ਮਾਂ ਬੋਲੀ ਬੰਗਲਾ ਦੇ ਹੱਕ ਵਿਚ ਕੀਤੇ ਰੋਸ ਪ੍ਰਦਰਸ਼ਨਾਂ ਦੌਰਾਨ ਕੀਤੀਆਂ ਸ਼ਹਾਦਤਾਂ ਨੂੰ ਸਮਰਪਿਤ ਹੈ | ਵਿਦਿਆਰਥੀ ਸਰਕਾਰ ਵਲੋਂ ਜਬਰੀ ਉਰਦੂ ਭਾਸ਼ਾ ਨੂੰ ਮਾਂ ਬੋਲੀ ਵਜੋਂ ਠੋਸਣ ਦਾ ਵਿਰੋਧ ਕਰ ਰਹੇ ਸਨ | ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਸਮਾਗਮ ਨੂੰ ਸਮੇਟਦਿਆਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਨੂੰ ਪਿਆਰ ਤੇ ਸਤਿਕਾਰ ਕਰਨ ਦਾ ਭਾਵਪੂਰਤ ਪੈਗ਼ਾਮ ਦਿੱਤਾ | ਉਨ੍ਹਾਂ ਕਿਹਾ ਕਿ ਜੋ ਕੁਝ ਅਸੀਂ ਆਪਣੀ ਮਾਂ ਬੋਲੀ ਰਾਹੀਂ ਸਿੱਖ ਸਕਦੇ ਹਾਂ ਉਹ ਕਿਸੇ ਦੂਜੀ ਭਾਸ਼ਾ ਰਾਹੀਂ ਸੰਭਵ ਨਹੀਂ ਹੈ | ਇਸ ਮੌਕੇ ਹੋਰਨਾਂ ਅਧਿਆਪਕਾਂ ਨੇ ਵੀ ਵਿਚਾਰ ਪੇਸ਼ ਕੀਤੇ |

ਪਿਛਲੀ ਖ਼ਬਰ ਸਤਿੰਦਰਪਾਲ ਸਿੰਘ ਢੰਡ (ਬਿੱਟੂ) ਦੀ ਯਾਦ 'ਚ ਅੱਖਾਂ ਦਾ ਮੁਫ਼ਤ ਕੈਂਪ ਅੱਜ <br/> ਅਗਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਲਗਾਤਾਰ ਵੀਜ਼ੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।