03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬੀ.ਕੇ.ਯੂ. ਉਗਰਾਹਾਂ ਅੱਜ ਹਲਕਾ ਵਿਧਾਇਕ ਮੋਗਾ ਦੇ ਘਰ ਅੱਗੇ ਦੇਵੇਗੀ ਧਰਨਾ-ਚੀਦਾ <br/>

ਅਜੀਤ ਡੈਸਕ 22-02-2026
ਨੱਥੂਵਾਲਾ ਗਰਬੀ, 21 ਫਰਵਰੀ (ਨਵਦੀਪ ਸਿੰਘ)-ਪਿੰਡ ਜਿਉਂਦ ਵਾਲੇ ਮਸਲੇ ਵਿਚ ਦੋ ਕਿਸਾਨ ਆਗੂਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਝੂਠੇ ਪੁਲਿਸ ਪਰਚੇ ਪਾ ਕੇ ਜੇਲ੍ਹਾਂ ਵਿਚ ਡੱਕਿਆ ਹੋਇਆ ਸੀ | ਉਨ੍ਹਾਂ ਦੀ ਰਿਹਾਈ ਮੌਕੇ ਪਿੰਡਾਂ ਵਿਚ ਜੇਤੂ ਮਾਰਚ ਕੀਤੇ ਗਏ ਅਤੇ ਪਹਿਲਾਂ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਬਲਾਕ ਮੋਗਾ-2 ਦੇ ਪ੍ਰਧਾਨ ਇਕਬਾਲ ਸਿੰਘ ਸਿੰਘਾਂ ਵਾਲਾ ਅਤੇ ਬਲਾਕ ਬਾਘਾ ਪੁਰਾਣਾ ਦੇ ਪੈੱ੍ਰਸ ਸਕੱਤਰ ਗੁਰਤੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਸਲੇ 'ਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਗਏ ਅਤੇ 18 ਤਾਰੀਖ਼ ਦੇ ਬਠਿੰਡਾ ਧਰਨੇ ਨੂੰ ਲੈ ਕੇ ਸਾਰੇ ਆਗੂਆਂ ਦੇ ਘਰਾਂ ਵਿਚ ਛਾਪੇ ਮਾਰੀ ਕੀਤੀ ਗਈ, ਜਿਸ ਵਿਚ ਪੁਲਿਸ ਦੇ ਜਬਰ ਦਾ ਸਾਹਮਣਾ ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ ਅਤੇ ਬਲਾਕ ਪੈੱ੍ਰਸ ਸਕੱਤਰ ਗੁਰਤੀਰ ਸਿੰਘ ਚੀਦਾ ਨੂੰ ਕਰਨਾ ਪਿਆ | ਦੋਹਾ ਆਗੂਆਂ ਨੂੰ ਸਵੇਰੇ 4 ਵਜੇ ਘਰੋਂ ਚੁੱਕ ਕੇ ਵੱਖ-ਵੱਖ ਥਾਣਿਆਂ ਵਿਚ ਰੱਖਿਆ ਗਿਆ ਅਤੇ ਸ਼ਾਮ ਸਾਢੇ ਪੰਜ ਵਜੇ ਰਿਹਾਅ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਕਿਸਾਨ ਆਗੂ ਅਤੇ ਵਰਕਰ ਨਾ ਡਰੇ ਨਾ ਘਬਰਾਏ | ਇਸ ਗੱਲ ਦਾ ਪ੍ਰਗਟਾਵਾ ਬੀ.ਕੇ.ਯੂ. ਉਗਰਾਹਾਂ ਦੇ ਪੈੱ੍ਰਸ ਸਕੱਤਰ ਗੁਰਤੀਰ ਸਿੰਘ ਚੀਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਹਲਕਾ ਵਿਧਾਇਕ ਮੋਗਾ ਦੇ ਘਰ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ 'ਚ ਮੋਗਾ ਜ਼ਿਲੇ੍ਹ 'ਚੋਂ ਵੱਡੀ ਗਿਣਤੀ ਵਿਚ ਕਿਸਾਨ ਤੇ ਕਿਸਾਨ ਬੀਬੀਆਂ ਪਹੁੰਚਣਗੀਆਂ |

ਪਿਛਲੀ ਖ਼ਬਰ 'ਪੰਜਾਬੀ ਸੰਵਾਦ' ਵਲੋਂ ਗੁਰੂ ਨਾਨਕ ਕਾਲਜ 'ਚ ਏ.ਆਈ. ਡਿਜੀਟਲ ਟ੍ਰੇਨਿੰਗ ਕੈਂਪ ਆਯੋਜਿਤ <br/> ਅਗਲੀ ਖ਼ਬਰ ਕੋਆਪਰੇਟਿਵ ਸੁਸਾਇਟੀ ਲਈ ਦਾਨੀ ਪਰਿਵਾਰਾਂ ਨੇ 76 ਹਜ਼ਾਰ ਰੁਪਏ ਦਾਨ ਦਿੱਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।