03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਫਿਰੋਜ਼ਪੁਰ ਮੰਡਲ ਦੇ ਟੀ. ਟੀ. ਈ. ਦੀ ਮੁਸਤੈਦੀ ਨੇ ਬਚਾਈ ਰੇਲ ਯਾਤਰੀ ਦੀ ਜਾਨ

ਅਜੀਤ ਡੈਸਕ 22-02-2026
ਫ਼ਿਰੋਜ਼ਪੁਰ, 21 ਫਰਵਰੀ (ਰਾਕੇਸ਼ ਚਾਵਲਾ)-ਬੀਤੀ 20 ਫਰਵਰੀ ਨੂੰ ਗੱਡੀ ਸੰਖਿਆ 14622 (ਫਿਰੋਜ਼ਪੁਰ ਕੈਂਟ-ਹਜ਼ੂਰ ਸਾਹਿਬ ਨਾਂਦੇੜ) 'ਚ ਸਫ਼ਰ ਕਰ ਰਹੇ ਇਕ ਯਾਤਰੀ ਦੀ ਅਚਾਨਕ ਤਬੀਅਤ ਵਿਗੜ ਗਈ | ਇਸ ਨਾਜ਼ੁਕ ਮੌਕੇ ਟਿਕਟ ਚੈਕਿੰਗ ਸਟਾਫ਼ ਦੀ ਸੂਝ-ਬੂਝ ਤੇ ਤੇਜ਼ ਕਾਰਵਾਈ ਸਦਕਾ ਯਾਤਰੀ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਗਈ, ਜਿਸ ਨਾਲ ਉਸ ਦੀ ਜਾਨ ਬਚ ਗਈ | ਇਕ ਯਾਤਰੀ ਆਪਣੇ ਪਰਿਵਾਰ ਸਮੇਤ ਕੋਚ 1-1 ਦੀ ਸੀਟ ਨੰਬਰ 40 'ਤੇ ਫਿਰੋਜ਼ਪੁਰ ਕੈਂਟ ਤੋਂ ਹਜ਼ੂਰ ਸਾਹਿਬ ਨਾਂਦੇੜ ਜਾ ਰਿਹਾ ਸੀ | ਜਿਵੇਂ ਹੀ ਰੇਲ ਗੱਡੀ ਜਾਖਲ ਸਟੇਸ਼ਨ ਤੋਂ ਰਵਾਨਾ ਹੋਈ | ਯਾਤਰੀ ਦੇ ਛਾਤੀ 'ਚ ਅਚਾਨਕ ਤੇਜ਼ ਦਰਦ ਸ਼ੁਰੂ ਹੋ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਡਿਊਟੀ 'ਤੇ ਤਾਇਨਾਤ ਟੀ. ਟੀ. ਈ. ਦਯਾਨੰਦ ਯਾਦਵ ਤੁਰੰਤ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਡਾਕਟਰ ਨਾਲ ਸੰਪਰਕ ਕੀਤਾ ਤੇ ਡਾਕਟਰੀ ਸਲਾਹ ਅਨੁਸਾਰ ਆਪਣੇ ਨਿੱਜੀ ਖ਼ਰਚੇ 'ਤੇ ਤੁਰੰਤ ਜ਼ਰੂਰੀ ਦਵਾਈਆਂ ਦਾ ਪ੍ਰਬੰਧ ਕੀਤਾ | ਇੰਨਾਂ ਹੀ ਨਹੀਂ, ਉਨ੍ਹਾਂ ਨੇ ਅਗਲੇ ਸਟੇਸ਼ਨ 'ਤੇ ਲੋੜ ਪੈਣ 'ਤੇ ਐਂਬੂਲੈਂਸ ਦੀ ਸਹੂਲਤ ਵੀ ਪਹਿਲਾਂ ਹੀ ਯਕੀਨੀ ਬਣਾ ਲਈ ਸੀ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਇਸ ਸ਼ਲਾਘਾਯੋਗ ਕਾਰਜ ਦੀ ਪ੍ਰਸੰਸਾ ਕਰਦਿਆਂ ਕਿਹਾ ਟੀ. ਟੀ. ਈ. ਦਯਾਨੰਦ ਯਾਦਵ ਵਲੋਂ ਦਿਖਾਈ ਗਈ ਫੁਰਤੀ ਤੇ ਸੇਵਾ ਭਾਵਨਾ ਸਦਕਾ ਇਕ ਕੀਮਤੀ ਜਾਨ ਬਚਾਈ ਜਾ ਸਕੀ ਹੈ |

ਪਿਛਲੀ ਖ਼ਬਰ ਹਲਕਾ ਦਿਹਾਤੀ 'ਚ ਹੋ ਰਹੀ 24 ਦੀ ਰੈਲੀ ਨੂੰ ਲੈ ਕੇ ਵਰਕਰਾਂ 'ਚ ਭਾਰੀ ਉਤਸ਼ਾਹ-ਜਿੰਦੂ, ਬੱਬੂ <br/> ਅਗਲੀ ਖ਼ਬਰ 'ਪੰਜਾਬੀ ਸੰਵਾਦ' ਵਲੋਂ ਗੁਰੂ ਨਾਨਕ ਕਾਲਜ 'ਚ ਏ.ਆਈ. ਡਿਜੀਟਲ ਟ੍ਰੇਨਿੰਗ ਕੈਂਪ ਆਯੋਜਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।