18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਮਾਧ ਭਾਈ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ

ਅਜੀਤ ਡੈਸਕ 01-03-2026
ਸਮਾਧ ਭਾਈ, 28 ਫਰਵਰੀ (ਜਗਰੂਪ ਸਿੰਘ ਸਰੋਆ)-ਸਵ. ਪੰਡਤ ਦੇਸ ਰਾਜ ਅਤੇ ਸਵ. ਪੰਡਤ ਮਿਲਖ ਰਾਜ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਜਸਵਿੰਦਰ ਸ਼ਰਮਾ ਅਤੇ ਸਮੂਹ ਪਰਿਵਾਰ ਦੇ ਸਹਿਯੋਗ ਸਦਕਾ ਲਾਇਨਜ਼ ਕਲੱਬ ਨਿਹਾਲ ਸਿੰਘ ਵਾਲਾ ਵਲੋਂ ਅੱਖਾਂ ਦਾ ਵਿਸ਼ਾਲ ਮੁਫਤ ਆਪ੍ਰੇਸ਼ਨ ਕੈਂਪ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਵਿਖੇ ਲਾਇਆ ਗਿਆ | ਜਿਸ ਦਾ ਉਦਘਾਟਨ ਕਰਨਲ ਦਰਸ਼ਨ ਸਿੰਘ ਵਲੋਂ ਕੀਤਾ ਗਿਆ¢ ਇਸ ਕੈਂਪ ਵਿਚ 625 ਦੇ ਕਰੀਬ ਮਰੀਜ਼ ਦੀਆਂ ਅੱਖਾਂ ਦੀ ਜਾਂਚ ਲਾਇਨ ਆਈ ਕੇਅਰ ਸੈਂਟਰ ਜੈਤੋ ਦੇ ਡਾਕਟਰਾਂ ਵਲੋਂ ਕੀਤੀ ਗਈ ¢ ਇਸ ਮੌਕੇ 60 ਮਰੀਜ਼ ਆਪ੍ਰੇਸ਼ਨਾਂ ਲਈ ਚੁਣੇ ਗਏ, ਜਿਨ੍ਹਾਂ ਦੇ ਲਾਇਨਜ਼ ਕਲੱਬ ਵਲੋਂ ਮੁਫਤ ਲੈਨਜ਼ ਪੁਆਏ ਜਾਣਗੇ ¢ ਇਸ ਮੌਕੇ ਲੋੜਵੰਦਾਂ ਨੂੰ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ ¢ ਇਸ ਸਮੇਂ ਕਰਨਲ ਦਰਸ਼ਨ ਸਿੰਘ ਨੇ ਕਿਹਾ ਕਿ ਸਮਾਜਸੇਵੀ ਕਾਰਜਾਂ ਲਈ ਉਪਰਾਲੇ ਕਰਨੇ ਹਰ ਇਕ ਦੇ ਹਿੱਸੇ ਨਹੀਂ ਆਉਂਦੇ ਪਰ ਸ਼ਰਮਾ ਪਰਿਵਾਰ ਇਸ ਉੱਦਮ ਸਦਕਾ ਲੋੜਵੰਦ ਲੋਕਾਂ ਦੀਆਂ ਭਰਪੂਰ ਅਸੀਸਾਂ ਹਾਸਲ ਕਰ ਰਿਹਾ ਹੈ ¢ ਇਸ ਮੌਕੇ ਪ੍ਰਧਾਨ ਵਿਸ਼ਾਲ ਮਿੱਤਲ, ਪੰਡਤ ਜਸਵੰਤ ਸਿੰਘ ਸ਼ਰਮਾ, ਸਰਪੰਚ ਲਖਵੀਰ ਸਿੰਘ ਕਾਲਾ ਬਾਗੜੀ, ਦੇਵੀ ਦਿਆਲ ਸ਼ਰਮਾ, ਅਸ਼ਵਨੀ ਸਿੰਗਲਾ, ਪਵਨ ਗੋਇਲ ਬੰਟੀ, ਪ੍ਰਦੀਪ ਗੋਇਲ, ਸ਼ਿਵ ਗਰਗ, ਮੱਖਣ ਸ਼ਰਮਾ, ਧਨਇੰਦਰ ਕਿੰਗਰਾ, ਅਮਰੀਕ ਭੁੱਟੋ, ਅਮਰਜੀਤ ਜੱਗਾ, ਗੁਰਦੀਪ ਸ਼ਰਮਾ, ਸ਼ਿੰਗਾਰਾ ਕਲੇਰ, ਜੱਗਾ ਕਲੇਰ, ਸੁਨੀਲ ਗਰਗ, ਦੀਪਕ ਬਿੱਟਾ, ਸੋਨੂੰ ਮੰਗਲਾ, ਤਰਸੇਮ ਸਿੰਘ ਸੇਮਾ, ਦਰਸ਼ਨ ਪੰਡਤ, ਸੁਰਜੀਤ ਸਿੰਘ ਵਿਰਕ, ਜਗਦੇਵ ਸਿੰਘ ਗੰਢੂ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਵਿਧਾਇਕ ਸੁਖਾਨੰਦ ਵਲੋਂ ਖੇਡ ਸਟੇਡੀਅਮ ਦਾ ਉਦਘਾਟਨ <br/> ਅਗਲੀ ਖ਼ਬਰ -ਰਣਜੀ ਟਰਾਫੀ- ਜੰਮੂ-ਕਸ਼ਮੀਰ ਨੇ ਪਹਿਲੀ ਵਾਰ ਜਿੱਤਿਆ ਖ਼ਿਤਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।