ਹੁਬਲੀ, 28 ਫਰਵਰੀ (ਪੀ. ਟੀ. ਆਈ.)-ਜੰਮੂ-ਕਸ਼ਮੀਰ ਨੇ ਪਹਿਲੀ ਵਾਰ ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤਣ ਲਈ 67 ਸਾਲਾਂ ਦੀ ਉਡੀਕ ਖਤਮ ਕੀਤੀ | ਟੀਮ ਨੇ ਕਰਨਾਟਕ ਵਿਰੁੱਧ ਡਰਾਅ ਹੋਏ ਫਾਈਨਲ 'ਚ ਪਹਿਲੀ ਪਾਰੀ ਦੀ ਬੜ੍ਹਤ ਹਾਸਲ ਕੀਤੀ ਤੇ ਇਤਿਹਾਸ ਵਿਚ ਆਪਣਾ ਨਾਮ ਦਰਜ ਕਰਵਾਇਆ | ਜੰਮੂ ਅਤੇ ਕਸ਼ਮੀਰ ਨੇ ਅੱਠ ਵਾਰ ਦੇ ਚੈਂਪੀਅਨ ਕਰਨਾਟਕ ਵਿਰੁੱਧ ਇਹ ਪ੍ਰਭਾਵਸ਼ਾਲੀ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਨੇ ਸ਼ੁਰੂਆਤ ਤੋਂ ਹੀ ਪੰਜ ਦਿਨਾਂ ਦੇ ਮੈਚ 'ਤੇ ਦਬਦਬਾ ਬਣਾਇਆ ਤੇ ਇਸ ਸੀਜ਼ਨ 'ਚ ਆਪਣੀ ਮੁਹਿੰਮ ਦਾ ਸ਼ਾਨਦਾਰ ਅੰਤ ਕੀਤਾ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਹਿਲੀ ਪਾਰੀ 'ਚ ਜੰਮੂ-ਕਸ਼ਮੀਰ ਨੇ 584 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਕਰਨਾਟਕ ਸਿਰਫ 293 ਦÏੜਾਂ ਹੀ ਬਣਾ ਸਕਿਆ | ਇਸ ਨਾਲ ਜੰਮੂ-ਕਸ਼ਮੀਰ ਨੂੰ 291 ਦÏੜਾਂ ਦੀ ਬੜ੍ਹਤ ਮਿਲੀ ਤੇ ਕਰਨਾਟਕ ਨੂੰ ਫਾਲੋਆਨ ਲਈ ਸੱਦਾ ਦੇਣ ਦੀ ਬਜਾਏ, ਉਨ੍ਹਾਂ ਨੇ ਦੂਜੀ ਪਾਰੀ ਖੇਡਣ ਦਾ ਫੈਸਲਾ ਕੀਤਾ | ਮੈਚ ਦੇ ਪੰਜਵੇਂ ਤੇ ਆਖਰੀ ਦਿਨ, ਜਦੋਂ ਜੰਮੂ-ਕਸ਼ਮੀਰ ਨੇ ਆਪਣੀ ਦੂਜੀ ਪਾਰੀ 'ਚ ਚਾਰ ਵਿਕਟਾਂ 'ਤੇ 342 ਦÏੜਾਂ ਬਣਾਈਆਂ ਸਨ | ਇਸ ਨਾਲ ਜੰਮੂ-ਕਸ਼ਮੀਰ ਦੀ ਕੁੱਲ ਲੀਡ 633 ਦÏੜਾਂ ਹੋ ਗਈ | ਦੋਵਾਂ ਟੀਮਾਂ ਦੇ ਕਪਤਾਨ ਡਰਾਅ ਲਈ ਸਹਿਮਤ ਹੋ ਗਏ ਤੇ ਜੰਮੂ-ਕਸ਼ਮੀਰ ਪਹਿਲੀ ਵਾਰ ਚੈਂਪੀਅਨ ਬਣਿਆ |
-ਰਣਜੀ ਟਰਾਫੀ- ਜੰਮੂ-ਕਸ਼ਮੀਰ ਨੇ ਪਹਿਲੀ ਵਾਰ ਜਿੱਤਿਆ ਖ਼ਿਤਾਬ <br/>
ਜੇਤੂ ਟਰਾਫੀ ਨਾਲ ਜੰਮੂ-ਕਸ਼ਮੀਰ ਦੇ ਖਿਡਾਰੀ ਨਾਲ ਮੁੱਖ ਮੰਤਰੀ ਉਮਰ ਅਬਦੁੱਲਾ | <br/>
01-03-2026