19 ਨੂੰ ਰਣਜੀਤ ਬਾਵਾ, ਗੁਰਲੇਜ਼ ਅਖਤਰ, ਸਰਗੀ ਖਾਨ, ਮੈਡਮ ਪਿ੍ਆ ਦਰਸ਼ਕਾਂ ਦਾ ਕਰਨਗੇ ਮਨੋਰੰਜਨ- ਪ੍ਰਧਾਨ ਜਗਜੀਵਨ ਗਿੱਲ
ਕੋਟ ਈਸੇ ਖਾਂ, 28 ਫਰਵਰੀ (ਗੁਰਮੀਤ ਸਿੰਘ ਖਾਲਸਾ)-ਫੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ ਲੁਹਾਰਾ ਵਲੋਂ ਗਰਾਮ ਪੰਚਾਇਤ ਨਗਰ ਵਾਸੀ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਬਾਬਾ ਦਾਮੂੰ ਸ਼ਾਹ ਦੀ ਯਾਦ ਵਿਚ ਕਰਵਾਏ ਜਾਂਦੇ ਸ਼ਾਨਦਾਰ ਸਾਲਾਨਾ ਮੇਲੇ ਦੇ ਸਬੰਧ ਵਿਚ ਇਸ ਵਾਰ ਦਾ ਕਬੱਡੀ ਟੂਰਨਾਮੈਂਟ ਅਤੇ ਧਾਰਮਿਕ ਮੇਲਾ ਜੋ 14 ਤੋਂ 19 ਮਾਰਚ ਤੱਕ ਹੋਵੇਗਾ | ਉਸ ਸਬੰਧੀ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਨੂੰ ਹੋਣ ਵਾਲੇ ਇਸ ਮੇਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ ¢ ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪਿੰਡ ਦੇ ਲੁਹਾਰਾ ਦੇ ਸਰਪੰਚ ਜਗਜੀਵਨ ਸਿੰਘ ਗਿੱਲ, ਲਛਮਣ ਸਿੰਘ ਗਿੱਲ ਸੀਨੀ: ਮੀਤ ਪ੍ਰਧਾਨ, ਖਜ਼ਾਨਚੀ ਕਰਮਜੀਤ ਸਿੰਘ ਗਿੱਲ, ਜਸਪਾਲ ਸਿੰਘ ਗਿੱਲ ਸਕੱਤਰ ਤੇ ਹੋਰਨਾਂ ਪ੍ਰਬੰਧਕਾਂ ਦੱਸਿਆ ਕਿ 14 ਮਾਰਚ ਨੂੰ ਦੌੜਾਂ, ਲੌਂਗ ਜੰਪ, ਹਾਈ ਜੰਪ ਤੇ 15-16 ਮਾਰਚ ਨੂੰ ਕਬੱਡੀ 50-55 ਕਿੱਲੋ ਮੁਕਾਬਲੇ, 16 ਮਾਰਚ ਨੂੰ ਹੀ ਕਬੱਡੀ ਓਪਨ ਨਿਰੋਲ ਮੁਕਾਬਲੇ ਅਤੇ 17 ਮਾਰਚ ਨੂੰ ਕਬੱਡੀ ਓਪਨ ਮੁਕਾਬਲੇ ਹੋਣਗੇ | ਜੇਤੂਆਂ ਨੂੰ ਸ਼ਾਨਦਾਰ ਦਿਲ ਖਿੱਚਵੇਂ ਇਨਾਮ ਤੇ ਨਕਦ ਪੈਸਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ¢ 19 ਮਾਰਚ ਨੂੰ ਪ੍ਰਸਿੱਧ ਗਾਇਕ ਰਣਜੀਤ ਬਾਵਾ, ਗਾਇਕਾ ਗੁਰਲੇਜ਼ ਅਖਤਰ, ਗਾਇਕਾ ਸਰਗੀ ਖਾਨ, ਗਾਇਕਾ ਪ੍ਰੀਆ ਐਂਡ ਪਾਰਟੀ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ ¢ ਮੇਲੇ ਦਾ ਪੋਸਟਰ ਜਾਰੀ ਕਰਨ ਸਮੇਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਪ੍ਰਧਾਨ ਜਗਜੀਵਨ ਸਿੰਘ ਗਿੱਲ, ਸੀਨੀ: ਮੀਤ ਪ੍ਰਧਾਨ ਲਛਮਣ ਸਿੰਘ ਗਿੱਲ, ਖਜ਼ਾਨਚੀ ਕਰਮਜੀਤ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਗਿੱਲ ਸਕੱਤਰ, ਐਡਵੋਕੇਟ ਗੁਰਪ੍ਰੀਤ ਕੰਬੋਜ ਪ੍ਰਧਾਨ ਨਗਰ ਪੰਚਾਇਤ, ਚੇਅਰਮੈਨ ਸੁਖਬੀਰ ਸਿੰਘ, ਮੱਖਣ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਕੌਰ ਸੰਮਤੀ ਮੈਂਬਰ, ਜਗਸੀਰ ਸਿੰਘ ਮੈਂਬਰ, ਗੁਰਤੇਜ ਸਿੰਘ ਕਾਲਾ ਮੈਂਬਰ, ਗੁਰਦੀਪ ਸਿੰਘ ਜੌਹਲ ਮੈਂਬਰ, ਗੁਰਮੇਲ ਸਿੰਘ ਫੌਜੀ, ਹਰੀ ਸਿੰਘ, ਰਾਜ ਸਿੰਘ, ਅਮਰਜੀਤ ਸਿੰਘ, ਮੁਖਤਿਆਰ ਕੌਰ ਪੰਚ, ਮਨਜੀਤ ਕੌਰ ਪੰਚ, ਦਵਿੰਦਰ ਕੌਰ ਪੰਚ, ਅਮਰਜੀਤ ਕੌਰ ਧਾਲੀਵਾਲ ਪੰਚ, ਮਨਜੀਤ ਕੌਰ ਧਾਲੀਵਾਲ ਪੰਚ, ਮੱਘਰ ਸਿੰਘ ਨੰਬਰਦਾਰ, ਤੇਜਿੰਦਰ ਸਿੰਘ, ਬਲਵਿੰਦਰ ਸਿੰਘ ਪ੍ਰਧਾਨ, ਕੈਨੇਡੀਅਨ ਭਗਵਾਨ ਸਿੰਘ, ਕੈਨੇਡੀਅਨ ਗਿਆਨ ਸਿੰਘ ਗਿੱਲ, ਜਸਵੰਤ ਸਿੰਘ ਚੀਮਾ, ਬਚਿੱਤਰ ਸਿੰਘ, ਬਾਬਾ ਸ਼ਿੰਦਰ ਸਿੰਘ, ਦਰਸ਼ਨ ਸਿੰਘ ਫੌਜੀ, ਕੁਲਵੰਤ ਸਿੰਘ ਆਦਿ ਹਾਜ਼ਰ ਸਨ¢
ਵਿਧਾਇਕ ਲਾਡੀ ਢੋਸ ਵਲੋਂ ਲੁਹਾਰਾ ਦੇ ਸਾਲਾਨਾ ਮੇਲੇ ਦਾ ਪੋਸਟਰ ਜਾਰੀ <br/>
ਅਜੀਤ ਡੈਸਕ
01-03-2026