ਬੱਧਨੀ ਕਲਾਂ, 28 ਫਰਵਰੀ (ਸੰਜੀਵ ਕੋਛੜ)- ਨਸ਼ਿਆਂ ਨੂੰ ਜੜੋਂ੍ਹ ਖਤਮ ਕਰਨ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਨੂੰ ਜਨਤਾ ਦੇ ਸਾਥ ਦੀ ਅਹਿਮ ਲੋੜ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਐਚ.ਓ ਗੁਰਮੇਲ ਸਿੰਘ ਚਹਿਲ ਨੇ ਸੂਬਾ ਸਰਕਾਰ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਸੰਪਰਕ ਪ੍ਰੋਗਰਾਮ ਤਹਿਤ ਸ਼ਿਵ ਮੰਦਰ ਬੱਧਨੀ ਕਲਾਂ ਵਿਖੇ ਜ਼ੋਰਾ ਸਿੰਘ ਕਾਂਗੜਾ ਡੀ.ਐਸ.ਪੀ. (ਐਚ) ਮੋਗਾ ਦੀ ਅਗਵਾਈ 'ਚ ਪੁਲਿਸ ਪ੍ਰਸ਼ਾਸਨ ਵਲੋਂ ਲਗਾਏ ਗਏ ਜਾਗਰੂਕਤਾ ਕੈਂਪ ਮੌਕੇ ਇਕੱਤਰ ਹੋਏ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਕਿਸਮ ਤਰ੍ਹਾਂ ਦਾ ਜੁਰਮ ਜਾਂ ਨਸ਼ੇ ਦਾ ਵਪਾਰ ਕਰਦਾ ਹੈ ਤਾਂ ਸਾਨੂੰ ਦੱਸੋ ਤੁਹਾਡਾ ਨਾਂਅ ਗੁਪਤ ਰੱਖਿਆ ਜਾਵੇਗਾ | ਉੱਘੇ ਸਮਾਜ ਸੇਵੀ ਜਗਜੀਵਨ ਗੋਇਲ ਨੇ ਪਹੁੰਚੀਆਂ ਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ 'ਚ ਇਕੱਤਰ ਹੋਏ ਨਾਗਰਿਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਲਤ ਸੰਗਤ 'ਚ ਪੈ ਚੁੱਕੇ ਨੌਜਵਾਨ ਵੀ ਆਪਣੇ ਸਮਾਜ ਦਾ ਹੀ ਇਕ ਹਿੱਸਾ ਹਨ | ਉਨ੍ਹਾਂ ਮੁਹਤਬਰ ਵਿਅਕਤੀਆਂ ਨੂੰ ਜੁਰਮ ਕਰਨ ਵਾਲੇ ਵਿਅਕਤੀਆਂ ਦੀ ਮਦਦ ਨਾ ਕਰਨ ਦੀ ਬਜਾਏ ਉਨ੍ਹਾਂ ਦੀ ਜ਼ਿੰਦਗੀ ਸੁਧਾਰਨ ਲਈ ਉਪਰਾਲੇ ਕਰਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ | ਇਸ ਮੌਕੇ ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਰਵੀ ਸ਼ਰਮਾ ਚੇਅਰਮੈਨ, ਜਗਰਾਜ ਸਿੰਘ ਜਾਜੀ ਨੰਬਰਦਾਰ, ਮਨਪ੍ਰੀਤ ਸਿੰਘ ਸਤਨਾਮ, ਰੌਬਿੰਨ ਸਿੰਗਲਾ, ਅੰਗਰੇਜ਼ ਸਿੰਘ ਗੌਰੀ ਮਾਨ ਕੌਂਸਲਰ, ਮੇਜਰ ਸਿੰਘ ਕੌਂਸਲਰ, ਗਿਆਨਦੀਪ ਗੋਇਲ, ਤਰਸੇਮ ਸਿੰਘ ਬੱਬੂ ਮੀਤ ਪ੍ਰਧਾਨ, ਹਨੀਕੇਤ ਸ਼ਰਮਾ, ਅਵਤਾਰ ਸ਼ਰਮਾ, ਬਲਜਿੰਦਰ ਸਿੰਘ ਮੁਨੀਮ, ਅਮਰਜੀਤ ਸ਼ਰਮਾ, ਸੁੱਖਾ ਸ਼ਰਮਾ, ਬਿੰਦਰ ਸ਼ਰਮਾ, ਨਾਹਰ ਸਿੰਘ, ਜਸਦੀਪ ਸਿੰਘ ਜੱਸਾ, ਹਰੀ ਰਾਮ, ਲੱਖਾ ਸਿੰਘ, ਸੰਤੋਖ ਸਿੰਘ ਸਹਾਇਕ ਥਾਣੇਦਾਰ, ਹਰਦੀਪ ਸਿੰਘ ਬੱਬੀ ਪੱਤੋ, ਗੁਰਜੀਤ ਸਿੰਘ ਕਾਂਸਟੇਬਲ, ਅਮਰਪਾਲ ਸਿੰਘ ਕਾਂਸਟੇਬਲ ਆਦਿ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਤੇ ਪੁਲਿਸ ਕਰਮਚਾਰੀ ਹਾਜ਼ਰ ਸਨ |
ਨਸ਼ਿਆਂ ਨੂੰ ਖਤਮ ਕਰਨ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਲੋਕ ਪੁਲਿਸ ਦਾ ਸਾਥ ਦੇਣ-ਐਸ.ਐਚ.ਓ. ਚਹਿਲ
ਅਜੀਤ ਡੈਸਕ
01-03-2026