03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮਾਤਾ ਗੁਰਦਿਆਲ ਕੌਰ ਦੀ ਯਾਦ 'ਚ ਅੱਖਾਂ ਦਾ ਕੈਂਪ ਲਗਾਇਆ <br/>

ਅਜੀਤ ਡੈਸਕ 02-03-2026
ਨੱਥੂਵਾਲਾ ਗਰਬੀ, 1 ਮਾਰਚ (ਨਵਦੀਪ ਸਿੰਘ)-ਅੱਜ ਪਿੰਡ ਜੈਮਲ ਵਾਲਾ ਦੇ ਗੁਰਦੁਆਰਾ ਬਾਬਾ ਚਰਨ ਦਾਸ ਜੀ ਵਿਖੇ ਸਵ: ਮਾਤਾ ਗੁਰਦਿਆਲ ਕੌਰ ਦੀ ਯਾਦ ਵਿਚ ਉਨ੍ਹਾਂ ਦੇ ਪੋਤਰਿਆਂ ਜਗਦੀਪ ਸਿੰਘ, ਕੁਲਦੀਪ ਸਿੰਘ ਵਲੋਂ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਦੂਜਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਦੌਰਾਨ 250 ਦੇ ਕਰੀਬ ਆਦਮੀ ਤੇ ਔਰਤਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ | ਇਸ ਸਮੇਂ ਡਾਕਟਰਾਂ ਦੀ ਟੀਮ ਵਲੋਂ ਐਨਕਾਂ ਵੀ ਮੁਫ਼ਤ ਵੰਡੀਆਂ ਗਈਆਂ | ਇਸ ਸਮੇਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਛਿੰਦਰਪਾਲ ਸਿੰਘ, ਵੱਸਣ ਸਿੰਘ ਬਰਾੜ, ਬੱਬਲ ਸਿੰਘ ਬਰਾੜ, ਸਵਰਨਜੀਤ ਸਿੰਘ, ਪਰਮਿੰਦਰ ਸਿੰਘ ਖੋਸਾ, ਜਗਦੀਪ ਸਿੰਘ, ਗੁਰਦੀਪ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡਰੋਲੀ ਭਾਈ ਵਿਖੇ ਗੁਰਦੁਆਰਾ ਅੰਗੀਠਾ ਸਾਹਿਬ ਦੇ ਸਥਾਨ 'ਤੇ ਸੰਗਤਾਂ ਹਰ ਐਤਵਾਰ ਲਗਾਉਂਦੀਆਂ ਹਨ ਚੁਪਹਿਰਾ <br/> ਅਗਲੀ ਖ਼ਬਰ ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸਕੂਲ ਡਰੋਲੀ ਭਾਈ ਵਿਖੇ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।