03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਡਰੋਲੀ ਭਾਈ ਵਿਖੇ ਗੁਰਦੁਆਰਾ ਅੰਗੀਠਾ ਸਾਹਿਬ ਦੇ ਸਥਾਨ 'ਤੇ ਸੰਗਤਾਂ ਹਰ ਐਤਵਾਰ ਲਗਾਉਂਦੀਆਂ ਹਨ ਚੁਪਹਿਰਾ <br/>

ਅਜੀਤ ਡੈਸਕ 02-03-2026
ਮੋਗਾ, 1 ਮਾਰਚ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲੇ੍ਹ ਦੇ ਇਤਿਹਾਸਕ ਨਗਰ ਡਰੋਲੀ ਭਾਈ ਵਿਖੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਦੇਹਰਾ ਸਾਹਿਬ ਦੇ ਸਥਾਨ 'ਤੇ ਸੰਗਤਾਂ ਦੂਰੋਂ-ਦੂਰੋਂ ਆ ਕੇ ਜਿੱਥੇ ਨਤਮਸਤਕ ਹੁੰਦੀਆਂ ਹਨ, ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਦੇ ਅਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਵਿਚ ਹਰ ਐਤਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਬੈਠ ਕੇ ਚੁਪਹਿਰਾ ਲਗਾਉਂਦੀਆਂ ਹਨ ਤੇ ਅੱਜ ਵੀ ਮਾਰਚ ਦਾ ਮਹੀਨਾ ਚੜ੍ਹਨ 'ਤੇ ਸੰਗਤਾਂ ਦੂਰੋਂ-ਦੂਰੋਂ ਆ ਕੇ ਨਤਮਸਤਕ ਹੋਣ ਦੇ ਨਾਲ ਸੰਗਤਾਂ ਨੇ ਚੁਪਹਿਰਾ ਲਗਾਇਆ ਜਿੱਥੇ ਸੰਗਤਾਂ ਵਲੋਂ ਲਗਾਤਾਰ ਗੁਰਬਾਣੀ ਦੇ ਜਾਪ ਕੀਤੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਗੁਰਪ੍ਰੀਤ ਸਿੰਘ ਗੋਰਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਹਰ ਐਤਵਾਰ ਸੰਗਤਾਂ ਚੁਪਹਿਰਾ ਲਗਾਉਂਦੀਆਂ ਆ ਰਹੀਆਂ ਹਨ ਅਤੇ ਹੁਣ ਇਹ ਗੁਰਦੁਆਰਾ ਅੰਗੀਠਾ ਸਾਹਿਬ ਮਾਤਾ ਦਮੋਦਰੀ ਜੀ ਦੇ ਅਸਥਾਨ ਦੀ ਇਕ ਰਵਾਇਤ ਬਣ ਚੁੱਕੀ ਹੈ | ਇਸ ਮੌਕੇ 'ਤੇ ਗੁਰਦੁਆਰਾ ਸਾਹਿਬ ਦੇ ਰਿਸੀਵਰ ਭੋਲਾ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ, ਮੈਂਬਰ ਜਸਮੇਲ ਸਿੰਘ, ਗੁਰਭੇਜ ਸਿੰਘ ਗ੍ਰੰਥੀ, ਜਸਪਾਲ ਸਿੰਘ ਗ੍ਰੰਥੀ ਅਤੇ ਸੇਵਾਦਾਰ ਗਿੰਦਰ ਸਿੰਘ ਤੇ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਬਾਘਾ ਪੁਰਾਣਾ ਦੀ ਪੰਜਾਬ ਬਚਾਓ ਰੈਲੀ ਸੰਬੰਧੀ ਚੇਅਰਮੈਨ ਦਰਸ਼ਨ ਸਿੰਘ ਥਰਾਜ ਵਲੋਂ ਤਿਆਰੀਆਂ ਤੇਜ਼ <br/> ਅਗਲੀ ਖ਼ਬਰ ਮਾਤਾ ਗੁਰਦਿਆਲ ਕੌਰ ਦੀ ਯਾਦ 'ਚ ਅੱਖਾਂ ਦਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।