ਮੋਗਾ, 1 ਮਾਰਚ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ 'ਚ ਕੰਮ ਕਰਦੇ ਡਾ. ਜੀ.ਡੀ. ਗੁਪਤਾ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸੁਸਾਇਟੀ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਦੁਆਰਾ ਕਰਵਾਈ 15ਵੀਂ ਅੰਤਰ-ਰਾਸ਼ਟਰੀ ਕਾਨਫ਼ਰੰਸ ਤੇ ਪ੍ਰਦਰਸ਼ਨੀ ਵਿਚ ਪਿ੍ੰਸੀਪਲ ਆਫ਼ ਦ ਈਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਐਸ.ਪੀ.ਆਰ. ਦੇ ਰਾਸ਼ਟਰੀ ਸਕੱਤਰ ਡਾ. ਉਪਿੰਦਰ ਨਾਗੈਚ, ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਦੀ ਕਾਰਜਕਾਰੀ ਡੀਨ ਡਾ. ਮੋਨਿਕਾ ਗੁਲਾਟੀ ਤੇ ਮੌਜੂਦ ਹੋਰ ਮਹਿਮਾਨਾਂ ਨੇ ਦਿੱਤਾ | ਡਾ. ਗੁਪਤਾ ਨੂੰ ਪਹਿਲਾਂ ਵੀ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚ ਏ.ਪੀ.ਟੀ.ਆਈ. ਵਲੋਂ ਸਰਵੋਤਮ ਪਿ੍ੰਸੀਪਲ ਪੁਰਸਕਾਰ, ਆਈ.ਐਸ.ਟੀ.ਈ. ਵਲੋਂ ਸਰਵੋਤਮ ਅਧਿਆਪਕ ਪੁਰਸਕਾਰ ਤੇ ਕਈ ਹੋਰ ਪੁਰਸਕਾਰ ਸ਼ਾਮਿਲ ਹਨ | ਡਾ. ਗੁਪਤਾ ਹੁਣ ਤੱਕ 30 ਪੇਸ਼ੇਵਾਰ ਕਿਤਾਬਾਂ, 200 ਤੋਂ ਵੱਧ ਖੋਜ ਅਤੇ ਸਮੀਖਿਆ ਪੱਤਰ, 20 ਪੀ.ਐਚ.ਡੀ. ਦਾ ਮਾਰਗ-ਦਰਸ਼ਨ ਕੀਤਾ ਹੈ | ਇਸ ਦੇ ਨਾਲ ਉਨ੍ਹਾਂ ਨੇ 110 ਐਮ. ਫਾਰਮ ਪੋਸਟ ਗਰੈਜੂਏਟਾਂ ਦਾ ਮਾਰਗ-ਦਰਸ਼ਨ ਵੀ ਕੀਤਾ ਹੈ | ਡਾ. ਗੁਪਤਾ ਪਿਛਲੇ ਤਿੰਨ ਦਹਾਕਿਆਂ ਤੋਂ ਫਾਰਮੇਸੀ ਪੇਸ਼ਾਵਰਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਜੀ.ਐਸ. ਸ਼ਰਮਾ ਨੇ ਡਾ. ਜੀ.ਡੀ. ਗੁਪਤਾ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ |