05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗ਼ੈਰ-ਕਾਨੂੰਨੀ ਢੰਗ ਨਾਲ ਬਣਾਏ ਪਸ਼ੂਆਂ ਦੇ ਅਹਾਤੇ ਹਟਾਉਣ ਦੀ ਕੀਤੀ ਮੰਗ <br/>

ਅਜੀਤ ਡੈਸਕ 03-03-2026
ਮੋਗਾ, 2 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਵਾਰਡ ਨੰਬਰ 31 ਨੇੜੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਮੁਹੱਲਾ ਵਾਸੀ ਵਾਰਡ 'ਚ ਗ਼ੈਰ-ਕਾਨੂੰਨੀ ਢੰਗ ਨਾਲ ਬਣਾਏ ਪਸ਼ੂਆਂ ਵਾਲੇ ਅਹਾਤਿਆਂ ਤੋਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਤੇ ਇਸ ਸਬੰਧੀ ਉਨ੍ਹਾਂ ਡਿਪਟੀ ਕਮਿਸ਼ਨਰ ਮੋਗਾ ਨੂੰ ਇਕ ਮੰਗ ਪੱਤਰ ਵੀ ਦਿੱਤਾ ਹੈ | ਵਾਰਡ ਦੇ ਕੌਂਸਲਰ ਗੁਰਦੀਪ ਕੌਰ ਮੁਹੱਲਾ ਵਾਸੀਆਂ 'ਚ ਸੁਰਜੀਤ ਸਿੰਘ, ਸੇਵਕ ਸਿੰਘ, ਜਸਵੰਤ ਸਿੰਘ, ਜਸਪ੍ਰੀਤ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਾਰਡ ਨੰਬਰ 31 'ਕ ਆਊਟਰ ਏਰੀਆ ਹੋਣ ਕਰਕੇ ਘੱਟ ਆਬਾਦੀ ਵਾਲਾ ਹੋਣ ਕਰਕੇ ਕੁਝ ਲੋਕਾਂ ਨੇ ਪਸ਼ੂਆਂ ਦੇ ਅਹਾਤੇ ਬਣਾ ਲਏ ਹਨ ਜਿਸ ਨਾਲ ਖ਼ਾਲੀ ਪਏ ਪਲਾਟਾਂ 'ਚ ਮਾਰੇ ਹੋਏ ਕੱਟੇ ਵੱਛੇ ਸੁੱਟ ਦਿੱਤੇ ਜਾਂਦੇ ਹਨ ਜਿਸ ਨਾਲ ਸਾਰੇ ਮੁਹੱਲੇ 'ਚ ਗੰਦਗੀ ਫੈਲਣ ਦੇ ਨਾਲ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਮਰੇ ਹੋਏ ਪਸ਼ੂਆਂ ਕੋਲ ਘੁੰਮਦੇ ਆਵਾਰਾ ਕੁੱਤੇ ਵੀ ਖ਼ਤਰਨਾਕ ਰੂਪ ਧਾਰ ਮੁਹੱਲਾ ਵਾਸੀਆਂ ਨੂੰ ਕੱਟਦੇ ਹਨ | ਇਸ ਲਈ ਉਨ੍ਹਾਂ ਦੀ ਡਿਪਟੀ ਕਮਿਸ਼ਨਰ ਮੋਗਾ, ਸਿਹਤ ਵਿਭਾਗ ਪੰਜਾਬ ਸਰਕਾਰ ਤੋਂ ਇਹ ਮੰਗ ਹੈ ਕਿ ਰਿਹਾਇਸ਼ੀ ਇਲਾਕੇ 'ਚ ਗ਼ੈਰ-ਕਾਨੂੰਨੀ ਢੰਗ ਨਾਲ ਬਣਾਏ ਗਏ ਪਸ਼ੂਆਂ ਦੇ ਅਹਾਤੇ ਹਟਾਏ ਜਾਣ ਨਹੀਂ ਤਾਂ ਮੁਹੱਲਾ ਵਾਸੀ ਵੱਡੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਣਗੇ |

ਪਿਛਲੀ ਖ਼ਬਰ ਅਲਪਾਈਨ ਗਰਲਜ਼ ਕਾਲਜ ਰੋਡੇ ਰਾਸ਼ਟਰੀ ਵਿੱਤੀ ਸਾਖਰਤਾ ਐਨ.ਐਫ.ਐਲ.ਕੁਇਜ਼ 2026 ਕਰਵਾਇਆ <br/> ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਨੇ ਏਕਾਮਸ ਪ੍ਰਾਈਵੇਟ ਲਿਮਟਿਡ ਦਾ ਉਦਯੋਗਿਕ ਵਿੱਦਿਅਕ ਦੌਰਾ ਕੀਤਾ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।