05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਨੇ ਏਕਾਮਸ ਪ੍ਰਾਈਵੇਟ ਲਿਮਟਿਡ ਦਾ ਉਦਯੋਗਿਕ ਵਿੱਦਿਅਕ ਦੌਰਾ ਕੀਤਾ <br/>

ਅਜੀਤ ਡੈਸਕ 03-03-2026
ਮੋਗਾ, 2 ਮਾਰਚ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਦੇ ਦੂਜੇ ਸਾਲ ਦੇ ਫਾਰਮਾਸਿਊਟਿਕਸ, ਕੁਆਲਿਟੀ ਅਸ਼ੋਰੈਂਸ ਤੇ ਰੈਗੂਲੇਟਰੀ ਅਫੇਅਰਜ਼ (ਐਮ. ਫਾਰਮਾ) ਦੇ ਵਿਦਿਆਰਥੀਆਂ ਨੇ ਹਾਲ ਹੀ 'ਚ ਏਕਾਮਸ ਪ੍ਰਾਈਵੇਟ ਲਿਮਟਿਡ ਹਰਿਦੁਆਰ ਦਾ ਇਕ ਬਹੁਤ ਹੀ ਸਫ਼ਲ, ਜਾਣਕਾਰੀ ਭਰਪੂਰ ਤੇ ਪ੍ਰੇਰਨਾਦਾਇਕ ਉਦਯੋਗਿਕ ਵਿੱਦਿਅਕ ਦੌਰਾ ਕੀਤਾ | ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਕਿਹਾ ਕਿ ਇਹ ਉਦਯੋਗਿਕ ਦੌਰਾ ਵਿਦਿਆਰਥੀਆਂ ਲਈ ਅਕਾਦਮਿਕ ਗਿਆਨ ਨੂੰ ਵਿਹਾਰਕ ਅਨੁਭਵ ਨਾਲ ਜੋੜਨ ਦਾ ਇਕ ਵਧੀਆ ਮੌਕਾ ਸਾਬਤ ਹੋਇਆ | ਏਸ਼ੀਆ ਦੇ ਮੋਹਰੀ ਫਾਰਮਾਸਿਊਟੀਕਲ ਪਲਾਂਟਾਂ 'ਚੋਂ ਇਕ ਏਕਾਮਸ ਪ੍ਰਾਈਵੇਟ ਲਿਮਟਿਡ ਵਿਖੇ ਵਿਦਿਆਰਥੀਆਂ ਨੇ ਅਤਿ-ਆਧੁਨਿਕ ਉਤਪਾਦਨ ਤਕਨੀਕਾਂ, ਮਜ਼ਬੂਤ ਗੁਣਵੱਤਾ ਨਿਯੰਤਰਨ ਪ੍ਰਣਾਲੀਆਂ ਤੇ ਰੈਗੂਲੇਟਰੀ ਮਿਆਰਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਦੇਖਿਆ | ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਏਕਾਮਸ ਭਾਰਤ ਦੇ ਕੁੱਲ ਫਾਰਮਾਸਿਊਟੀਕਲ ਉਤਪਾਦਨ ਦਾ ਲਗਭਗ 10 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ, ਜਿਸ ਨਾਲ ਇਸ ਨੂੰ ਦੇਸ਼ ਦੇ ਫਾਰਮਾਸਿਊਟੀਕਲ ਉਦਯੋਗ 'ਚ ਇਕ ਵਿਲੱਖਣ ਤੇ ਮੋਹਰੀ ਸਥਾਨ ਮਿਲਦਾ ਹੈ | ਦੌਰੇ ਦੌਰਾਨ ਸੀਨੀਅਰ ਕੰਪਨੀ ਮੈਨੇਜਰ ਰਾਹੁਲ ਚੌਹਾਨ, ਆਸ਼ੀਸ਼ ਥਪਲਿਆਲ ਤੇ ਮੈਨੇਜਰ ਸੋਨੂ ਪਰਜਾਪਤੀ ਨੇ ਵਿਦਿਆਰਥੀਆਂ ਨਾਲ ਇੰਟਰ ਐਕਟਿਵ ਤੇ ਤਕਨੀਕੀ ਸੈਸ਼ਨ ਕੀਤੇ | ਇਸ ਤੋਂ ਇਲਾਵਾ ਕੰਪਨੀ ਦੀ ਵਿਕਾਸ ਯਾਤਰਾ ਤੇ ਪ੍ਰਾਪਤੀਆਂ ਨੂੰ ਉਜਾਗਰ ਕਰਨ ਵਾਲੀ ਇਕ ਪ੍ਰੇਰਨਾਦਾਇਕ ਪੇਸ਼ਕਾਰੀ ਵੀ ਪੇਸ਼ ਕੀਤੀ ਗਈ | ਵਿਦਿਆਰਥੀਆਂ ਨੇ ਗੰਗਾ ਆਰਤੀ 'ਚ ਹਿੱਸਾ ਲੈ ਕੇ ਅਧਿਆਤਮਿਕ ਮਾਹੌਲ ਦਾ ਅਨੁਭਵ ਕੀਤਾ ਤੇ ਮਸੂਰੀ ਝੀਲ ਤੇ ਭੱਟਾ ਫਾਲਸ ਦੀ ਕੁਦਰਤੀ ਸੁੰਦਰਤਾ ਦਾ ਪੂਰਾ ਅਨੰਦ ਮਾਣਿਆ | ਏਕਾਮਸ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਨ ਨੇ ਵਿਦਿਆਰਥੀਆਂ ਦਾ ਨਿੱਘਾ ਤੇ ਸੁਚੱਜੇ ਢੰਗ ਨਾਲ ਸਵਾਗਤ ਕੀਤਾ | ਪੂਰੇ ਦੌਰੇ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਪ੍ਰਕਿਰਿਆਵਾਂ ਦੀ ਯਥਾਰਥਵਾਦੀ ਸਮਝ ਪ੍ਰਦਾਨ ਕੀਤੀ ਤੇ ਉਨ੍ਹਾਂ ਦੀ ਸਮੁੱਚੀ ਸ਼ਖ਼ਸੀਅਤ ਤੇ ਪੇਸ਼ੇਵਾਰ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ | ਇਸ ਮੌਕੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਦੇ ਪ੍ਰਬੰਧਨ ਨੇ ਇਸ ਸਫਲ ਤੇ ਬਹੁਪੱਖੀ ਵਿੱਦਿਅਕ ਉਦਯੋਗਿਕ ਟੂਰ ਲਈ ਏਕਾਮਸ ਪ੍ਰਾਈਵੇਟ ਲਿਮਟਿਡ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ | ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਡਾ. ਆਰ.ਕੇ. ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਜੀ.ਐਸ. ਸ਼ਰਮਾ ਨੇ ਇਸ ਟੂਰ ਦੀ ਸਫ਼ਲਤਾ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਗ਼ੈਰ-ਕਾਨੂੰਨੀ ਢੰਗ ਨਾਲ ਬਣਾਏ ਪਸ਼ੂਆਂ ਦੇ ਅਹਾਤੇ ਹਟਾਉਣ ਦੀ ਕੀਤੀ ਮੰਗ <br/> ਅਗਲੀ ਖ਼ਬਰ ਬਜ਼ੁਰਗਾਂ ਤੇ ਅਪਾਹਜ ਵਿਅਕਤੀਆਂ ਦੀ ਸਹਾਇਤਾ ਲਈ ਮੁਫ਼ਤ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।