05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਐਸ.ਐਫ.ਸੀ. ਇੰਸਟੀਚਿਊਟ ਜਲਾਲਾਬਾਦ ਵਿਖੇ ਏ.ਆਈ. ਤੇ ਸਾਈਬਰ ਕ੍ਰਾਈਮ ਵਿਸ਼ੇ 'ਤੇ ਸੈਮੀਨਾਰ <br/>

ਅਜੀਤ ਡੈਸਕ 03-03-2026
ਧਰਮਕੋਟ, 2 ਮਾਰਚ (ਪਰਮਜੀਤ ਸਿੰਘ)-ਵਿਦਿਆਰਥੀਆਂ ਲਈ ''ਏਆਈ ਤੇ ਸਾਈਬਰ ਕ੍ਰਾਈਮ'' ਵਿਸ਼ੇ 'ਤੇ ਇਕ ਮਹਿਮਾਨ ਲੈਕਚਰ ਮੋਗਾ 'ਚ ਸਫ਼ਲਤਾ ਪੂਰਵਕ ਆਯੋਜਿਤ ਕੀਤਾ ਗਿਆ | ਮੁੱਖ ਵਕਤਾ ਡਾ. ਹਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਕਿ੍ਤਿ੍ਮ ਬੁੱਧੀ (ਏ.ਆਈ.) ਕਿਵੇਂ ਸਾਈਬਰ ਦੁਨੀਆਂ ਨੂੰ ਬਦਲ ਰਹੀ ਹੈ ਤੇ ਸਾਈਬਰ ਅਪਰਾਧ ਦੀ ਜਾਂਚ ਪ੍ਰਕਿਰਿਆ 'ਤੇ ਪ੍ਰਭਾਵ ਪਾ ਰਹੀ ਹੈ | ਉਨ੍ਹਾਂ ਨੇ ਵਿਸਥਾਰ ਨਾਲ ਸਮਝਾਇਆ ਕਿ ਏ.ਆਈ. ਨੇ ਮੌਜੂਦਾ ਪਰਿਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਤੇ ਸਾਈਬਰ ਗਤੀਵਿਧੀਆਂ ਵਿਚ ਇਸ ਦੀ ਰੋਕਥਾਮ ਤੇ ਦੁਰਉਪਯੋਗ ਦੋਵੇਂ ਪੱਖਾਂ ਵਿਚ ਵਧਦੀ ਭੂਮਿਕਾ ਨੂੰ ਉਜਾਗਰ ਕੀਤਾ | ਇਸ ਮੌਕੇ ਸੀ.ਐਮ.ਡੀ. ਅਭਿਸ਼ੇਕ ਜਿੰਦਲ ਨੇ ਅੱਜ ਦੇ ਡਿਜੀਟਲ ਯੁੱਗ 'ਚ ਏ.ਆਈ. ਤੇ ਸਾਈਬਰ ਕ੍ਰਾਈਮ ਦੀ ਸਮਝ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਚੇਅਰਲੇਡੀ ਸ਼ੀਨਮ ਜਿੰਦਲ ਨੇ ਵੀ ਇਸ ਪਹਿਲ ਦੀ ਸਰਾਹਨਾ ਕਰਦਿਆਂ ਵਿਦਿਆਰਥੀਆਂ ਨੂੰ ਸਾਈਬਰ ਅਪਰਾਧ ਦੇ ਵਧਦੇ ਪ੍ਰਭਾਵ ਅਤੇ ਆਧੁਨਿਕ ਸਮਾਜ ਵਿਚ ਏ.ਆਈ. ਜਾਗਰੂਕਤਾ ਦੀ ਲੋੜ ਬਾਰੇ ਜਾਣੂੰ ਕਰਵਾਇਆ | ਗਰੁੱਪ ਡਾਇਰੈਕਟਰ ਡਾ. ਏ.ਐਸ. ਬੇਦੀ ਨੇ ਵਿਆਵਹਾਰਿਕ ਤੇ ਜੀਵੰਤ ਉਦਾਹਰਨਾਂ ਸਾਂਝੀਆਂ ਕਰਦਿਆਂ ਚਰਚਾ ਡਾ. ਏ.ਐਸ. ਬੇਦੀ ਨੂੰ ਅੱਗੇ ਵਧਾਇਆ ਅਤੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਏ.ਆਈ. ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਸਕਾਰਾਤਮਿਕ ਯੋਗਦਾਨ ਪਾ ਰਹੀ ਹੈ | ਪਿ੍ੰਸੀਪਲ ਡਾ. ਨੇਹਾ ਮਹਾਜਨ ਨੇ ਖ਼ਾਸ ਤੌਰ 'ਤੇ ਬੇਨੇਵੋਲੈਂਟ ਮੈਨੇਜਮੈਂਟ ਤੇ ਮਾਣਯੋਗ ਗਰੁੱਪ ਡਾਇਰੈਕਟਰ ਦਾ ਅਟੱਲ ਸਹਿਯੋਗ ਅਤੇ ਮਾਰਗ ਦਰਸ਼ਨ ਲਈ ਧੰਨਵਾਦ ਕੀਤਾ | ਇਸ ਮੌਕੇ ਮਨਜਿੰਦਰ ਸਿੰਘ ਪਿ੍ੰਸੀਪਲ, ਆਈ.ਟੀ.ਆਈ., ਮਿਸ ਮਨਦੀਪ ਕੌਰ ਪਿ੍ੰਸੀਪਲ, ਨਰਸਿੰਗ ਅਤੇ ਪਿ੍ੰਸੀਪਲ ਫਾਰਮੇਸੀ ਵੀ ਸ਼ਾਮਲ ਸਨ |

ਪਿਛਲੀ ਖ਼ਬਰ 5ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਹਰਸ਼ ਕੁਮਾਰ ਗੋਇਲ ਨੇ ਵਿਦਿਆਰਥੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ <br/> ਅਗਲੀ ਖ਼ਬਰ ਅਲਪਾਈਨ ਗਰਲਜ਼ ਕਾਲਜ ਰੋਡੇ ਰਾਸ਼ਟਰੀ ਵਿੱਤੀ ਸਾਖਰਤਾ ਐਨ.ਐਫ.ਐਲ.ਕੁਇਜ਼ 2026 ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।