05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

5ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਹਰਸ਼ ਕੁਮਾਰ ਗੋਇਲ ਨੇ ਵਿਦਿਆਰਥੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ <br/>

ਅਜੀਤ ਡੈਸਕ 03-03-2026
ਮੋਗਾ, 2 ਮਾਰਚ (ਸੁਰਿੰਦਰਪਾਲ ਸਿੰਘ)-6 ਮਾਰਚ ਤੋਂ ਸ਼ੁਰੂ ਹੋਣ ਜਾ ਰਹੀਆਂ ਪੰਜਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਸਿੱਖਿਆ ਜਗਤ 'ਚ ਵਿਸ਼ੇਸ਼ ਪਹਿਚਾਣ ਰੱਖਣ ਵਾਲੇ ਉੱਘੇ ਅਧਿਆਪਕ ਤੇ ਸਮਾਜ ਸੇਵੀ ਹਰਸ਼ ਕੁਮਾਰ ਗੋਇਲ ਨੇ ਸਮੂਹ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਇਨ੍ਹਾਂ ਪ੍ਰੀਖਿਆਵਾਂ ਨੂੰ ਵਿਦਿਆਰਥੀਆਂ ਦੀ ਸਾਲ ਭਰ ਦੀ ਸਖ਼ਤ ਮਿਹਨਤ, ਅਟੁੱਟ ਲਗਨ ਤੇ ਸੁਪਨਿਆਂ ਨੂੰ ਹਕੀਕਤ 'ਚ ਬਦਲਣ ਦਾ ਇਕ ਸੁਨਹਿਰੀ ਮੌਕਾ ਕਰਾਰ ਦਿੱਤਾ | ਵਿਦਿਆਰਥੀਆਂ ਦਾ ਮਨੋਬਲ ਵਧਾਉਂਦਿਆਂ ਹਰਸ਼ ਕੁਮਾਰ ਗੋਇਲ ਨੇ ਕਿਹਾ ਕਿ ਪ੍ਰੀਖਿਆ ਕੋਈ ਡਰ ਜਾਂ ਦਬਾਅ ਨਹੀਂ, ਬਲਕਿ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਦਾ ਇਕ ਪੜ੍ਹਾਅ ਹੈ | ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਤੁਹਾਡਾ ਸਵੈ-ਭਰੋਸਾ ਹੀ ਤੁਹਾਡੀ ਸਫ਼ਲਤਾ ਦੀ ਅਸਲ ਚਾਬੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਖ਼ਾਸ ਨਸੀਹਤ ਦਿੱਤੀ ਕਿ ਇਮਤਿਹਾਨਾਂ ਦੇ ਦਿਨਾਂ 'ਚ ਆਪਣੀ ਸਿਹਤ ਦਾ ਵਿਸ਼ੇਸ਼ ਖ਼ਿਆਲ ਰੱਖਣ, ਸੰਤੁਲਿਤ ਖ਼ੁਰਾਕ ਲੈਣ ਤੇ ਸ਼ਾਂਤ ਮਨ ਨਾਲ ਦੁਹਰਾਈ ਕਰਨ |

ਪਿਛਲੀ ਖ਼ਬਰ ਟੀ.ਐਲ.ਐਫ. ਸਕੂਲ ਦੇ ਕਿੰਡਰਗਾਰਟਨ ਵਿੰਗ ਨੇ ਹੋਲੀ ਮਨਾਈ <br/> ਅਗਲੀ ਖ਼ਬਰ ਐਸ.ਐਫ.ਸੀ. ਇੰਸਟੀਚਿਊਟ ਜਲਾਲਾਬਾਦ ਵਿਖੇ ਏ.ਆਈ. ਤੇ ਸਾਈਬਰ ਕ੍ਰਾਈਮ ਵਿਸ਼ੇ 'ਤੇ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।