03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਡਾ. ਸੈਫੂਦੀਨ ਕਿਚਲੂ ਸਕੂਲ ਦੇ ਕਿੰਡਰਗਾਰਟਨ ਬੱਚੇ ਰੰਗੀਨ ਕੁਦਰਤੀ ਗੁਲਾਲ ਨਾਲ ਪਾਣੀ ਬਚਾਓ ਧਰਤੀ ਬਚਾਓ ਦਾ ਸੁਨੇਹਾ ਫੈਲਾਉਣਗੇ-ਚੇਅਰਮੈਨ ਗਰਗ <br/>

ਅਜੀਤ ਡੈਸਕ 03-03-2026
ਮੋਗਾ, 2 ਮਾਰਚ (ਸੁਰਿੰਦਰਪਾਲ ਸਿੰਘ)-ਡਾ. ਸੈਫੂਦੀਨ ਕਿਚਲੂ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਤੇ ਡਾਇਰੈਕਟਰ ਮੈਡਮ ਸੁਨੀਤਾ ਗਰਗ ਦੇ ਨਿਰਦੇਸ਼ਾਂ 'ਤੇ 4 ਮਾਰਚ ਨੂੰ ਸੱਭਿਆਚਾਰਕ ਤੇ ਵਾਤਾਵਰਨ ਦੀ ਰੱਖਿਆ ਦੇ ਪ੍ਰਣ ਨਾਲ ਹੋਲੀ ਦਾ ਪਵਿੱਤਰ ਤਿਉਹਾਰ ਮਨਾਏਗਾ | ਤਿਉਹਾਰ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀ ਸਮਾਜ ਨੂੰ ਪਾਣੀ ਦੀ ਸੰਭਾਲ ਤੇ ਰਸਾਇਣ-ਮੁਕਤ ਹੋਲੀ ਦਾ ਪ੍ਰੇਰਨਾਦਾਇਕ ਸੰਦੇਸ਼ ਫੈਲਾ ਰਹੇ ਹਨ ਤੇ ਬੱਚੇ ਉਤਸ਼ਾਹ ਨਾਲ ਤਿਆਰੀਆਂ 'ਚ ਰੁੱਝੇ ਹੋਏ ਹਨ | ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਹੋਲੀ ਭਾਰਤੀ ਸੱੱਭਿਆਚਾਰ ਦਾ ਇਕ ਬਹੁਤ ਮਹੱਤਵਪੂਰਨ ਤੇ ਪ੍ਰਾਚੀਨ ਤਿਉਹਾਰ ਹੈ | ਹੋਲੀ ਸਾਨੂੰ ਆਪਣੀਆਂ ਆਪਸੀ ਦੁਸ਼ਮਣੀਆਂ ਨੂੰ ਭੁੱਲਣ ਅਤੇ ਪਿਆਰ, ਭਾਈਚਾਰੇ ਅਤੇ ਏਕਤਾ ਦੇ ਰੰਗਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੀ ਹੈ | ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਕੇ.ਪੀ.ਐਸ. ਵਿਦਿਆਰਥੀ ਸਿਰਫ਼ ਸਿੱਖਿਆ ਹੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵਿਚ ਸਭ ਤੋਂ ਅੱਗੇ ਹੋਣਗੇ | ਇਸ ਮੌਕੇ ਸਕੂਲ ਡਾਇਰੈਕਟਰ ਸੁਨੀਤਾ ਰਾਣੀ ਨੇ ਕਿਹਾ ਕਿ ਹੋਲੀ ਪਿਆਰ, ਸੰਗੀਤ ਤੇ ਉਤਸ਼ਾਹ ਦਾ ਤਿਉਹਾਰ ਹੈ | ਇਸ ਮੌਕੇ ਸਕੂਲ ਦੇ ਡੀਨ ਮਲਕੀਤ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਮੌਜੂਦਾ ਸਮੇਂ ਵਿਚ, ਖ਼ਾਸ ਕਰਕੇ ਪੰਜਾਬ ਦੇ ਮਾਲਵਾ ਖੇਤਰ ਵਿਚ ਡੂੰਘੇ ਹੁੰਦੇ ਪਾਣੀ ਦੇ ਸੰਕਟ ਦੇ ਮੱਦੇਨਜ਼ਰ ਪਾਣੀ ਦੀ ਸੰਭਾਲ ਬਹੁਤ ਮਹੱਤਵਪੂਰਨ ਹੈ |

ਪਿਛਲੀ ਖ਼ਬਰ 22 ਨੂੰ ਮੋਗਾ ਵਿਚ ਸੁਖਬੀਰ ਸਿੰਘ ਬਾਦਲ ਕਰਨਗੇ ਪੰਜਾਬ ਬਚਾਓ ਰੈਲੀ-ਸਨੀ ਗਿੱਲ ਅਗਲੀ ਖ਼ਬਰ ਬੀ.ਐਡ. ਕਾਲਜ ਢੁੱਡੀਕੇ ਵਿਖੇ ਰਾਸ਼ਟਰੀ ਵਿਗਿਆਨ ਦਿਵਸ 'ਤੇ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।