03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

22 ਨੂੰ ਮੋਗਾ ਵਿਚ ਸੁਖਬੀਰ ਸਿੰਘ ਬਾਦਲ ਕਰਨਗੇ ਪੰਜਾਬ ਬਚਾਓ ਰੈਲੀ-ਸਨੀ ਗਿੱਲ

ਸੁਖਬੀਰ ਸਿੰਘ ਬਾਦਲ ਦੀ ਮੋਗਾ ਵਿਖੇ 22 ਮਾਰਚ ਦੀ ਰੈਲੀ ਸਬੰਧੀ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਆਗੂਆਂ ਤੇ ਵਰਕਰਾਂ ਨਾਲ | ਅਜੀਤ ਤਸਵੀਰ <br/> 03-03-2026
ਮੋਗਾ, 2 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਤੇ ਵੱਖ-ਵੱਖ ਪਾਰਟੀਆਂ ਵਲੋਂ ਖ਼ਾਸ ਕਰਕੇ ਮੋਗਾ ਦੀ ਧਰਤੀ 'ਤੇ ਸੂਬਾ ਪੱਧਰੀ ਰੈਲੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਜ਼ਿਆਦਾਤਰ ਵੱਡੀਆਂ ਰੈਲੀਆਂ ਦਾ ਆਗਾਜ਼ ਮੋਗਾ ਤੋਂ ਹੀ ਕੀਤਾ ਜਾ ਰਿਹਾ ਹੈ | ਇਸੇ ਤਹਿਤ 22 ਮਾਰਚ ਨੂੰ ਮੋਗਾ ਦੀ ਅਨਾਜ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ 'ਪੰਜਾਬ ਬਚਾਓ ਰੈਲੀ' ਕਰਵਾਈ ਜਾ ਰਹੀ ਹੈ, ਜਿਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸੰਬੋਧਨ ਕਰੇਗੀ | ਇਸ ਰੈਲੀ ਦੀਆਂ ਤਿਆਰੀਆਂ ਸਬੰਧੀ ਅੱਜ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਜ਼ਿਲ੍ਹੇ ਦੇ ਸਾਰੇ ਸਰਕਲ ਪ੍ਰਧਾਨ ਜਿਨ੍ਹਾਂ ਵਿਚ ਹਲਕਾ ਚੜਿੱਕ ਤੋਂ ਸਰਕਲ ਪ੍ਰਧਾਨ ਗੁਰਬਿੰਦ ਸਿੰਘ ਸਿੰਘਾਂਵਾਲਾ, ਹਲਕਾ ਡਰੋਲੀ ਤੋਂ ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਸਰਕਲ ਘੱਲ ਕਲਾਂ ਤੋਂ ਨਰਿੰਦਰ ਸਿੰਘ ਗਿੱਲ ਬੁੱਕਣ ਵਾਲਾ, ਸਰਕਲ ਦੌਲਤਪੁਰਾ ਤੋਂ ਰਵਦੀਪ ਸਿੰਘ ਸੰਘਾ ਦਾਰਾਪੁਰ ਅਤੇ ਸਰਕਲ ਪ੍ਰਧਾਨ ਖੋਸਾ ਪਾਂਡੋ ਤੋਂ ਬਿਪਨਪਾਲ ਸਿੰਘ ਖੋਸਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਆਗੂ ਹਾਜ਼ਰ ਹੋਏ | ਇਸ ਮੌਕੇ ਬੂਟਾ ਸਿੰਘ ਦੌਲਤਪੁਰਾ, ਰਾਜਵੰਤ ਸਿੰਘ ਮਾਹਲਾ, ਗੁਰਦਰਸ਼ਨ ਸਿੰਘ ਕਾਹਨ ਸਿੰਘ ਵਾਲਾ ਬਲਾਕ ਸੰਮਤੀ ਮੈਂਬਰ, ਸੀਨੀਅਰ ਆਗੂ ਸੁਰਜੀਤ ਸਿੰਘ ਸੰਧੂਆਂ ਵਾਲਾ, ਗੁਰਨੈਬ ਸਿੰਘ ਸਰਪੰਚ ਚੜਿੱਕ, ਸੁਖਦੇਵ ਸਿੰਘ ਬਿੱਲੂ ਚੜਿੱਕ, ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਰੇਸ਼ਮ ਸਿੰਘ ਸੱਦਾ ਸਿੰਘ ਵਾਲਾ, ਗੁਰਦਰਸ਼ਨ ਸਿੰਘ ਝੰਡੇਆਣਾ, ਕੁਲਦੀਪ ਸਿੰਘ ਸਰਪੰਚ ਖੋਸਾ ਪਾਂਡੋ, ਦਿਲਪ੍ਰੀਤ ਸਿੰਘ ਖੋਸਾ ਪੰਚ, ਨਗਿੰਦਰ ਸਿੰਘ ਮਹੇਸ਼ਰੀ, ਹਰਮੇਲ ਸਿੰਘ ਖੁਖਰਾਣਾ, ਜਗਜੀਤ ਸਿੰਘ ਦੱਦਾਹੂਰ, ਮੇਹਰ ਸਿੰਘ, ਮੱਖਣ ਸਿੰਘ, ਬਲਕਰਨ ਸਿੰਘ ਮੰਗੇਵਾਲਾ, ਗੁਰਦੀਪ ਸਿੰਘ ਡਰੋਲੀ ਭਾਈ, ਸਤਨਾਮ ਸਿੰਘ, ਤਰਸੇਮ ਸਿੰਘ ਚੜਿੱਕ, ਅਜਮੇਰ ਸਿੰਘ, ਪ੍ਰਗਟ ਸਿੰਘ ਜੱਗਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀ.ਆਈ.ਆਈ.ਸੀ. ਮੋਗਾ ਨੇ ਬਿਨ੍ਹਾਂ ਆਈਲਟਸ ਤੇ ਪੀ.ਟੀ.ਈ. ਦੇ ਯੂ.ਕੇ. ਸਟੱਡੀ ਵੀਜ਼ਾ ਪੇਸ਼ ਕੀਤਾ-ਚੇਅਰਮੈਨ ਸ਼ਰਮਾ ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਦੇ ਕਿੰਡਰਗਾਰਟਨ ਬੱਚੇ ਰੰਗੀਨ ਕੁਦਰਤੀ ਗੁਲਾਲ ਨਾਲ ਪਾਣੀ ਬਚਾਓ ਧਰਤੀ ਬਚਾਓ ਦਾ ਸੁਨੇਹਾ ਫੈਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।