03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਮੂਹਰੇ ਮੁਲਾਜ਼ਮਾਂ ਨੇ ਅਧੂਰੇ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਸਾੜੀਆਂ

ਅਜੀਤ ਡੈਸਕ 06-03-2026
ਮੋਗਾ, 5 ਮਾਰਚ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਦੇ ਅੱਗੇ ਪੀ.ਐਸ.ਐਮ.ਐਸ.ਯੂ. ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਮੋਗਾ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਵਲੋਂ ਕੀਤੇ ਗਏ ਮੁਲਾਜ਼ਮ ਮਾਰੂ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਸੰਦੀਪ ਕੁਮਾਰ, ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਜ਼ੀਰਾ, ਜ਼ਿਲ੍ਹਾ ਪ੍ਰਧਾਨ ਡੀ.ਸੀ. ਦਫ਼ਤਰ ਦਲਬੀਰ ਸਿੰਘ, ਕੁਲਦੀਪ ਸਿੰਘ ਘਾਲੀ ਸ਼ਿਵਰਾਜ ਕੁਮਾਰ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਨਿਤੀਸ਼ ਕੁਮਾਰ, ਸੁਖਰਾਜ ਕੌਰ, ਬਲਜੀਤ ਕੌਰ, ਨਵਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਬਲਤੇਜ ਸਿੰਘ, ਗੁਣਵੀਰ ਸਿੰਘ, ਵਾਟਰ ਸਪਲਾਈ ਜਗਰਾਜ ਸਿੰਘ ਜਲਾਲਾਬਾਦੀ, ਹਰਜੋਤ ਸਿੰਘ ਭਿੰਡਰ, ਰੂਪ ਸਿੰਘ ਪੀ.ਡਬਲ ਯੂ.ਡੀ. ਵਿਭਾਗ ਮੋਗਾ, ਰਛਪਾਲ ਸਿੰਘ, ਅਨਮੋਲ ਸਿੰਘ ਨੇ ਸਾੜ ਕੇ ਗੇਟ ਰੈਲੀ ਕੀਤੀ | ਆਗੂਆਂ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ 2004 'ਚ ਇਕ ਨੋਟੀਫ਼ਿਕੇਸ਼ਨ ਕਰਕੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬੰਦ ਕਰਕੇ ਨਵੀ ਪੈਨਸ਼ਨ ਸਕੀਮ ਐਨ.ਪੀ.ਐਸ. ਦੀ ਲਾਗੂ ਕਰ ਦਿੱਤੀ ਗਈ ਸੀ | ਜਿਸ ਕਾਰਨ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਬੁਢਾਪੇ ਦੀ ਲਾਠੀ ਪੁਰਾਣੀ ਪੈਨਸ਼ਨ ਖੋਹ ਲਈ ਗਈ ਸੀ ਜਿਸ ਕਾਰਨ ਮੁਲਾਜ਼ਮਾਂ ਨੂੰ ਬਹੁਤ ਵਿੱਤੀ ਨੁਕਸਾਨ ਹੋਇਆ ਸੀ |
ਪਿਛਲੀ ਖ਼ਬਰ ਸਵਰਨਕਾਰ ਸੰਘ ਕੋਟ ਈਸੇ ਖਾਂ ਵਲੋਂ ਸਾਲਾਨਾ ਸਮਾਗਮ ਭਲਕੇ-ਪ੍ਰਬੰਧਕ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।