08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅੱਜ ਸਿਵਲ ਸੁਸਾਇਟੀ ਮੋਗਾ ਕਰੇਗੀ ਪੰਜਾਬ ਦੀ ਗੱਲ ਸੈਮੀਨਾਰ ਸਮਾਰੋਹ

ਅਜੀਤ ਡੈਸਕ 08-03-2026
ਈਡੀ ਦੇ ਸਾਬਕਾ ਡਾਇਰੈਕਟਰ ਨਿਰੰਜਨ ਸਿੰਘ ਹੋਣਗੇ ਮੁੱਖ ਮਹਿਮਾਨ
ਮੋਗਾ, 7 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸਿਵਲ ਸੁਸਾਇਟੀ ਮੋਗਾ ਜੋ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਆਵਾਜ਼ ਬਣ ਕੇ ਸਮਾਜਿਕ ਤੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਸੰਘਰਸ਼ ਕਰਦੀ ਆ ਰਹੀ ਹੈ | ਹੁਣ ਉਨ੍ਹਾਂ ਵਲੋਂ ਇਕ ਨਿਵੇਕਲੀ ਪਹਿਲ ਪੰਜਾਬ ਦੀ ਗੱਲ ਰਾਹੀਂ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਹ ਸੈਮੀਨਾਰ ਅੱਜ 8 ਮਾਰਚ ਦਿਨ ਐਤਵਾਰ ਨੂੰ ਕਾਮਰੇਡ ਨਛੱਤਰ ਸਿੰਘ ਹਾਲ ਬੱਸ ਸਟੈਂਡ ਮੋਗਾ ਦੇ ਸਥਾਨ 'ਤੇ ਬਾਅਦ ਦੁਪਹਿਰ ਦੋ ਤੋਂ ਪੰਜ ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਵੱਖ-ਵੱਖ ਕ੍ਰਾਂਤੀਕਾਰੀ ਬੁਲਾਰਿਆਂ ਤੋਂ ਇਲਾਵਾ ਪੰਜਾਬ ਦੇ ਮਸਲਿਆਂ ਦੇ ਡੂੰਘੇ ਚਿੰਤਕ ਸਾਬਕਾ ਡਿਪਟੀ ਡਾਇਰੈਕਟਰ ਈਡੀ ਨਿਰੰਜਨ ਸਿੰਘ ਜਲੰਧਰ ਹੋਣਗੇ | ਇਸ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਅਜੇ ਸੂਦ ਗੋਰਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੈਮੀਨਾਰ ਦੇਸ਼ ਦੀਆਂ ਉਨ੍ਹਾਂ ਮਾਣਮੱਤੀਆਂ ਸ਼ਖ਼ਸੀਅਤਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਦੇਸ ਦੀ ਖ਼ੁਸ਼ਹਾਲੀ, ਸ਼ਾਂਤੀ, ਸਦਭਾਵਨਾ, ਸੁਰੱਖਿਆ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਬਚਾਉਣ ਵਿਚ ਆਪਣਾ ਸਾਰਾ ਜੀਵਨ ਲਗਾ ਦਿੱਤਾ ਜਿਨ੍ਹਾਂ ਵਿਚ ਮਹਾਤਮਾ ਗਾਂਧੀ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ, ਡਾਕਟਰ ਬੀ.ਆਰ. ਅੰਬੇਡਕਰ, ਜੈ ਪ੍ਰਕਾਸ਼ ਨਰਾਇਣ, ਡਾਕਟਰ ਰਾਮ ਮਨੋਹਰ ਲੋਹੀਆ, ਆਚਾਰੀਆ ਨਰਿੰਦਰ ਦੇਵ, ਜਸਟਿਸ ਵੀ.ਐਮ. ਤਾਰਕੁੰਡੇ, ਜਸਟਿਸ ਰਜਿੰਦਰ ਸੱਚਰ, ਪ੍ਰੋਫੈਸਰ ਜਗਦੀਪ ਛੋਕਰ, ਜਸਵੰਤ ਸਿੰਘ ਖਾਲੜਾ, ਬਾਬਾ ਮੰਗੂ ਰਾਮ ਤੋਂ ਇਲਾਵਾ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁੱਕ, ਮੇਧਾ ਪਾਟੇਕਰ ਅਤੇ ਮਜ਼ਦੂਰ ਆਗੂ ਬੰਤ ਸਿੰਘ ਵੀ ਸ਼ਾਮਿਲ ਹਨ, ਜਿਹੜੇ ਅੱਜ ਵੀ ਲੋਕ ਹਿਤਾਂ ਦੇ ਪਹਿਰੇਦਾਰ ਬਣ ਕੇ ਸੱਚ ਅਤੇ ਇਨਸਾਫ਼ ਦੀ ਲੜਾਈ ਲੜ ਰਹੇ ਹਨ |
ਪਿਛਲੀ ਖ਼ਬਰ ਪ੍ਰੀਤ ਮਨਪ੍ਰੀਤ ਦੀ ਪੁਸਤਕ 'ਧੁੱਪ ਛਾਂ ਦਾ ਅਨੁਪਾਤ' ਲੋਕ ਅਰਪਣ <br/> ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਕਰਤਾਰਪੁਰ ਲਾਂਘੇ ਤੱਕ 16ਵੇਂ ਮਹਾਨ ਨਗਰ ਕੀਰਤਨ ਦਾ ਥਾਂ-ਥਾਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।