03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ 'ਤੇ ਨਿਸ਼ਾਨਾ ਸਾਧਿਆ

ਅਜੀਤ ਡੈਸਕ 05-04-2026

ਮੋਗਾ, 4 ਅਪ੍ਰੈਲ (ਸੁਰਿੰਦਰਪਾਲ ਸਿੰਘ)-ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੋਗਾ ਵਿਚ ਰੈਲੀ ਨੂੰ ਜ਼ਿਲ੍ਹੇ ਲਈ ਨਿਰਾਸ਼ਾਜਨਕ ਦੱਸਿਆ ਹੈ | ਡਾ. ਹਰਜੋਤ ਕਮਲ ਨੇ ਕਿਹਾ ਕਿ ਰੈਲੀ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ 83 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਪਰ ਅਸਲੀਅਤ ਵਿਚ ਜ਼ੀਰਾ ਰੋਡ ਅਤੇ ਮੋਗਾ-ਕੋਟਕਪੂਰਾ ਰੋਡ ਸੜਕ 'ਤੇ ਸਿਰਫ਼ ਮੁਰੰਮਤ ਦੇ ਕੰਮ ਦਾ ਐਲਾਨ ਕੀਤਾ ਗਿਆ ਸੀ | ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਜਦੋਂ ਮੁਰੰਮਤ ਦੇ ਕੰਮ ਨੂੰ ਹੀ ਵਿਕਾਸ ਦੱਸਿਆ ਜਾ ਰਿਹਾ ਹੈ, ਤਾਂ ਸਰਕਾਰ ਦੀ ਸੋਚ ਦਾ ਪੱਧਰ ਸਮਝਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਪਾਵਰ ਗਰਿੱਡ ਲਈ ਅਤਿ-ਆਧੁਨਿਕ ਤਕਨਾਲੋਜੀ ਦੀ ਗੱਲ ਹੋ ਰਹੀ ਸੀ ਤਾਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਕਿੰਨੇ ਗਰਿੱਡ ਲਗਾਏ ਜਾਣਗੇ, ਉਹ ਕਿੱਥੇ ਸਥਿਤ ਹੋਣਗੇ ਅਤੇ ਕਿੰਨੇ ਅਪਗਰੇਡ ਕੀਤੇ ਜਾਣਗੇ | ਉਨ੍ਹਾਂ ਅਨੁਸਾਰ ਇਹ ਐਲਾਨ ਸਿਰਫ਼ ਹਵਾ ਵਿਚ ਹੀ ਸਾਬਤ ਹੋਣਗੇ |
ਮੋਗਾ ਦੇ ਲੋਕਾਂ ਨੂੰ ਇਸ ਰੈਲੀ ਤੋਂ ਬਹੁਤ ਉਮੀਦਾਂ ਸਨ, ਪਰ ਠੋਸ ਵਿਕਾਸ ਦੀ ਘਾਟ ਨੇ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ | ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਮੋਗਾ ਵਿਚ ਮੈਡੀਕਲ ਕਾਲਜ ਬਣਾਉਣ ਦੇ ਵਾਅਦਿਆਂ 'ਤੇ ਕੋਈ ਪ੍ਰਗਤੀ ਕਿਉਂ ਨਹੀਂ ਹੋਈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਕੂਲ ਆਫ਼ ਐਮੀਨੈਂਸ ਦੀ ਪ੍ਰਸ਼ੰਸਾ ਕੀਤੀ, ਪਰ ਉਨ੍ਹਾਂ ਨੂੰ ਸਪਸ਼ਟ ਕਰਨਾ ਚਾਹੀਦਾ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ, ਉਨ੍ਹਾਂ ਦੇ ਪਰਿਵਾਰਾਂ ਜਾਂ ਪਾਰਟੀ ਅਹੁਦੇਦਾਰਾਂ ਦੇ ਕਿੰਨੇ ਬੱਚੇ ਉੱਥੇ ਪੜ੍ਹ ਰਹੇ ਹਨ | ਜੇਕਰ ਸਕੂਲ ਇੰਨੇ ਚੰਗੇ ਹਨ ਤਾਂ ਵਿਧਾਇਕਾਂ ਦੇ ਬੱਚਿਆਂ ਨੂੰ ਉੱਥੇ ਪੜ੍ਹਨਾ ਚਾਹੀਦਾ ਹੈ |

 

ਪਿਛਲੀ ਖ਼ਬਰ ਅਕਾਲੀ ਲੀਡਰਸ਼ਿਪ ਮੁੱਖ ਮੰਤਰੀ ਬਣਨ ਦੇ ਸੁਪਨੇ ਤਿਆਗ ਕੇ ਕਿਸਾਨਾਂ, ਸਿੱਖਾਂ ਅਤੇ ਪੰਜਾਬੀਆਂ ਦੀ ਨਾਰਾਜ਼ਗੀ ਦੂਰ ਕਰਨ-ਪੀਰ... ਅਗਲੀ ਖ਼ਬਰ ਵਾਰਡ ਨੰਬਰ 43 ਤੋਂ ਸੈਂਕੜੇ ਪਰਿਵਾਰ ਮਾਲਵਿਕਾ ਸੂਦ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਿਲ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।