06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਅੰਤਰ ਰਾਸ਼ਟਰੀ ਬਾਸਕਟਬਾਲ ਗੋਲਡ ਮੈਡਲਿਸਟ ਖਿਡਾਰੀ ਏਕਨੂਰ ਜੌਹਲ ਸਨਮਾਨਿਤ

ਮੋਗਾ, 5 ਨਵੰਬਰ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਕਾਲਜ ਮੋਗਾ ਦੇ ਖੇਡ ਮੈਦਾਨ ਤੋਂ ਖੇਡ ਗੁਰ ਸਿੱਖ ਕੇ ਖਿਡਾਰੀ ਏਕਨੂਰ ਜੌਹਲ ਨੇ ਅੰਤਰ ਰਾਸ਼ਟਰੀ ਬਾਸਕਟਬਾਲ ਖੇਡਾਂ ਵਿਚ ਆਪਣਾ ਨਾਮਣਾ ਖੱਟਿਆ। ਡੀ.

ਮੋਗਾ ਵਿਖੇ ਅੰਤਰ ਰਾਸ਼ਟਰੀ ਬਾਸਕਟ ਬਾਲ ਖਿਡਾਰੀ ਏਕਨੂਰ ਜੌਹਲ ਨੂੰ ਸੋਨ ਤਗਮਾ ਪਹਿਨਾ ਕੇ ਸਨਮਾਨਿਤ ਕਰਦੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਮੱਟਾ ਜੌਹਲ ਤੇ ਖੇਡ ਪ੍ਰੇਮੀ। ਤਸਵੀਰ : ਜਸਪਾਲ ਸਿੰਘ ਬੱਬੀ 06-11-2026
ਮੋਗਾ, 5 ਨਵੰਬਰ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਕਾਲਜ ਮੋਗਾ ਦੇ ਖੇਡ ਮੈਦਾਨ ਤੋਂ ਖੇਡ ਗੁਰ ਸਿੱਖ ਕੇ ਖਿਡਾਰੀ ਏਕਨੂਰ ਜੌਹਲ ਨੇ ਅੰਤਰ ਰਾਸ਼ਟਰੀ ਬਾਸਕਟਬਾਲ ਖੇਡਾਂ ਵਿਚ ਆਪਣਾ ਨਾਮਣਾ ਖੱਟਿਆ। ਡੀ.ਐਮ. ਕਾਲਜ ਮੋਗਾ ਦੇ ਹੋਣਹਾਰ ਵਿਦਿਆਰਥੀ ਏਕਨੂਰ ਜੌਹਲ ਪੁੱਤਰ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਈ ਗਈ ਨਾਰਥ ਜ਼ੋਨ ਇੰਟਰ-ਯੂਨੀਵਰਸਿਟੀ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਡੀ.ਐਮ. ਕਾਲਜ ਮੋਗਾ ਦੇ ਨਾਲ-ਨਾਲ ਉਨ੍ਹਾਂ ਦੇ ਜੱਦੀ ਪਿੰਡ ਧੱਲੇਕੇ ਅਤੇ ਉਨ੍ਹਾਂ ਦੇ ਦਾਦਾ ਵੈਦ ਬਚਿੱਤਰ ਸਿੰਘ ਜੌਹਲ ਦਾ ਨਾਮ ਵੀ ਰੌਸ਼ਨ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਜਨਰਲ ਸਕੱਤਰ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਸਮੇਤ ਵੱਖ-ਵੱਖ ਖੇਤਰਾਂ ਦੀਆਂ ਕੁੱਲ 77 ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲੇ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੇ ਸਖ਼ਤ ਟੱਕਰ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਨੂੰ 57-44 ਅੰਕਾਂ ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਮ ਕੀਤਾ। ਇਸ ਜਿੱਤ ਵਿਚ ਏਕਨੂਰ ਜੌਹਲ ਦਾ ਪ੍ਰਦਰਸ਼ਨ ਬੇਹੱਦ ਸ਼ਲਾਘਾਯੋਗ ਰਿਹਾ। ਇਸ ਮਾਣਮੱਤੀ ਪ੍ਰਾਪਤੀ ‘ਤੇ ਬੀ.ਬੀ.ਐੱਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਏਕਨੂਰ ਜੌਹਲ ਨੂੰ ਤਗਮਾ ਦੇ ਕੇ ਸਨਮਾਨਿਤ ਕੀਤਾ ਅਤੇ ਉਸ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਨੇ ਡਾ. ਸੰਜੀਵ ਕੁਮਾਰ ਸੈਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਿਰੰਤਰ ਯਤਨਾਂ ਅਤੇ ਆਰਥਿਕ ਸਹਿਯੋਗ ਸਦਕਾ ਹੀ ਇਲਾਕੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਉੱਭਰ ਰਹੇ ਹਨ। ਇਸ ਸਨਮਾਨ ਸਮਾਰੋਹ ਦੌਰਾਨ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਪਵਿੱਤਰ ਸਿੰਘ ਸੇਖੋਂ, ਮਾਸਟਰ ਓਮ ਪ੍ਰਕਾਸ਼, ਬਲਬੀਰ ਸਿੰਘ ਖਹਿਰਾ ਸਾਬਕਾ ਐਸ.ਪੀ., ਰਾਜੂ ਐਮ.ਸੀ., ਗੋਪਾਲ ਰਾਏ, ਦੀਪੂ ਸਹੋਤਾ, ਗੁੱਲੂ ਆਹਲੂਵਾਲੀਆ, ਪ੍ਰਦੀਪ ਸ਼ਰਮਾ, ਹਰਜੀਤ ਬਰਾੜ, ਮਨਮੋਹਨ ਬਿੰਦਰਾ, ਹੇਮੰਤ ਸੂਦ ਨੇ ਵਧਾਈ ਦਿੱਤੀ।
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ’ਚ ਮਨਜੀਤ ਮਾਨ ਹੋਏ ਵੱਡੇ ਕਾਫ਼ਲੇ ਨਾਲ ਰਵਾਨਾ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਨੇ ਕਾਂਗ... ਅਗਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਪ੍ਰਮੋਸ਼ਨ ਸੈੱਲ ਦੇ ਡਾਇਰੈਕਟਰ ਨਾਲ ਅਹਿਮ ਮੀਟਿੰਗ ਯੋਗ ਸਟੇਸ਼ਨ ਦੇ ਕੇ ਪ੍ਰਮੋਟ ਅਧਿਆਪਕਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।