18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣ ਰਹੀ ਸੜਕ ਨੂੰ ਲੱਗਿਆ ਗ੍ਰਹਿਣ <br/>

ਅਜੀਤ ਡੈਸਕ 30-04-2026
ਨੱਥੂਵਾਲਾ ਗਰਬੀ, 29 ਅਪ੍ਰੈਲ (ਨਵਦੀਪ ਸਿੰਘ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਨੱਥੂਵਾਲਾ ਗਰਬੀ ਤੋਂ ਪਿੰਡ ਭਲੂਰ ਤੱਕ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਅਧੀਨ 18 ਫੁੱਟੀ ਸੜਕ ਬਣ ਰਹੀ ਹੈ | ਜਿਸ ਦਾ ਨੀਂਹ ਪੱਥਰ ਸਰਬਜੀਤ ਸਿੰਘ ਖ਼ਾਲਸਾ ਮੈਂਬਰ ਲੋਕ ਸਭਾ ਹਲਕਾ ਫ਼ਰੀਦਕੋਟ ਨੇ 7 ਨਵੰਬਰ 2024 ਨੂੰ ਰੱਖਿਆ ਸੀ | ਕਰੀਬ ਡੇਢ ਸਾਲ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਇਹ ਸੜਕ ਅਧੂਰੀ ਹੀ ਹੈ, ਇੱਥੇ ਬਹੁਤ ਸਾਰੇ ਹਾਦਸੇ ਹੋ ਚੁੱਕੇ ਹਨ | ਵਰਨਣਯੋਗ ਹੈ ਕਿ ਇਸ ਰਸਤੇ ਉੱਪਰੋਂ ਹਰ ਰੋਜ਼ 25 ਤੋਂ 30 ਸਕੂਲੀ ਬੱਸਾਂ ਇਸ ਰਸਤੇ ਤੋਂ ਗੁਜ਼ਰਦੀਆਂ ਹਨ ਅਤੇ ਪਿਛਲੇ ਡੇਢ ਸਾਲ ਤੋਂ ਇਸ ਰਸਤੇ ਉੱਪਰ ਇਕੱਲਾ ਪੱਥਰ ਹੀ ਵਿਛਿਆ ਹੋਇਆ ਹੈ ਅਤੇ ਇਸ ਰਸਤੇ ਉੱਪਰ ਕਾਫੀ ਹਾਦਸੇ ਵੀ ਹੋਏ ਹਨ ਤੇ ਇੱਥੋਂ ਲੰਘਣ ਵਾਲੇ ਸਕੂਟਰ ਮੋਟਰਸਾਈਕਲ ਤੇ ਗੱਡੀਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਇੱਥੋਂ ਲੰਘਣ ਵਾਲੇ ਰਾਹਗੀਰ ਸਾਰਾ ਦਾਨ ਸਖ਼ਤ ਪ੍ਰੇਸ਼ਾਨੀ ਝੱਲਣ ਲਈ ਮਜਬੂਰ ਹੋ ਰਹੇ ਹਨ | ਡੇਢ ਸਾਲ ਤੋਂ ਪੱਥਰ ਵਿਛਿਆ ਹੋਣ ਕਾਰਨ ਲੋਕ ਪੰਜਾਬ ਸਰਕਾਰ ਤੇ ਸਥਾਨਕ ਆਗੂਆਂ ਨੂੰ ਕੋਸਣ ਲਈ ਮਜਬੂਰ ਹੋ ਰਹੇ ਹਨ | ਇਹ ਸੜਕ ਉੱਪਰ ਪੱਥਰ ਦੀ ਕੁਟਾਈ ਨਾ ਹੋਣ ਕਾਰਨ ਪੱਥਰ ਆਸੇ ਪਾਸੇ ਖਿੱਲਰਨ ਕਾਰਨ ਬਹੁਤ ਡੂੰਘੇ ਖੱਡੇ ਬਣ ਚੁੱਕੇ ਹਨ ਤੇ ਇਹ 18 ਫੁੱਟੀ ਪ੍ਰਧਾਨ ਮੰਤਰੀ ਸੜਕ ਕੱਚੇ ਰਸਤੇ ਦਾ ਭੁਲੇਖਾ ਪਾਉਂਦੀ ਹੈ | ਇਹ ਖੱਡੇ ਖ਼ਤਰਨਾਕ ਬਣ ਚੁੱਕੇ ਹਨ ਅਤੇ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਇਨ੍ਹਾਂ ਤਿੰਨਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਸੜਕ ਜਲਦ ਮੁਕੰਮਲ ਨਹੀਂ ਹੁੰਦੀ ਤਾਂ ਇਥੋਂ ਰਹਿਣ ਵਾਲੇ ਲੋਕ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ, ਜਿਸ ਦਾ ਜ਼ਿੰਮੇਵਾਰ ਸੰਬੰਧਿਤ ਵਿਭਾਗ ਤੇ ਪ੍ਰਸ਼ਾਸਨ ਹੋਵੇਗਾ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਪਤਾ ਚੱਲਿਆ ਹੈ ਕਿ ਇਸ ਸੜਕ ਉੱਪਰ ਕੰਮ ਕਰਨ ਵਾਲਾ ਠੇਕੇਦਾਰ ਕਿਸੇ ਕਾਰਨਾਂ ਕਰਕੇ ਅੱਧ ਵਿਚਾਲੇ ਕੰਮ ਛੱਡ ਕੇ ਜਾ ਚੁੱਕਿਆ ਹੈ | ਇਸ ਸਬੰਧੀ ਜਦ ਮੰਡੀਕਰਨ ਬੋਰਡ ਦੇ ਐਸ.ਡੀ.ਓ. ਦਾ ਪੱਖ ਜਾਣਿਆਂ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਕੰਮ ਅੱਧ ਵਿਚਾਲੇ ਛੱਡ ਕੇ ਦੌੜ ਗਿਆ ਹੈ ਅਤੇ ਉਸ ਨੂੰ ਸਾਡੇ ਵਿਭਾਗ ਵਲੋਂ 55 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ ਅਤੇ ਕੋਈ ਜਦ ਕੋਈ ਨਵਾਂ ਠੇਕੇਦਾਰ ਆਵੇਗਾ ਤਾਂ ਉਹ ਇਸ ਸੜਕ ਨੂੰ ਸਿਰੇ ਲਾਵੇਗਾ | ਅਸਲੀਅਤ ਇਹ ਹੈ ਕਿ ਸਬੰਧਿਤ ਅਧਿਕਾਰੀਆਂ ਵਲੋਂ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਗਈ ਹੈ | ਉਨ੍ਹਾਂ ਨੇ ਇਸ ਸੜਕ ਨੂੰ ਮੁਕੰਮਲ ਹੋਣ ਦੀ ਕੋਈ ਵੀ ਤਰੀਕ ਦੀ ਜਾਣਕਾਰੀ ਨਹੀਂ ਦਿੱਤੀ | ਲੱਗਦਾ ਹੈ ਕਿ ਲੋਕਾਂ ਨੂੰ ਅਜੇ ਹੋਰ ਸਮਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ |

ਪਿਛਲੀ ਖ਼ਬਰ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਮੁਸ਼ਕਿਲਾਂ ਸੰਬੰਧੀ ਏ.ਡੀ.ਸੀ. ਨੂੰ ਮਿਲਿਆ <br/> ਅਗਲੀ ਖ਼ਬਰ ਸਬ ਜੇਲ੍ਹ ਮੋਗਾ 'ਚ ਮੋਗਾ ਪੁਲਿਸ ਵਲੋਂ ਅਚਾਨਕ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।