ਮੋਗਾ, 29 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਨਾਮਵਰ ਸੰਸਥਾ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਕੈਨੇਡਾ ਜਾ ਕੇ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇਕ ਮਾਰਗ ਦਰਸ਼ਕ ਵਜੋਂ ਉੱਭਰ ਰਹੀ ਹੈ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸਹੀ ਸਲਾਹ ਅਤੇ ਪਾਰਦਰਸ਼ੀ ਤਰੀਕੇ ਨਾਲ ਫਾਈਲ ਲਗਾਉਣ ਕਾਰਨ ਵਿਦਿਆਰਥੀਆਂ ਨੂੰ ਬਹੁਤ ਘੱਟ ਸਮੇਂ ਵਿਚ ਵੀਜ਼ਾ ਪ੍ਰਾਪਤ ਹੋ ਰਿਹਾ ਹੈ | ਆਧੁਨਿਕ ਤਕਨੀਕਾਂ ਅਤੇ ਤਜਰਬੇਕਾਰ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੱਧਰ ਮੁਤਾਬਿਕ ਤਿਆਰੀ ਕਰਵਾਈ ਜਾਂਦੀ ਹੈ | ਜਿਹੜੇ ਵਿਦਿਆਰਥੀ ਪੜ੍ਹਾਈ ਵਿਚ ਕਮਜ਼ੋਰ ਹਨ ਉਨ੍ਹਾਂ ਲਈ ਵੱਖਰੀਆਂ ਕਲਾਸਾਂ ਅਤੇ ਵਾਧੂ ਸਟੱਡੀ ਮੈਟੀਰੀਅਲ ਦਿੱਤਾ ਜਾਂਦਾ ਹੈ ਤਾਂ ਜੋ ਉਹ ਚੰਗੇ ਬੈਂਡ ਸਕੋਰ ਹਾਸਲ ਕਰ ਸਕਣ | ਮੈਕਰੋ ਗਲੋਬਲ ਤੋਂ ਆਈਲਟਸ ਕਰਨ ਵਾਲੇ ਵਿਦਿਆਰਥੀਆਂ ਤੋਂ ਸਟੱਡੀ ਵੀਜ਼ਾ ਅਪਲਾਈ ਕਰਨ ਸਮੇਂ ਕੋਈ ਵੀਜ਼ਾ ਪਰੋਸੈਸਸੰਗ ਫ਼ੀਸ ਨਹੀਂ ਲਈ ਜਾਂਦੀ | ਸੰਸਥਾ ਨੇ ਹਾਲ ਹੀ ਵਿਚ ਕਈ ਵਿਦਿਆਰਥੀਆਂ ਦੇ ਸਟੱਡੀ ਵੀਜ਼ਾ ਲਗਵਾ ਕੇ ਉਨ੍ਹਾਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਹਕੀਕਤ ਵਿਚ ਬਦਲਿਆ ਹੈ | ਸੰਸਥਾ ਦੇ ਐਮ.ਡੀ. ਨੇ ਦੱਸਿਆ ਕਿ ਭਾਵੇਂ ਕੇਸ ਪਹਿਲਾਂ ਰਿਜੈਕਟ ਹੋ ਚੁੱਕਾ ਹੋਏ ਜਾਂ ਗੈਪ ਦੀ ਸਮੱਸਿਆ ਹੋਵੇ, ਸੰਸਥਾ ਵਲੋਂ ਹਰ ਕੇਸ ਦਾ ਡੰੂਘਾਈ ਨਾਲ ਅਧਿਐਨ ਕਰਕੇ ਸਹੀ ਰਾਹ ਦਿਖਾਇਆ ਜਾਂਦਾ ਹੈ | ਜੇਕਰ ਤੁਸੀਂ ਵੀ ਆਪਣਾ ਸਟੱਡੀ ਵੀਜ਼ਾ ਬਿਨਾਂ ਕਿਸੇ ਦੇਰੀ ਅਤੇ ਪੂਰੀ ਪਾਰਦਰਸ਼ਤਾ ਨਾਲ ਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਪਣੇ ਦਸਤਾਵੇਜ਼ਾਂ ਸਮੇਤ ਮੈਕਰੋ ਗਲੋਬਲ ਮੋਗਾ ਦਫ਼ਤਰ ਵਿਖੇ ਮਾਹਿਰਾਂ ਦੀ ਸਲਾਹ ਲਈ ਸੰਪਰਕ ਕਰੋ |