ਕਿਸ਼ਨਪੁਰਾ ਕਲਾਂ, 30 ਅਪ੍ਰੈਲ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਨੂੰ ਇਸ ਦਿਨ ਪ੍ਰਤੀ ਜਾਗਰੂਕ ਕੀਤਾ ਗਿਆ ਸਕੂਲ ਵਲੋਂ ਉਨ੍ਹਾਂ ਲਈ ਵਿਸ਼ੇਸ਼ ਤੌਰ 'ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਇਸ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮਜ਼ਦੂਰ-ਵਰਗ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ, ਜਿਸ ਬਿਨ੍ਹਾਂ ਅਸੀਂ ਕਿਸੇ ਵੀ ਕਾਰਜ ਨੂੰ ਨੇਪਰੇ ਨਹੀਂ ਚੜਾ ਸਕਦੇ | ਅਸੀਂ ਆਪਣੇ ਸਕੂਲ ਦੇ ਇਸ ਵਰਗ ਨੂੰ ਹਰ ਸਮੇਂ ਖ਼ੁਸ਼ੀ ਦਾ ਮਹੌਲ ਮੁਹੱਈਆ ਕਰਵਾਉਂਦੇ ਹਾਂ | ਬੱਚਿਆਂ ਨੂੰ ਵੀ ਇਹੀ ਸਿਖਾਇਆ ਜਾਂਦਾ ਹੈ ਕਿ ਹਰ ਇਕ ਮਜ਼ਦੂਰ ਦਾ ਸਨਮਾਨ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਹਰ ਇਕ ਇਮਾਰਤ, ਸੜਕ, ਸਕੂਲ ਤੇ ਸਮਾਜ ਦੀ ਤਰੱਕੀ ਦੇ ਪਿੱਛੇ ਮਜ਼ਦੂਰਾਂ ਦੀ ਮਿਹਨਤ ਅਤੇ ਸਮਰਪਣ ਹੁੰਦਾ ਹੈ | ਅਸੀਂ ਜੋ ਵੀ ਸੁਵਿਧਾਵਾਂ ਭੋਗ ਰਹੇ ਹਾਂ, ਉਨ੍ਹਾਂ ਦੇ ਪਿੱਛੇ ਕਿਸੇ ਨਾ ਕਿਸੇ ਮਜ਼ਦੂਰ ਦੀ ਕਠਿਨ ਮਿਹਨਤ ਦਾ ਰਾਜ ਲੁਕਿਆ ਹੋਇਆ ਹੈ | ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਇਸ ਵਰਗ ਲਈ ਹਮੇਸ਼ਾ ਇਨ੍ਹਾਂ ਦੇ ਨਾਲ ਖੜ੍ਹੇ ਹਾਂ |