07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਟੀ.ਐਲ.ਐਫ. ਸਕੂਲ ਵਿਖੇ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ

ਟੀ.ਐਲ.ਐਫ. ਸਕੂਲ ਮੋਗਾ ਵਿਖੇ ਮਾਂ ਦਿਵਸ ਸਮਾਰੋਹ ਮੌਕੇ ਕੇਕ ਕੱਟਦੇ ਹੋਏ ਸਕੂਲ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ, ਡਾਇਰੈਕਟਰ ਡਾ. ਮੁਸਕਾਨ ਗਰਗ, ਪਿ੍ੰਸੀਪਲ ਅਤੇ ਅਧਿਆਪਕ | ਅਜੀਤ ਤਸਵੀਰ <br/> 10-05-2026
ਮੋਗਾ, 9 ਮਈ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਵਿਖੇ ਅੱਜ ਆਪਣੇ ਕਿੰਡਰਗਾਰਟਨ ਵਿੰਗ ਵਿਚ ਮਾਂ ਦਿਵਸ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ | ਇਸ ਸਮਾਗਮ ਨੇ ਪੂਰੇ ਕੈਂਪਸ ਨੂੰ ਖ਼ੁਸ਼ੀ ਅਤੇ ਏਕਤਾ ਦੀ ਭਾਵਨਾ ਨਾਲ ਭਰ ਦਿੱਤਾ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ, ਡਾਇਰੈਕਟਰ ਡਾ. ਮੁਸਕਾਨ ਗਰਗ, ਪਿ੍ੰਸੀਪਲ ਅਤੇ ਅਧਿਆਪਕਾਂ ਦੁਆਰਾ ਸਾਂਝੇ ਤੌਰ 'ਤੇ ਦੀਵੇ ਜਗਾਉਣ ਦੀ ਰਸਮ ਨਾਲ ਹੋਈ | ਇਸ ਪ੍ਰੋਗਰਾਮ ਵਿਚ ਨਰਸਰੀ, ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਦੀਆਂ ਮਾਵਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪ੍ਰੋਗਰਾਮ ਦੌਰਾਨ ਛੋਟੇ ਬੱਚਿਆਂ ਨੇ ਸਵਾਗਤ ਨਾਚ ਅਤੇ ਮੇਰੀ ਮਾਂ ਸਿਰਲੇਖ ਵਾਲੀ ਇਕ ਭਾਵਪੂਰਨ ਕਵਿਤਾ ਪੇਸ਼ ਕਰ ਕੇ ਸਾਰਿਆਂ ਦਾ ਦਿਲ ਮੋਹ ਲਿਆ | ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਨੂੰ ਆਪਣੇ ਪਿਆਰ ਦੇ ਪ੍ਰਤੀਕ ਵਜੋਂ ਹੱਥ ਨਾਲ ਬਣੇ ਤਾਜ, ਕਾਰਡ ਅਤੇ ਫ਼ੋਟੋ ਫਰੇਮ ਭੇਟ ਕੀਤੇ | ਮਾਵਾਂ ਲਈ ਰੈਪ ਦ ਗਿਫ਼ਟ ਅਤੇ ਮਿਊਜ਼ੀਕਲ ਚੇਅਰ ਵਰਗੀਆਂ ਮਨੋਰੰਜਕ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ ਅਤੇ ਸਾਰੇ ਜੇਤੂਆਂ ਨੂੰ ਪ੍ਰਬੰਧਨ ਕਮੇਟੀ ਵਲੋਂ ਤੋਹਫ਼ੇ ਭੇਟ ਕੀਤੇ ਗਏ | ਸੰਬੋਧਨ ਕਰਦਿਆਂ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਇਕ ਮਾਂ ਬੱਚੇ ਦੀ ਪਹਿਲੀ ਅਧਿਆਪਕਾ ਅਤੇ ਸਭ ਤੋਂ ਚੰਗੀ ਦੋਸਤ ਵਜੋਂ ਸੇਵਾ ਕਰਦੀ ਹੈ | ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਮਾਵਾਂ ਦੇ ਨਿਰਸਵਾਰਥ ਪਿਆਰ ਦੀ ਸ਼ਲਾਘਾ ਕੀਤੀ | ਅੰਤ ਵਿਚ ਪਿ੍ੰਸੀਪਲ ਨੇ ਸਾਰੀਆਂ ਮਾਵਾਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਸ ਸਮਾਗਮ ਨੂੰ ਯਾਦਗਾਰੀ ਬਣਾਇਆ |
ਪਿਛਲੀ ਖ਼ਬਰ ਟੀ.ਐਲ.ਐਫ. ਸਕੂਲ ਵਿਖੇ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਡਾ. ਜੀ.ਡੀ. ਗੁਪਤਾ ਨੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਪ੍ਰਤੀਯੋਗੀ ਪ੍ਰੀਖਿਆਵਾਂ 'ਤੇ ਪ੍ਰੇਰਨਾਦਾਇਕ ਭਾਸ਼ਨ ਦਿੱਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।