07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਨਸ਼ਾ ਵਿਰੋਧੀ ਪ੍ਰੋਗਰਾਮ

ਅਜੀਤ ਡੈਸਕ 10-05-2026
ਮੋਗਾ, 9 ਮਈ (ਸੁਰਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਸਭ ਤੋਂ ਪਹਿਲਾਂ ਸਵੇਰ ਦੀ ਸਭਾ ਦੌਰਾਨ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੇ ਨਸ਼ਿਆਂ ਨੂੰ ਕਦੇ ਵੀ ਨਾ ਲੈਣ ਦੀ ਸਹੁੰ ਚੁੱਕੀ ਅਤੇ ਨਸ਼ਿਆਂ ਨੂੰ ਨਾਂਹ ਕਹਿਣ ਦਾ ਪ੍ਰਣ ਲਿਆ | ਇਸ ਤੋਂ ਬਾਅਦ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਮੁੱਖ ਬੁਲਾਰੇ ਵਜੋਂ ਡਾ. ਜਸਵਿੰਦਰ ਸਿੰਘ ਸੇਵਾ-ਮੁਕਤ ਰੀਹੈਬ ਸੈਂਟਰ ਮੋਗਾ ਅਤੇ ਮਨਜੀਤ ਸਿੰਘ ਬਾਵਾ ਲੈਕਚਰਾਰ ਫਿਜ਼ਿਕਸ ਸ.ਸ.ਸ.ਸ. ਭੀਮ ਨਗਰ ਜੋ ਕਿ ਮੋਗਾ ਜ਼ਿਲ੍ਹੇ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਇੰਚਾਰਜ ਅਤੇ ਫਿਜ਼ਿਕਸ ਰਿਸੋਰਸ ਪਰਸਨ ਹਨ, ਨੇ ਸ਼ਿਰਕਤ ਕੀਤੀ | ਦੋਵੇਂ ਬੁਲਾਰਿਆਂ ਨੇ ਵਿਦਿਆਰਥੀਆਂ, ਖ਼ਾਸ ਕਰ ਕੇ ਕਿਸ਼ੋਰ ਅਵਸਥਾ ਦੇ ਬੱਚਿਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਨ ਕੀਤਾ | ਉਨ੍ਹਾਂ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਸਮਝਾਇਆ ਕਿ ਜੋ ਵਿਅਕਤੀ ਇਕ ਵਾਰ ਨਸ਼ੇ ਦੇ ਜਾਲ ਵਿਚ ਫਸ ਜਾਂਦਾ ਹੈ, ਉਸ ਦਾ ਜੀਵਨ ਅਤੇ ਪਰਿਵਾਰ ਦੋਵੇਂ ਤਬਾਹ ਹੋ ਜਾਂਦੇ ਹਨ ਅਤੇ ਉਹ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦਾ | ਇਹ ਸਮਾਗਮ ਸਕੂਲ ਦੀ ਨੋਡਲ ਅਫ਼ਸਰ ਸਾਕਸ਼ੀ ਸੂਦ, ਸਕੂਲ ਪਿ੍ੰਸੀਪਲ ਇੰਚਾਰਜ ਰਣਜੀਤ ਸਿੰਘ, ਡੀ.ਪੀ. ਅੰਮਿ੍ਤਪਾਲ ਸਿੰਘ, ਲੈਕਚਰਾਰ ਨੀਲਮ ਮੈਡਮ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਸਮਾਪਤ ਹੋਇਆ |
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਦੀ ਸੱਚੀ ਹਮਦਰਦ ਸਾਬਤ ਹੋਈ-ਆਗੂ ਅਗਲੀ ਖ਼ਬਰ ਪੰਜਾਬ ਸਰਕਾਰ ਪੈਨਸ਼ਨਰਾਂ ਨਾਲ ਕਰ ਰਹੀ ਵਾਅਦਾ ਖ਼ਿਲਾਫ਼ੀ-ਸੰਜੀਤ ਸਿੰਘ ਸਨੀ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।