07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਦੀ ਸੱਚੀ ਹਮਦਰਦ ਸਾਬਤ ਹੋਈ-ਆਗੂ

ਅਜੀਤ ਡੈਸਕ 10-05-2026
ਕੋਟ ਈਸੇ ਖਾਂ, 9 ਮਈ (ਗੁਰਮੀਤ ਸਿੰਘ ਖਾਲਸਾ)-ਵਾਰੀ ਸਿਰ ਸੱਤਾ 'ਤੇ ਰਾਜ ਕਰਦੀਆਂ ਰਹੀਆਂ ਪਿਛਲੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਖੁਸ਼ਹਾਲੀ ਪੱਖੋਂ ਬਹੁਤ ਪਿੱਛੇ ਧੱਕ ਦਿੱਤਾ ਸੀ ਪਰ ਜਦੋਂ ਤੋਂ ਸੂਬੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਕਾਰਜਕਾਲ ਸ਼ੁਰੂ ਕੀਤਾ ਤਾਂ ਉਦੋਂ ਤੋਂ ਹੀ ਪੰਜਾਬ ਖੁਸ਼ਹਾਲੀ ਦੇ ਰਾਹਾਂ 'ਤੇ ਆਉਣ ਲੱਗਾ ਤੇ ਸਰਕਾਰ ਦੇ ਕਰੀਬ ਚਾਰ ਸਾਲਾਂ ਦੇ ਕਾਰਜਕਾਲ ਵਿਚ ਆਮ ਲੋਕਾਂ ਦਾ ਜੀਵਨ ਪੱਧਰ ਅਤੇ ਆਰਥਿਕਤਾ ਵਿਚ ਵੱਡਾ ਸੁਧਾਰ ਆਇਆ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਅਮਰਿੰਦਰ ਸਿੰਘ ਅਮਨ ਕਾਦਰਵਾਲਾ, ਸਰਪੰਚ ਮਲੂਕ ਸਿੰਘ ਮਸਤੇਵਾਲਾ, ਸਿਮਰਨਜੀਤ ਸਿੰਘ ਸੋਨਾ ਯੂਥ ਪ੍ਰਧਾਨ ਹਲਕਾ ਧਰਮਕੋਟ, ਸਰਪੰਚ ਪਰਮਿੰਦਰ ਸਿੰਘ ਜਨੇਰ, ਸੀਨੀਅਰ ਆਪ ਆਗੂ ਦਰਸ਼ਨ ਸਿੰਘ ਜਨੇਰ ਆਦਿ ਆਗੂਆਂ ਨੇ ਪੈੱ੍ਰਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ 600 ਯੂਨਿਟ ਮੁਫਤ ਬਿਜਲੀ, 10 ਲੱਖ ਬੀਮਾ ਯੋਜਨਾ, ਮਹਿਲਾਵਾਂ ਨੂੰ ਹਜ਼ਾਰ ਰੁਪਏ, ਸਿਹਤ, ਸਿੱਖਿਆ, ਸਟੇਡੀਅਮ, ਜਿੰਮ, ਲਿੰਕ ਸੜਕਾਂ 'ਚ ਵੱਡੇ ਸੁਧਾਰ, ਨਹਿਰਾਂ, ਕੱਸੀਆਂ ਨੂੰ ਪੱਕੇ ਕਰਨ ਸਮੇਤ ਕਈ ਵੱਡੇ ਕੰਮ ਸ਼ਾਮਿਲ ਹਨ ਅਤੇ ਹੁਣ ਬੇਅਦਬੀ ਸਬੰਧੀ ਸਖਤ ਕਾਨੂੰਨ ਬਣਾ ਕੇ ਸਰਕਾਰ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਪੂਰਤੀ ਕੀਤੀ ਹੈ | ਆਗੂਆਂ ਕਿਹਾ ਕਿ ਹਲਕਾ ਧਰਮਕੋਟ ਵਿਚ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਜੋ ਵਿਕਾਸ ਨੂੰ ਤਰਜੀਹ ਦੇ ਕੇ ਹਲਕੇ ਦੀ ਖੁਸ਼ਹਾਲੀ ਲਈ ਚੰਗੇ ਕੰਮ ਸਿਰੇ ਚਾੜੇ੍ਹ ਉਸ ਤੋਂ ਹਲਕੇ ਦੇ ਲੋਕ ਪੂਰਨ ਖੁਸ਼ ਹਨ ¢
ਪਿਛਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵਲੋਂ ਕੱਚਾ ਦੁਸਾਂਝ ਰੋਡ 'ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਨਸ਼ਾ ਵਿਰੋਧੀ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।