16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ <br/>

drinking water
ਅਜੀਤ ਡੈਸਕ 11-05-2026
ਮੋਗਾ, 10 ਮਈ (ਸੁਰਿੰਦਰਪਾਲ ਸਿੰਘ)-ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਚ ਮਾਂ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਵਿਸ਼ੇਸ਼ ਸਮਾਗਮ ਵਿਚ ਨਰਸਰੀ ਜਮਾਤ ਦੇ ਬੱਚਿਆਂ ਦੀਆਂ ਮਾਵਾਂ ਨੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਚੇਅਰਮੈਨ ਸੁਭਾਸ਼ ਪਲਤਾ ਅਤੇ ਪਿ੍ੰਸੀਪਲ ਸ਼ਿਵਾਨੀ ਅਰੋੜਾ ਦੇ ਸੰਬੋਧਨ ਨਾਲ ਹੋਈ | ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਮਾਂ ਦੇ ਰੁਤਬੇ ਦੀ ਵਡਿਆਈ ਕੀਤੀ ਅਤੇ ਬੱਚਿਆਂ ਦੇ ਜੀਵਨ ਵਿਚ ਮਾਂ ਦੇ ਅਹਿਮ ਯੋਗਦਾਨ ਬਾਰੇ ਦੱਸਿਆ ਤੇ ਕਿਹਾ ਮਾਂ ਮਮਤਾ ਦਾ ਸਾਗਰ ਹੈ ਤੇ ਸਾਨੂੰ ਸਾਰਿਆਂ ਨੂੰ ਮਾਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਮਾਵਾਂ ਦੇ ਸਤਿਕਾਰ ਵਿਚ ਬਹੁਤ ਹੀ ਸੁੰਦਰ ਡਾਂਸ ਪੇਸ਼ ਕੀਤੇ ਗਏ, ਜਿਸ ਨੇ ਸਭ ਦਾ ਮਨ ਮੋਹ ਲਿਆ | ਮਾਵਾਂ ਦੇ ਮਨੋਰੰਜਨ ਲਈ ਸਕੂਲ ਪ੍ਰਬੰਧਕਾਂ ਵਲੋਂ ਕਈ ਤਰ੍ਹਾਂ ਦੀਆਂ ਖੇਡਾਂ ਜਿਵੇਂ ਕਿ ਤੰਬੋਲਾ ਆਦਿ ਕਰਵਾਈਆਂ ਗਈਆਂ | ਇਸ ਤੋਂ ਇਲਾਵਾ ਮਾਵਾਂ ਲਈ ਰੈਂਪ ਵਾਕ ਦਾ ਵੀ ਪ੍ਰਬੰਧ ਸੀ, ਜਿਸ ਵਿਚ ਸਭ ਨੇ ਬਹੁਤ ਉਤਸ਼ਾਹ ਦਿਖਾਇਆ | ਪ੍ਰੋਗਰਾਮ ਦੇ ਅੰਤ ਵਿਚ ਲੱਕੀ ਮਦਰ ਜੇਤੂ ਦਾ ਐਲਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅਖੀਰ ਵਿਚ ਸਕੂਲ ਵਲੋਂ ਆਈਆਂ ਹੋਈਆਂ ਸਾਰੀਆਂ ਮਾਵਾਂ ਲਈ ਰਿਫਰੈਸ਼ਮੈਂਟ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ | ਇਸ ਦਿਨ ਨੂੰ ਮਨਾ ਕੇ ਸਾਰੀਆਂ ਮਾਵਾਂ ਅਤੇ ਬੱਚੇ ਬਹੁਤ ਖ਼ੁਸ਼ ਨਜ਼ਰ ਆਏ | ਸਕੂਲ ਪ੍ਰਬੰਧਕਾਂ ਨੇ ਇਸ ਦਿਨ ਨੂੰ ਯਾਦਗਾਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ |


ਪਿਛਲੀ ਖ਼ਬਰ ਮਾਂ ਸ਼ੇਰਾਵਾਲੀ ਦੇ ਵਿਸ਼ਾਲ ਜਾਗਰਣ ਦਾ ਸੱਦਾ ਪੱਤਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਦਿੱਤਾ ਅਗਲੀ ਖ਼ਬਰ ਭਗਵਤੀ ਜਾਗਰਣ ਲਈ ਸੱਦਾ ਪੱਤਰ ਅਨਮੋਲ ਵੈਲਫੇਅਰ ਕਲੱਬ ਨੂੰ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।