16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮੋਗਾ ਵਿਚ ਪੈਰਾ ਕਬੱਡੀ ਟੀਮ ਪੰਜਾਬ ਦੇ ਖਿਡਾਰੀਆਂ ਨੂੰ ਮੈਚ ਜਿੱਤਣ 'ਤੇ ਪੰਕਜ ਸੂਦ ਨੇ ਕੀਤਾ ਸਨਮਾਨਿਤ

ਅਜੀਤ ਡੈਸਕ 11-05-2026
ਮੋਗਾ, 10 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਮੋਗਾ ਵਿਚ ਉਪਭੋਗਤਾ ਪੰਜਾਬ ਦਫ਼ਤਰ ਵਿਖੇ ਪਹਿਲੇ ਰਾਸ਼ਟਰੀ ਪੈਰਾ ਕਬੱਡੀ ਕੱਪ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੀ ਪੰਜਾਬ ਟੀਮ ਦੇ ਮੈਂਬਰਾਂ ਨੂੰ ਭਾਗੀਦਾਰੀ ਦੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਟੀਮ ਦੇ ਕਪਤਾਨ ਪ੍ਰਦੀਪ ਸਿੰਘ, ਲਵਪ੍ਰੀਤ ਸਿੰਘ, ਹਰਪਿੰਦਰ ਸਿੰਘ, ਵਤਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਜਗਜੀਵਨ ਸਿੰਘ ਵਿਸ਼ੇਸ਼ ਤੌਰ 'ਤੇ ਮੋਗਾ ਪੁੱਜੇ | ਇਸ ਮੌਕੇ ਮੋਗਾ ਤੋਂ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਰੂਪਮ ਅਰੋੜਾ, ਲਖਵਿੰਦਰ ਸਿੰਘ, ਨੀਰਜ ਚਾਵਲਾ, ਰਾਕੇਸ਼ ਛਾਬੜਾ ਵੀ ਮੌਜੂਦ ਸਨ | ਇਸ ਮੌਕੇ ਪੈਰਾ ਕਬੱਡੀ ਫੈਡਰੇਸ਼ਨ ਦੇ ਰਾਸ਼ਟਰੀ ਜਨਰਲ ਸਕੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਮਲੇਸ਼ੀਆ ਵਿਚ ਪੈਰਾ ਏਸ਼ੀਆ ਕੱਪ ਅਤੇ ਸਤੰਬਰ ਵਿਚ ਬੈਂਗਲੁਰੂ ਵਿਖੇ ਪੈਰਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ | ਇਨ੍ਹਾਂ ਦੀ ਟੂਰਨਾਮੈਂਟਾਂ ਨਾਲ ਪੈਰਾ ਖਿਡਾਰੀਆਂ ਨੂੰ ਬਹੁਤ ਲਾਭ ਮਿਲੇਗਾ | ਗੁਰਦੀਪ ਸਿੰਘ ਨੇ ਪੰਜਾਬ ਸਰਕਾਰ ਅਤੇ ਪੈਰਾ ਉਲੰਪਿਕ ਕਮੇਟੀ ਆਫ਼ ਇੰਡੀਆ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੈਰਾ ਖਿਡਾਰੀਆਂ ਨੂੰ ਜਾਗਰੂਕ ਕਰ ਕੇ ਖੇਡਾਂ ਵਿਚ ਉਨ੍ਹਾਂ ਦੀ ਰੁਚੀ ਨੂੰ ਵਧਾਇਆ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਪਾਲਿਸੀ ਪੈਰਾ ਖਿਡਾਰੀਆਂ ਨੂੰ ਆਰਥਿਕ ਮਦਦ ਦੇ ਨਾਲ-ਨਾਲ ਕਰੀਅਰ ਸਕਿਉਰਿਟੀ ਵੀ ਦੇ ਰਹੀ ਹੈ |
ਪਿਛਲੀ ਖ਼ਬਰ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਵਿਖੇ 'ਮੌਕ ਇੰਟਰਵਿਊ ਸੈਸ਼ਨ' ਕਰਵਾਇਆ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਨਵੇਂ ਪੀ.ਸੀ.ਆਈ. ਸਿਲੇਬਸ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।