16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਵਿਖੇ 'ਮੌਕ ਇੰਟਰਵਿਊ ਸੈਸ਼ਨ' ਕਰਵਾਇਆ

ਅਜੀਤ ਡੈਸਕ 11-05-2026
ਬੱਧਨੀ ਕਲਾਂ, 10 ਮਈ (ਸੰਜੀਵ ਕੋਛੜ)-ਧੰਨ ਧੰਨ ਬਾਬਾ ਨਾਹਰ ਸਿੰਘ ਜੀ ਸਨੇ੍ਹਰਾਂ ਵਾਲਿਆਂ ਦੀ ਰਹਿਨੁਮਾਈ ਅਤੇ ਸੰਤ ਬਾਬਾ ਕਪੂਰ ਸਿੰਘ ਜੀ ਦੀ ਅਪਾਰ ਕਿਰਪਾ ਦੇ ਨਾਲ ਚੱਲ ਰਹੇ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਵਿਖੇ 'ਮੌਕ ਇੰਟਰਵਿਊ ਸੈਸ਼ਨ' ਕਰਵਾਇਆ ਗਿਆ, ਸੈਸ਼ਨ ਵਿਚ ਸਭ ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ, ਇੰਟਰਵਿਊ ਮਾਹਿਰ ਦੇ ਤੌਰ ਤੇ ਉੱਘੇ ਐਜੂਕੇਸ਼ਨਿਸਟ ਡਾ. ਸੁਰਜੀਤ ਸਿੰਘ ਦੌਧਰ ਵਲੋਂ ਬੱਚਿਆਂ ਦਾ ਮੁਲਾਂਕਣ ਕੀਤਾ ਗਿਆ ਜਿਸ ਵਿਚ ਬੱਚਿਆਂ ਦੇ ਭਾਸ਼ਾ ਕੌਸ਼ਲ, ਵਿਸ਼ਾ ਮੁਹਾਰਤ ਅਤੇ ਉੱਠਣ ਬੈਠਣ ਸਮੇਤ ਜਰੂਰੀ ਪਹਿਲੂਆਂ ਉੱਪਰ ਬੱਚਿਆਂ ਦੀ ਪਰਖ ਕੀਤੀ ਗਈ, ਜਿਸ ਨੂੰ ਬੱਚਿਆਂ ਵਲੋਂ ਇਕ ਸਕਾਰਾਤਮਿਕ ਨਜ਼ਰੀਏ ਨਾਲ ਅਤੇ ਸਵੈ ਸੁਧਾਰਕ ਪਹਿਲੂ ਵਜੋਂ ਲਿਆ ਗਿਆ | ਅੰਤ ਵਿਚ ਡਾ. ਸੁਰਜੀਤ ਸਿੰਘ ਦੌਧਰ ਵਲੋਂ ਬੱਚਿਆਂ ਨੂੰ ਅਸਲ ਜ਼ਿੰਦਗੀ ਵਿਚ ਆਪਣੇ ਆਪ ਨੂੰ ਇੰਟਰਵਿਊ ਵਿਚ ਬਿਹਤਰ ਤੌਰ ਤੇ ਪੇਸ਼ ਕਰਨ ਲਈ ਕੁਝ ਨੁਕਤੇ ਵੀ ਸਾਂਝੇ ਕੀਤੇ ਗਏ | ਇਸ ਪ੍ਰੋਗਰਾਮ ਦੀ ਸਫਲਤਾ ਨੂੰ ਵੇਖਦੇ ਹੋਏ ਕਾਲਜ ਚੇਅਰਮੈਨ ਇੰਦਰਪਾਲ ਸਿੰਘ ਕਲੇਰ ਵਲੋਂ, ਕਾਲਜ ਪਿ੍ੰਸੀਪਲ ਮੈਡਮ ਜਸਕਿਰਨ ਕੌਰ ਦਿਆਲ ਅਤੇ ਪੂਰੇ ਸਟਾਫ਼ ਦੇ ਇਸ ਉਪਰਾਲੇ ਲਈ ਭਰਪੂਰ ਸ਼ਲਾਘਾ ਕੀਤੀ ਗਈ | ਵਿਸ਼ਾ ਇੰਚਾਰਜ ਸਹਾਇਕ ਪ੍ਰੋਫੈਸਰ ਇੰਤਜ਼ਾਰ ਹੁਸੈਨ ਵਲੋਂ ਡਾ. ਸੁਰਜੀਤ ਸਿੰਘ ਦੌਧਰ ਦਾ ਧੰਨਵਾਦ ਕੀਤਾ ਗਿਆ ਤੇ ਕਾਲਜ ਕਮੇਟੀ ਸਮੇਤ ਕਾਲਜ ਪਿ੍ੰਸੀਪਲ ਦੁਆਰਾ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਸਿਰੇ ਲਾਉਣ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਸਹਾਇਕ ਸਿਵਲ ਸਰਜਨ ਨੇ ਸਿਵਲ ਹਸਪਤਾਲ ਮੋਗਾ ਦੇ ਐਮਰਜੈਂਸੀ ਵਿਭਾਗ ਦਾ ਕੀਤਾ ਨਿਰੀਖਣ ਅਗਲੀ ਖ਼ਬਰ ਮੋਗਾ ਵਿਚ ਪੈਰਾ ਕਬੱਡੀ ਟੀਮ ਪੰਜਾਬ ਦੇ ਖਿਡਾਰੀਆਂ ਨੂੰ ਮੈਚ ਜਿੱਤਣ 'ਤੇ ਪੰਕਜ ਸੂਦ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।