16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਹਾਇਕ ਸਿਵਲ ਸਰਜਨ ਨੇ ਸਿਵਲ ਹਸਪਤਾਲ ਮੋਗਾ ਦੇ ਐਮਰਜੈਂਸੀ ਵਿਭਾਗ ਦਾ ਕੀਤਾ ਨਿਰੀਖਣ

ਅਜੀਤ ਡੈਸਕ 11-05-2026
ਮੋਗਾ, 10 ਮਈ (ਗੁਰਤੇਜ ਸਿੰਘ ਬੱਬੀ)-ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੇ ਹੁਕਮਾਂ ਅਨੁਸਾਰ ਸਹਾਇਕ ਸਿਵਲ ਸਰਜਨ ਮੈਡਮ ਡਾ. ਜਯੋਤੀ ਵਲੋਂ ਐਸ.ਐਮ.ਓ. ਡਾ. ਹਰਿੰਦਰ ਸੂਦ ਦੀ ਹਾਜ਼ਰੀ ਵਿਚ ਸਿਵਲ ਹਸਪਤਾਲ ਮੋਗਾ ਦੇ ਐਮਰਜੈਂਸੀ ਵਿਭਾਗ ਦਾ ਵਿਸਥਾਰ ਪੂਰਵਕ ਨਿਰੀਖਣ ਕੀਤਾ | ਇਸ ਮੌਕੇ ਐਮਰਜੈਂਸੀ ਵਿਭਾਗ ਵਿਚ ਡਾ. ਏਕਮਵੀਰ, ਡਾ. ਕੁਲਦੀਪ, ਨਰਸਿੰਗ ਸਿਸਟਰ ਸਿਮਰਜੀਤ ਕੌਰ ਅਤੇ ਰਾਜਵੀਰ ਕੌਰ, ਚੀਫ਼ ਫਾਰਮੇਸੀ ਅਫ਼ਸਰ ਸੁਖਪਾਲ ਕੌਰ ਅਤੇ ਸਟੈਨੋ ਅਮਨਦੀਪ ਕੌਰ ਵੀ ਮੌਜੂਦ ਸਨ | ਨਿਰੀਖਣ ਦੌਰਾਨ ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਦਵਾਈਆਂ ਦੀ ਉਪਲਬਧਤਾ ਅਤੇ ਸਟਾਫ਼ ਦੀ ਕਾਰਗੁਜ਼ਾਰੀ ਦਾ ਸੰਪੂਰਨ ਜਾਇਜ਼ਾ ਲਿਆ ਗਿਆ | ਅਧਿਕਾਰੀਆਂ ਵਲੋਂ ਮਰੀਜ਼ਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਤੋਂ ਫੀਡ ਬੈਕ ਵੀ ਪ੍ਰਾਪਤ ਕੀਤੀ ਗਈ ਜਿਸ ਵਿਚ ਜ਼ਿਆਦਾਤਰ ਮਰੀਜ਼ਾਂ ਨੇ ਸੇਵਾਵਾਂ ਪ੍ਰਤੀ ਸੰਤੁਸ਼ਟੀ ਪ੍ਰਗਟ ਕੀਤੀ | ਹਸਪਤਾਲ ਵਿਚ ਦਵਾਈਆਂ ਦੀ ਉਪਲਬਧਤਾ ਸੰਤੋਸ਼ਜਨਕ ਪਾਈ ਗਈ ਅਤੇ ਸਫ਼ਾਈ ਪ੍ਰਬੰਧ ਵੀ ਕੁੱਲ ਮਿਲਾ ਕੇ ਠੀਕ ਪਾਏ ਗਏ | ਹਾਲਾਂਕਿ ਕੁਝ ਥਾਵਾਂ 'ਤੇ ਹੋਰ ਸੁਧਾਰ ਦੀ ਲੋੜ ਦਰਸਾਈ ਗਈ, ਜਿਸ ਲਈ ਸਬੰਧਿਤ ਸਟਾਫ਼ ਨੂੰ ਤੁਰੰਤ ਧਿਆਨ ਦੇਣ ਲਈ ਨਿਰਦੇਸ਼ ਜਾਰੀ ਕੀਤੇ ਗਏ | ਅਧਿਕਾਰੀਆਂ ਵਲੋਂ ਸਟਾਫ਼ ਨੂੰ ਸੇਵਾਵਾਂ ਵਿਚ ਹੋਰ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ | ਸਹਾਇਕ ਸਿਵਲ ਸਰਜਨ ਮੈਡਮ ਡਾ. ਜਯੋਤੀ ਨੇ ਕਿਹਾ ਕਿ ਮਰੀਜ਼ਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਿਹਤ ਪ੍ਰਸ਼ਾਸਨ ਦਾ ਮੁੱਢਲਾ ਫ਼ਰਜ਼ ਹੈ |
ਪਿਛਲੀ ਖ਼ਬਰ ਐਡਵੋਕੇਟ ਅਮਿਤ ਅਗਰਵਾਲ ਦੀ ਨਿਯੁਕਤੀ 'ਤੇ ਭਾਰਤ ਵਿਕਾਸ ਪ੍ਰੀਸ਼ਦ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਵਿਖੇ 'ਮੌਕ ਇੰਟਰਵਿਊ ਸੈਸ਼ਨ' ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।