05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੋਗਾ ਵਿਖੇ ਪਈ ਭਾਰੀ ਬਾਰਿਸ਼ ਤੇ ਹਨੇਰੀ ਝੱਖੜ ਨੇ ਆੜ੍ਹਤੀਆਂ ਤੇ ਮਜ਼ਦੂਰਾਂ ਦੇ ਸਾਹ ਸੂਤੇ

ਅਜੀਤ ਡੈਸਕ 12-05-2026
ਮੋਗਾ, 11 ਮਈ (ਅਸ਼ੋਕ ਬਾਂਸਲ)-ਅੱਜ ਮੋਗਾ ਵਿਖੇ ਬਹੁਤ ਹੀ ਭਾਰੀ ਮੀਂਹ ਤੇ ਹਨੇਰੀ ਝੱਖੜ ਨੇ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪਈ ਸਰਕਾਰ ਵਲੋਂ ਖ਼ਰੀਦੀ ਗਈ ਲੱਖਾਂ ਬੋਰੀ ਜੋ ਚੁੱਕਣ ਵਲੋਂ ਪਈ ਹੈ ਉਹ ਬੁਰੀ ਤਰ੍ਹਾਂ ਭਿੱਜ ਗਈ ਜਿਸ ਨਾਲ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਹੈ | ਇਸ ਮੌਕੇ ਆੜ੍ਹਤੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੋਗਾ ਮੰਡੀ ਵਿਖੇ 12 ਲੱਖ ਦੇ ਕਰੀਬ ਬੋਰੀ ਕਣਕ ਦੀ ਖ਼ਰੀਦ ਕੀਤੀ ਸੀ ਜਿਸ ਵਿਚ ਅਜੇ ਵੀ 2 ਲੱਖ ਬੋਰੀ ਦੇ ਕਰੀਬ ਮੰਡੀ ਵਿਚੋਂ ਕਣਕ ਦੀ ਬੋਰੀਆਂ ਦੀ ਚੁਕਾਈ ਰਹਿੰਦੀ ਹੈ ਜੋ ਪ੍ਰਸ਼ਾਸਨ ਵਲੋਂ ਲੇਬਰ ਤੇ ਅਤੇ ਟਰੱਕਾਂ ਅਪਰੇਟਰਾਂ ਨੂੰ ਠੇਕਾ ਦਿੱਤਾ ਗਿਆ ਸੀ ਉਨ੍ਹਾਂ ਵਲੋਂ ਵੀ ਆਪਣੀ ਪੂਰੀ ਜ਼ਿੰਮੇਵਾਰੀ ਨਹੀਂ ਨਿਭਾਈ ਗਈ ਅਤੇ ਜੋ ਕਣਕ ਅਡਾਨੀ ਸਾਈਲੋ ਵਿਖੇ ਆੜ੍ਹਤੀਆਂ ਵਲੋਂ ਲੜਾਈ ਕਰ ਕੇ ਭੇਜੀ ਜਾਂਦੀ ਹੈ ਉਸ ਵਿਚ ਵੀ ਲੇਬਰ ਨੇ ਪੂਰੇ ਆਦਮੀ ਨਹੀਂ ਭੇਜੇ ਜਿਸ ਕਾਰਨ ਜੋ ਟਰੱਕ ਮੰਡੀ ਵਿਚੋਂ ਜਾਂਦੇ ਹਨ ਉਨ੍ਹਾਂ ਦੀ ਉਤਰਾਈ ਨਹੀਂ ਹੋ ਰਹੀ | ਉਹ ਤਿੰਨ ਤਿੰਨ ਚਾਰ ਚਾਰ ਦਿਨ ਉੱਥੇ ਖੜੇ ਰਹਿੰਦੇ ਹਨ ਤੇ ਮੰਡੀ ਵਿਚੋਂ ਕਣਕ ਦੀ ਲਿਫ਼ਟਿੰਗ ਦਾ ਕੰਮ ਬਹੁਤ ਢਿੱਲਾ ਚੱਲ ਰਿਹਾ | ਇਸ ਕਣਕ ਦੀ ਲੇਟ ਚੁਕਾਈ ਨਾਲ ਜੋ ਮੰਡੀ ਵਿਚ ਇਹ ਕਣਕ ਪਈ ਹੈ ਉਹ ਬੁਰੀ ਤਰ੍ਹਾਂ ਭਿੱਜ ਚੁੱਕੀ ਹੈ ਜਿਸ ਦਾ ਸਰਕਾਰ ਨੂੰ ਭਾਰੀ ਨੁਕਸਾਨ ਚੱਲਣਾ ਪਵੇਗਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਵਲੋਂ ਇਸ ਕਣਕ ਦੀਆਂ ਬੋਰੀਆਂ ਦਾ ਜਦੋਂ ਪਹਿਲਾਂ ਮੀਂਹ ਪਿਆ ਸੀ ਉਸ ਵੇਲੇ ਸਟੈਕ ਕਰਾ ਕੇ ਆਪਣੇ ਵਲੋਂ ਮਜ਼ਦੂਰੀ ਦਾ ਖ਼ਰਚਾ ਦਿੱਤਾ ਗਿਆ ਸੀ ਪਰ ਹੁਣ ਫਿਰ ਭਾਰੀ ਬਾਰਸ਼ ਤੇ ਤੂਫ਼ਾਨ ਨਾਲ ਇਸ ਬੋਰੀਆਂ ਦੇ ਭਿੱਜਣ ਨਾਲ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਜੇਕਰ ਇਸੇ ਤਰ੍ਹਾਂ ਸਰਕਾਰ ਆਪਣੇ ਚਹੇਤਿਆਂ ਨੂੰ ਟਰੱਕਾਂ ਅਤੇ ਲੇਬਰ ਨੂੰ ਠੇਕੇ ਦੇਵੇਗੀ ਤਾਂ ਆਉਣ ਵਾਲੇ ਦਿਨਾਂ ਵਿਚ ਅਗਲੇ ਸੀਜ਼ਨਾਂ ਦੌਰਾਨ ਸਰਕਾਰ ਨੂੰ ਹੋਰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਚਹੇਤਿਆਂ ਨੂੰ ਠੇਕਾ ਦੇਣ ਦੀ ਬਜਾਏ ਮੰਡੀਆਂ ਦਾ ਕੰਮ ਸੁਚਾਰੂ ਰੂਪ ਨਾਲ ਚਲਾਵੇ ਤਾਂ ਕਿ ਕਿਸਾਨਾਂ ਆੜ੍ਹਤੀ ਤੇ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਸਰਕਾਰ 'ਤੇ ਦੋਸ਼ ਲਾਉਂਦੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਕਣਕ ਖ਼ਰੀਦਣ ਵਿਚ ਤਾਂ ਤੇਜ਼ੀ ਕਰਦੀ ਹੈ ਪਰ ਉਸੇ ਤਰ੍ਹਾਂ ਤੇਜ਼ੀ ਮੰਡੀਆਂ ਵਿਚੋਂ ਕਣਕ ਦੀ ਲਿਫ਼ਟਿੰਗ ਕਰਾਉਣ ਵਿਚ ਵੀ ਕਰਨੀ ਚਾਹੀਦੀ ਹੈ ਜੋ ਕਿ ਬੁਰੀ ਤਰ੍ਹਾਂ ਖ਼ਰੀਦ ਏਜੰਸੀਆਂ ਫ਼ੇਲ੍ਹ ਹੋ ਗਈਆਂ ਹਨ | ਇਸ ਮੌਕੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਬਲਵੰਤ ਸਿੰਘ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿਚ ਲਗ-ਪਗ 22 ਲੱਖ 78 ਹਜ਼ਾਰ ਬੋਰੀ ਕਣਕ ਦੀ ਖ਼ਰੀਦ ਕੀਤੀ ਗਈ ਹੈ ਜਿਸ ਵਿਚੋਂ 18 ਲੱਖ ਬੋਰੀ ਹੀ ਲਿਫ਼ਟਿੰਗ ਕੀਤੀ ਗਈ ਹੈ ਜਿਸ ਨਾਲ ਜ਼ਿਲ੍ਹੇ ਦੀਆਂ ਮੰਡੀਆਂ 'ਚ ਲੱਖ ਬੋਰੀ ਦੇ ਕਰੀਬ ਪਈ ਹੈ ਜੋ ਭਾਰੀ ਬਾਰਸ਼ ਦੇ ਕਾਰਨ ਉਸ ਦੀ ਗੁਣਵੱਤਾ ਵਿਚ ਵੀ ਫ਼ਰਕ ਆਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਮੋਗਾ ਮੰਡੀ ਵਿਚ 11 ਲੱਖ 98 ਬੋਰੀ ਦੀ ਆਮਦ ਹੋਈ ਹੈ ਜੋ ਸਰਕਾਰ ਨੇ ਖ਼ਰੀਦ ਕਰ ਲਈ ਜਿਸ ਵਿਚੋਂ 10 ਲੱਖ ਬੋਰੀ ਦੀ ਹੀ ਲਿਫ਼ਟਿੰਗ ਕੀਤੀ ਗਈ ਹੈ ਅਤੇ ਮੋਗਾ ਮੰਡੀ ਵਿਚ ਵੀ 2 ਲੱਖ ਬੋਰੀ ਦੇ ਕਰੀਬ ਅਜੇ ਤੱਕ ਪਈ ਹੈ | ਇਸ ਮੌਕੇ ਮਜ਼ਦੂਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਮੀਂਹ ਆਇਆ ਸੀ ਜਿਸ ਦਾ ਅਸੀਂ ਖ਼ਰੀਦ ਏਜੰਸੀਆਂ ਨੂੰ ਬੇਨਤੀ ਕੀਤੀ ਸੀ ਕਿ ਇਸ ਕਣਕ ਦੀਆਂ ਬੋਰੀਆਂ ਨੂੰ ਜਲਦੀ ਤੋਂ ਜਲਦੀ ਚੁਕਾਇਆ ਜਾਵੇ ਪਰ ਅਜਿਹਾ ਨਹੀਂ ਹੋਇਆ |
ਪਿਛਲੀ ਖ਼ਬਰ ਮੀਂਹ ਅਤੇ ਹਨੇਰੀ ਝੱਖੜ ਕਾਰਨ ਸ਼ੈਲਰ ਦੀ ਕੰਧ ਤੇ ਛੱਤ ਉੱਡੀ, ਕਰੀਬ 4 ਲੱਖ ਦਾ ਹੋਇਆ ਨੁਕਸਾਨ ਅਗਲੀ ਖ਼ਬਰ ਤੇਜ਼ ਰਫ਼ਤਾਰ ਬਾਰਿਸ਼, ਝੱਖੜ, ਤੂਫ਼ਾਨ ਤੇ ਗੜੇਮਾਰੀ ਨੇ ਕੀਤਾ ਬੁਰੀ ਤਰ੍ਹਾਂ ਜਨ ਜੀਵਨ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।