05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਕੋ-ਐਜੂਕੇਸ਼ਨ ਸਕੂਲ ਦਾ ਦਸਵੀਂ ਨਤੀਜਾ ਸ਼ਾਨਦਾਰ, ਜ਼ਿਲ੍ਹਾ ਟਾਪ ਸਥਾਨਾਂ 'ਚ ਵਿਦਿਆਰਥਣਾਂ ਦਾ ਦਬਦਬਾ

ਅਜੀਤ ਡੈਸਕ 12-05-2026

ਬਾਘਾ ਪੁਰਾਣਾ, 11 ਮਈ (ਟਿੰਕੂ ਕਾਠਪਾਲ)-ਮੋਗਾ ਜ਼ਿਲੇ੍ਹ ਦੇ ਸ਼ਹਿਰ ਬਾਘਾ ਪੁਰਾਣਾ ਵਿਚ ਸਿੱਖਿਆ ਦੇ ਖੇਤਰ ਵਿਚ ਅਗੇਤੀ ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਨੇ ਇਕ ਵਾਰ ਫਿਰ ਆਪਣੇ ਸ਼ਾਨਦਾਰ ਨਤੀਜਿਆਂ ਨਾਲ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਸਵ: ਪਿ੍ੰਸੀਪਲ ਗੁਰਦੇਵ ਸਿੰਘ ਦੇ ਅਸ਼ੀਰਵਾਦ ਅਤੇ ਮੌਜੂਦਾ ਪਿ੍ੰਸੀਪਲ ਤੇ ਡਾਇਰੈਕਟਰ ਸੰਦੀਪ ਮਹਿਤਾ ਦੀ ਅਗਵਾਈ ਹੇਠ ਸਕੂਲ ਲਗਾਤਾਰ ਨਵੀਆਂ ਉਚਾਈਆਂ ਛੂਹ ਰਿਹਾ ਹੈ | ਇਸ ਸਾਲ ਦਸਵੀਂ ਜਮਾਤ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਸ਼ਾਨਦਾਰ ਰਿਹਾ | ਖ਼ਾਸ ਗੱਲ ਇਹ ਰਹੀ ਕਿ ਤਿੰਨ ਵਿਦਿਆਰਥਣਾਂ ਨੇ ਮੋਗਾ ਜ਼ਿਲ੍ਹੇ ਵਿਚ ਉੱਚੇ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ | ਵਿਦਿਆਰਥਣ ਯੰਸ਼ਿਕਾ ਸੇਠੀ ਪੁੱਤਰੀ ਸ਼੍ਰੀ ਆਕਾਸ਼ ਸੇਠੀ ਨੇ 97.7 ਫ਼ੀਸਦੀ ਅੰਕ ਪ੍ਰਾਪਤ ਕਰਕੇ ਮੋਗਾ ਜ਼ਿਲ੍ਹੇ ਵਿਚ ਦੂਜਾ ਅਤੇ ਪੰਜਾਬ ਪੱਧਰ 'ਤੇ ਦਸਵਾਂ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਏਕਮਨੂਰ ਕੌਰ ਪੁੱਤਰੀ ਬਲਜਿੰਦਰ ਸਿੰਘ ਨੇ 96.5 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਵਿਚ ਪੰਜਵਾਂ ਅਤੇ ਪੰਜਾਬ ਵਿਚ 18ਵਾਂ ਸਥਾਨ ਪ੍ਰਾਪਤ ਕੀਤਾ | ਮਹਿਵਿਸ਼ ਪੁੱਤਰੀ ਰਾਜ ਕੁਮਾਰ ਨੇ 96.2 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ਵਿਚ ਛੇਵਾਂ ਅਤੇ ਪੰਜਾਬ ਵਿਚ 20ਵਾਂ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਚਮਕਾਇਆ | ਸਿਰਫ਼ ਇਹੀ ਨਹੀਂ, ਦਸਵੀਂ ਜਮਾਤ ਦੇ 40 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅਤੇ 10 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦਾ ਕੁੱਲ ਨਤੀਜਾ 100 ਫ਼ੀਸਦੀ ਰਿਹਾ, ਜੋ ਸੰਸਥਾ ਦੀ ਉੱਚੀ ਪੜ੍ਹਾਈ ਮਿਆਰ ਨੂੰ ਦਰਸਾਉਂਦਾ ਹੈ | ਇਸ ਮੌਕੇ ਪਿ੍ੰਸੀਪਲ ਸੰਦੀਪ ਮਹਿਤਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਮਯਾਬੀ ਵਿਦਿਆਰਥੀਆਂ ਦੀ ਕੜੀ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਮਾਪਿਆਂ ਵਲੋਂ ਸੰਸਥਾ 'ਤੇ ਕੀਤਾ ਗਿਆ ਭਰੋਸਾ ਸਾਡੇ ਲਈ ਜ਼ਿੰਮੇਵਾਰੀ ਹੈ ਅਤੇ ਅਸੀਂ ਬੱਚਿਆਂ ਦਾ ਚੰਗਾ ਭਵਿੱਖ ਬਣਾਉਣ ਲਈ ਸਦਾ ਵਚਨਬੱਧ ਹਾਂ | ਇਸ ਮੌਕੇ ਪਿ੍ੰਸੀਪਲ ਪਰਮਿੰਦਰ ਕੌਰ, ਡਾਇਰੈਕਟਰ ਕਿਡਜ਼ੀ ਮੈਡਮ ਸੁਧਾ ਮਹਿਤਾ, ਕੋਆਰਡੀਨੇਟਰ ਮੁਕੇਸ਼ ਅਰੋੜਾ, ਖੁਸ਼ਪ੍ਰੀਤ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ਼ ਵੀ ਮੌਜੂਦ ਸੀ | ਸਕੂਲ ਪ੍ਰਬੰਧਕਾਂ ਨੇ ਉਮੀਦ ਜਤਾਈ ਕਿ ਵਿਦਿਆਰਥੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਉੱਚੀਆਂ ਉਪਲਬਧੀਆਂ ਹਾਸਲ ਕਰਦੇ ਰਹਿਣਗੇ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਮੰਗਾਂ ਨੂੰ ਲੈ ਕੇ ਮੋਗਾ ਦੀ ਕੋਆਪ੍ਰੇਟਿਵ ਬੈਂਕ ਸਾਹਮਣੇ ਰੋਸ ਧਰਨਾ ਅਗਲੀ ਖ਼ਬਰ ਮੀਂਹ ਅਤੇ ਹਨੇਰੀ ਝੱਖੜ ਕਾਰਨ ਸ਼ੈਲਰ ਦੀ ਕੰਧ ਤੇ ਛੱਤ ਉੱਡੀ, ਕਰੀਬ 4 ਲੱਖ ਦਾ ਹੋਇਆ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।