21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਬਲੌਜ਼ਮਜ਼ ਕਾਨਵੈਂਟ ਸੌ ਪ੍ਰਤੀਸ਼ਤ ਨਤੀਜਿਆਂ ਨਾਲ ਹਿਊਮੈਨਟੀ ਅਤੇ ਕਾਮਰਸ ਸਟ੍ਰੀਮਾਂ ਨਾਲ ਰਿਹਾ ਸਿਟੀ ਟਾਪਰ

ਅਜੀਤ ਡੈਸਕ 14-05-2026
ਕਿਸ਼ਨਪੁਰਾ ਕਲਾਂ, 13 ਮਈ (ਅਮੋਲਕ ਸਿੰਘ ਕਲਸੀ)-ਅੱਜ ਸੀ.ਬੀ.ਐਸ.ਈ. ਵਲੋਂ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ ਵਿਚ ਬਲੌਜ਼ਮਜ਼ ਕਾਨਵੈਂਟ ਸਕੂਲ ਨੇ ਆਪਣਾ ਰਿਕਾਰਡ ਨੂੰ ਮੁੜ ਤੋਂ ਬਰਕਰਾਰ ਰੱਖਦਿਆਂ ਹੋਇਆ ਇਸ ਵਾਰ ਦੇ ਨਤੀਜਿਆਂ ਵਿਚ ਆਪਣੇ ਸਿਟੀ ਟਾਪਰ ਦੇ ਖ਼ਿਤਾਬ ਨੂੰ ਬਰਕਰਾਰ ਰੱਖਿਆ | ਵਿਦਿਆਰਥੀਆਂ ਦੇ ਸੌ-ਸੌ ਅੰਕਾਂ ਦੀ ਭਰਮਾਰ ਨੇ ਉਨ੍ਹਾਂ ਦੇ ਹੌਸਲੇ ਬੁਲੰਦ ਕਰ ਦਿੱਤੇ | ਇਸ ਨਤੀਜੇ ਵਿਚ ਹਿਊਮੈਨਟੀ ਸਟ੍ਰੀਮ ਵਿਚੋਂ ਮਨਦੀਪ ਕੌਰ ਨੇ 99.4 ਫ਼ੀਸਦੀ ਲੈ ਕੇ ਪਹਿਲਾ, ਅਵਨੀਤ ਕੌਰ ਧਾਲੀਵਾਲ ਨੇ 97 ਫ਼ੀਸਦੀ ਲੈ ਕੇ ਦੂਸਰਾ ਅਤੇ ਜੈਸਮੀਨ ਪਨੇਸਰ ਨੇ 96.6 ਫ਼ੀਸਦੀ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਮਰਸ ਸਟ੍ਰੀਮ ਵਿਚੋਂ ਮਹਿਕਵੀਰ ਕੌਰ ਨੇ 98 ਫ਼ੀਸਦੀ, ਪ੍ਰਭਦੀਪ ਕੌਰ ਨੇ 97.2 ਫ਼ੀਸਦੀ ਅਤੇ ਸੁਰਪ੍ਰੀਤ ਕੌਰ ਨੇ 96.8 ਫ਼ੀਸਦੀ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਆਪਣਾ ਕਬਜ਼ਾ ਕੀਤਾ | ਇਸੇ ਤਰ੍ਹਾਂ ਹੀ ਸਾਇੰਸ ਸਟ੍ਰੀਮ ਵਿਚੋਂ ਜਸਮੀਤ ਕੌਰ 91.6 ਫ਼ੀਸਦੀ ਜਸ਼ਨਪ੍ਰੀਤ ਸਿੰਘ ਨੇ 90.6 ਫ਼ੀਸਦੀ, ਗੁਰਕਮਲ ਕੌਰ ਨੇ 88 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ , ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਬੱਚਿਆਂ ਨੇ ਅਲੱਗ-ਅਲੱਗ ਵਿਸ਼ਿਆਂ ਜਿਵੇਂ ਕਿ ਪੰਜਾਬੀ, ਪੁਲਿਟੀਕਲ ਸਾਇੰਸ, ਬਿਜ਼ਨਸ ਸਟੱਡੀਜ਼, ਮਾਸ ਮੀਡੀਆ ਅਤੇ ਪੇਂਟਿੰਗ ਵਿਚੋਂ 100 ਵਿਚੋਂ 100 ਅੰਕ ਹਾਸਲ ਕਰਦੇ ਹੋਏ ਆਪਣੇ ਅਧਿਆਪਕਾਂ ਦੀ ਕਰਵਾਈ ਮਿਹਨਤ ਦਾ ਮੁੱਲ ਅਦਾ ਕੀਤਾ | ਸਕੂਲ ਦੇ 89 ਬੱਚੇ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਸ਼ਾਮਲ ਹੋਏ, ਜਿਨ੍ਹਾਂ ਵਿਚੋਂ 22 ਬੱਚਿਆਂ ਨੇ 90 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਨਤੀਜਾ ਸੌ ਪ੍ਰਤੀਸ਼ਤ ਰਿਹਾ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਹੋਏ ਕਿਹਾ ਕਿ ਅੱਜ ਇਨ੍ਹਾਂ ਵਿਦਿਆਰਥੀਆਂ ਦੀ ਖ਼ੁਸ਼ੀ ਪਿੱਛੇ ਅਣਥੱਕ ਮਿਹਨਤ ਹੈ, ਜੋ ਇਨ੍ਹਾਂ ਦੇ ਅਧਿਆਪਕਾਂ ਨੇ ਦਿਨ-ਰਾਤ ਇਕ ਕਰਕੇ ਇਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ | ਇਨ੍ਹਾਂ ਵਿਦਿਆਰਥੀਆਂ ਨੂੰ ਮੇਰੀਆਂ ਦੁਆਵਾਂ ਹਨ ਕਿ ਇਹ ਜਿਸ ਮੁਕਾਮ ਤੱਕ ਪਹੁੰਚਣਾ ਚਾਹੁਣ, ਪ੍ਰਮਾਤਮਾ ਇਨ੍ਹਾਂ ਨੂੰ ਬਿਨਾਂ ਕਿਸੇ ਰੋਕ ਦੇ ਪਹੁੰਚਾਏ | ਅਸੀਂ ਆਪਣੇ ਵਿਦਿਆਰਥੀਆਂ ਵਿਚ ਮੋਹਰਲੀ ਕਤਾਰ ਵਿਚ ਸ਼ਾਮਲ ਹੋਣ ਦੇ ਗੁਣ ਮੁੱਢ ਤੋਂ ਹੀ ਪੈਦਾ ਕਰਦੇ ਹਾਂ, ਜਿਸ ਦਾ ਸਿੱਟਾ ਇਹ ਅੱਜ ਦੇ ਨਤੀਜੇ ਹਨ | ਇਸ ਨਾਲ ਉਹ ਆਪਣੇ ਮਾਪਿਆਂ ਦਾ ਨਾਮ ਤਾਂ ਰੌਸ਼ਨ ਕਰਦੇ ਹੀ ਹਨ, ਇਸ ਦੇ ਨਾਲ-ਨਾਲ ਸਕੂਲ ਨੂੰ ਵੀ ਬੁਲੰਦੀਆਂ ਤੱਕ ਪਹੁੰਚਾਉਂਦੇ ਹਨ ਅਤੇ ਆਪਣੇ ਭਵਿੱਖ ਵਿਚ ਮਿਥੇ ਹੋਏ ਟੀਚੇ ਤੱਕ ਪਹੁੰਚਣ ਲਈ ਤਿਆਰ ਹੋ ਜਾਂਦੇ ਹਨ | ਸਕੂਲ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਸਰਕਾਰੀ ਸਕੂਲ ਗੁਰੂ ਤੇਗ ਬਹਾਦਰਗੜ੍ਹ ਦਾ ਸਾਇੰਸ ਅਤੇ ਕਮਰਸ ਗਰੁੱਪ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪਿੰਡ ਮਾਣੂੰਕੇ 'ਚ ਗੁੰਡਾ ਅਨਸਰਾਂ ਵਿਰੁੱਧ ਸਮੂਹ ਦੁਕਾਨਦਾਰਾਂ ਨੇ ਰੋਸ ਵਜੋਂ ਕੀਤਾ ਬਾਜ਼ਾਰ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।