21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਲਹਿਰਾਏ ਸਫਲਤਾ ਦੇ ਝੰਡੇ

ਅਜੀਤ ਡੈਸਕ 14-05-2026
ਮੋਗਾ, 13 ਮਈ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਜੋ ਕਿ ਸੀ.ਬੀ.ਐਸ.ਈ. ਬੋਰਡ ਨਵੀਂ ਦਿੱਲੀ ਵਲੋਂ ਐਲਾਨਿਆ ਗਿਆ, ਜੋ ਸੌ ਫ਼ੀਸਦੀ ਰਿਹਾ | ਮੈਡੀਕਲ ਗਰੁੱਪ ਵਿਚ ਅਵਨੀਤ ਕੌਰ ਨੇ 96.8 ਫ਼ੀਸਦੀ ਲੈ ਕੇ ਪਹਿਲਾ ਸਥਾਨ, ਯਸ਼ਿਕਾ ਨੇ 93.4 ਫ਼ੀਸਦੀ ਲੈ ਕੇ ਦੂਸਰਾ ਸਥਾਨ ਅਤੇ ਰਿਸ਼ਵ ਗੋਇਲ ਨੇ 92.2 ਫ਼ੀਸਦੀ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਮਰਸ ਗਰੁੱਪ ਵਿਚ ਨਵਜੋਤ ਕੌਰ ਬਰਾੜ ਨੇ 96 ਫ਼ੀਸਦੀ ਲੈ ਕੇ ਪਹਿਲਾ ਸਥਾਨ, ਦਿਵਿਆਸੂ ਨੇ 94.6 ਫ਼ੀਸਦੀ ਅੰਕ ਲੈ ਕੇ ਦੂਸਰਾ ਸਥਾਨ ਅਤੇ ਅਸ਼ਨ ਨੇ 93.2 ਫ਼ੀਸਦੀ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਹਿਊਮੈਨਟੀਜ ਗਰੁੱਪ ਵਿਚ ਆਰਤੀ ਨੇ 92 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ, ਨਵਜੋਤ ਕੌਰ ਨੇ 90.4 ਫ਼ੀਸਦੀ ਲੈ ਕੇ ਦੂਸਰਾ ਸਥਾਨ ਅਤੇ ਤਨਵੀਰ ਕੌਰ ਨੇ 89.8 ਫ਼ੀਸਦੀ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ 22 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਕਰਮਵੀਰ ਕੌਰ ਨੇ 91 ਫ਼ੀਸਦੀ, ਜਸਮੀਤ ਕੌਰ ਨੇ 89.8 ਫ਼ੀਸਦੀ, ਓਾਕਾਰ ਦੀਪ ਸਿੰਘ ਨੇ 89.4 ਫ਼ੀਸਦੀ, ਹਰਮਨਪ੍ਰੀਤ ਸਿੰਘ ਬੋਪਾਰਾਏ ਨੇ 88.8 ਫ਼ੀਸਦੀ, ਹਰਸਿਮਰਨ ਸਿੰਘ ਗਿੱਲ ਨੇ 88.2 ਫ਼ੀਸਦੀ, ਅਭਿਨਵ ਅਗਰਵਾਲ 87.8 ਫ਼ੀਸਦੀ, ਸ਼ਨਾਇਆ ਬਾਂਸਲ 87.4 ਫ਼ੀਸਦੀ, ਰਮਨਦੀਪ ਕੌਰ 85.8 ਫ਼ੀਸਦੀ, ਜੈਸਮੀਨ ਕੌਰ ਸਿੱਧੂ 85.6 ਫ਼ੀਸਦੀ, ਸੁਨੇਹਲ ਗਾਂਧੀ 85.4 ਫ਼ੀਸਦੀ, ਸਾਰਾ ਸਿੱਧੂ 85.2 ਫ਼ੀਸਦੀ, ਨੇਹਾ 85 ਫ਼ੀਸਦੀ ਅਤੇ ਸੂਜਲ ਨੇ ਵੀ 85 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ | ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰੈਜ਼ੀਡੈਂਟ ਡਾ. ਇਕਬਾਲ ਸਿੰਘ, ਮੈਡਮ ਹਰਪ੍ਰੀਤ ਕੌਰ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਸਮੁੱਚੀ ਮੈਨੇਜਮੈਂਟ ਨੇ ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਅਤੇ ਉਨ੍ਹਾਂ ਦੀ ਮਿਹਨਤੀ ਟੀਮ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਪ੍ਰੀਖਿਆ ਦੇ ਨਤੀਜਿਆਂ ਵਿਚ ਸਫਲਤਾ ਦਾ ਝੰਡਾ ਲਹਿਰਾਇਆ ਅਗਲੀ ਖ਼ਬਰ ਪੰਜਾਬ ਕੋ-ਐਜੂਕੇਸ਼ਨ ਸਕੂਲ ਦੀ ਵਿਦਿਆਰਥਣ ਸ਼ਨਾਇਆ ਮਹਿਤਾ ਦਾ ਬਾਰ੍ਹਵੀਂ ਸ਼੍ਰੇਣੀ 'ਚੋਂ ਜ਼ਿਲੇ੍ਹ 'ਚੋਂ ਪਹਿਲਾ ਅਤੇ ਪੰਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।