12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬਿਜਲੀ ਸਪਲਾਈ ਠੱਪ ਹੋਣ ਕਾਰਨ ਬਾਜ਼ਾਰ 'ਚ ਹਾਹਾਕਾਰ

ਅਜੀਤ ਡੈਸਕ 15-05-2026
ਸਮਾਲਸਰ, 14 ਮਈ (ਗੁਰਜੰਟ ਕਲਸੀ ਲੰਡੇ)-ਪਾਵਰਕਾਮ ਦੀ ਬਿਜਲੀ ਸਪਲਾਈ ਦੀ ਬਾਘਾ ਪੁਰਾਣਾ ਤੋਂ ਸਬ ਡਵੀਜ਼ਨ ਸਮਾਲਸਰ ਨੂੰ ਆਉਂਦੀ 66 ਕੇ.ਵੀ. ਲਾਈਨ ਬੰਦ ਹੋਣ ਕਾਰਨ ਲੋਕਾਂ ਦੀ ਜ਼ਿੰਦਗੀ ਲੀਹੋਂ ਉੱਖੜ ਗਈ ਹੈ | ਸਮਾਜ ਸੇਵੀ ਡਾ. ਰਾਜ ਦੁਲਾਰ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਬਾਘਾ ਪੁਰਾਣਾ ਤੋਂ ਸਬ ਡਵੀਜ਼ਨ ਸਮਾਲਸਰ ਨੂੰ ਮਿਲਦੀ 66 ਕੇ.ਵੀ. ਲਾਈਨ ਦੀ ਸਪਲਾਈ ਪੂਰੀ ਤਰਾਂ ਠੱਪ ਹੋ ਚੁੱਕੀ ਹੈ | ਇਹ ਅਕਸਰ ਪਹਿਲਾਂ ਕਦੇ ਕਦ ਹੁੰਦਾ ਸੀ ਪਰ ਹੁਣ ਇਹ ਸਾਲ ਵਿਚ ਕਰੀਬ ਪੰਜ ਛੇ ਵਾਰ ਵਾਪਰ ਚੁੱਕਾ ਹੈ | ਲੋਕਾਂ ਨੇ ਦੱਸਿਆ ਕਿ ਸਮਾਲਸਰ ਗਰਿੱਡ ਪੂਰੀ ਤਰਾਂ ਬਹਿ ਗਿਆ ਹੈ | ਬਿਜਲੀ ਸਪਲਾਈ ਬੰਦ ਹੋਣ ਕਾਰਨ ਬੈਂਕਾਂ, ਸਕੂਲਾਂ, ਵਪਾਰੀਆਂ ਆਦਿ ਦਾ ਕਾਰੋਬਾਰ ਪੂਰੀ ਤਰਾਂ ਠੱਪ ਹੋ ਗਿਆ | ਬੈਂਕਾਂ ਵਿਚ ਕਿਸਾਨਾਂ ਵਲੋਂ ਲਿਮਟਾਂ ਆਦਿ ਦੀਆਂ ਕਿਸ਼ਤਾਂ ਦਾ ਲੈਣ ਦੇਣ ਪੂਰੇ ਜ਼ੋਰਾਂ 'ਤੇ ਹੈ ਤੇ ਇਸੇ ਤਰ੍ਹਾਂ ਹੀ ਵਪਾਰੀਆਂ ਵਲੋਂ ਵਪਾਰ ਦੀ ਸਪਲਾਈ ਲਈ ਬੈਂਕਿੰਗ ਕਾਰੋਬਾਰ ਵੀ ਪੂਰੀ ਤਰ੍ਹਾਂ ਜ਼ੋਰਾਂ 'ਤੇ ਚੱਲ ਰਿਹਾ ਹੈ, ਪਰ ਬਿਜਲੀ ਸਪਲਾਈ ਬੰਦ ਹੋਣ ਕਾਰਨ ਸਭ ਕੁਝ ਬੈਠ ਗਿਆ ਹੈ | ਬੱਚਿਆਂ ਦੇ ਕਲਾਸਾਂ ਦੇ ਨਤੀਜੇ ਆਏ ਹੋਣ ਕਾਰਨ ਅਗਲੀਆਂ ਕਲਾਸਾਂ 'ਚ ਦਾਖਲਾ ਸਬੰਧੀ ਕੰਮ ਕਾਰ ਬੰਦ ਹੋ ਗਿਆ ਹੈ ਕਿਉਂਕਿ ਕੰਪਿਊਟਰ ਆਦਿ ਬੰਦ ਹੋ ਗਏ ਹਨ | ਗਰਮੀ ਜ਼ੋਰਾਂ ਤੇ ਹੋਣ ਕਾਰਨ ਬਿਜਲੀ ਸਪਲਾਈ ਦੀ ਘਰੇਲੂ ਮੰਗ ਵੀ ਸਿਖ਼ਰਾਂ 'ਤੇ ਹੈ | ਕਿਸਾਨਾਂ ਵਲੋਂ ਝੋਨੇ ਦੀ ਪਨੀਰੀ ਦੀ ਬਿਜਾਈ ਪੂਰੇ ਜ਼ੋਰਾਂ 'ਤੇ ਚੱਲ ਰਹੀ ਪਰ ਬਿਜਲੀ ਸਪਲਾਈ ਦੀ ਬੰਦੀ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਉਦਾਸੀ ਛਾ ਗਈ ਹੈ | ਛੋਟੇ ਕਾਰੋਬਾਰੀ ਲੋਕਾਂ, ਦੁਕਾਨਦਾਰਾਂ, ਢਾਬਿਆਂ ਆਦਿ ਦਾ ਕਾਰੋਬਾਰ ਬੁਰੀ ਤਰ੍ਹਾਂ ਬੰਦ ਹੋ ਗਿਆ ਹੈ | ਇਸ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸਬ ਡਵੀਜ਼ਨ ਸਮਾਲਸਰ ਦੇ ਐਸ.ਡੀ.ਓ. ਬੇਅੰਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 66 ਕੇ.ਵੀ. ਲਾਈਨ ਦੀ ਸਪਲਾਈ ਵਿਚ ਵਿਘਨ ਪਿਆ ਹੈ, ਪਰ ਪੈਟਰੋਲਿੰਗ ਦਾ ਕੰਮ ਜਾਰੀ ਹੈ | ਜਲਦ ਹੀ ਨੁਕਸ ਲੱਭ ਲਿਆ ਜਾਵੇਗਾ ਅਤੇ ਬਿਜਲੀ ਸਪਲਾਈ ਪੂਰੀ ਤਰਾਂ ਬਹਾਲ ਹੋ ਜਾਵੇਗੀ |
ਪਿਛਲੀ ਖ਼ਬਰ ਡਾ. ਮੰਜੂ ਨਾਹਰ ਨੇ ਐਸ.ਐਮ.ਓ. ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਅਕਾਲੀ ਆਗੂ ਰਾਜਵਿੰਦਰ ਸਿੰਘ ਨੇ ਗੜਿਆਂ ਦੀ ਮਾਰ ਹੇਠ ਆਏ ਪੀੜਤ ਕਿਸਾਨਾਂ ਅਤੇ ਸਬਜ਼ੀ ਕਾਸ਼ਤਕਾਰਾਂ ਦੀ ਬਾਂਹ ਫੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।