12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਡਾ. ਮੰਜੂ ਨਾਹਰ ਨੇ ਐਸ.ਐਮ.ਓ. ਦਾ ਅਹੁਦਾ ਸੰਭਾਲਿਆ

ਅਜੀਤ ਡੈਸਕ 15-05-2026
ਬੱਧਨੀ ਕਲਾਂ, 14 ਮਈ (ਸੰਜੀਵ ਕੋਛੜ)-ਡਾ. ਮੰਜੂ ਨਾਹਰ ਨੇ ਪਦਉਨਤ ਹੋਣ ਉਪਰੰਤ ਸੀ.ਐਚ.ਸੀ. ਬੱਧਨੀ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅਸੀਂ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹਾਂ | ਸਿਹਤ ਕੇਂਦਰ ਦੇ ਸਮੁੱਚੇ ਸਟਾਫ਼ ਨੇ ਨਵੇਂ ਆਏ ਐਸ.ਐਮ.ਓ. ਦਾ ਭਰਵਾਂ ਸਵਾਗਤ ਕਰਨ ਉਪਰੰਤ ਉਨ੍ਹਾਂ ਨੂੰ ਅਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੱਤੀ | ਇਸ ਮੌਕੇ ਮੈਡੀਕਲ ਅਫ਼ਸਰ ਡਾ. ਸ਼ੁੱਭ ਕਰਮਨ, ਡਾ. ਵਰੁਣ ਗਰਗ ਡੈਂਟਿਸਟ, ਸੀਨੀਅਰ ਸਟਾਫ਼ ਨਰਸ ਨਵਪ੍ਰੀਤ ਕੌਰ ਮਾਨ, ਪਰਮਜੀਤ ਕੌਰ ਮੋਗਾ, ਫਾਰਮੇਸੀ ਚੀਫ਼ ਕੀਰਤਨ ਕੌਰ, ਸੰਕੇਤ ਅਗਰਵਾਲ, ਦਲਜਿੰਦਰ ਸਿੰਘ ਰਾਮਾਂ, ਜਤਿੰਦਰਪਾਲ ਸਿੰਘ, ਅਮਰੀਕ ਸਿੰਘ, ਕਰਮ ਦੇਵੀ (ਸਾਰੇ ਫਾਰਮਾਸਿਸਟ), ਗੁਰਪ੍ਰੀਤ ਸਿੰਘ ਓ ਟੀ ਅਸਿਸਟੈਂਟ, ਰਮਨਦੀਪ ਸਿੰਘ ਏ.ਆਰ.ਐਮ., ਗੁਰਸੇਵਕ ਸਿੰਘ ਰੇਡੀਓ ਗ੍ਰਾਫਰ, ਸ਼ਰਨਜੀਤ ਕੌਰ ਲੈਬ ਟੈਕਨੀਸ਼ੀਅਨ, ਸ਼ਾਮਉਨ, ਰਾਜਵਿੰਦਰ ਕੌਰ, ਸੁਖਜੀਤ ਸਿੰਘ, ਤਾਜਵੀਰ ਕੌਰ (ਓਟ ਸਟਾਫ਼) ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਰਸ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸਬੂਤਾਂ ਦੀ ਘਾਟ ਕਾਰਨ ਬਰੀ ਅਗਲੀ ਖ਼ਬਰ ਬਿਜਲੀ ਸਪਲਾਈ ਠੱਪ ਹੋਣ ਕਾਰਨ ਬਾਜ਼ਾਰ 'ਚ ਹਾਹਾਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।