25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰਾਜਵਿੰਦਰ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਮਾਲਵਾ ਜ਼ੋਨ-1 ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ

ਅਜੀਤ ਡੈਸਕ 18-05-2026
ਮੋਗਾ, 17 ਮਈ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਲਜ਼ਾਰ ਸਿੰਘ ਰਣੀਕੇ ਕੌਮੀ ਪ੍ਰਧਾਨ ਐਸ.ਸੀ. ਵਿੰਗ ਪੰਜਾਬ ਦੀ ਅਗਵਾਈ ਹੇਠ ਰਾਜਵਿੰਦਰ ਸਿੰਘ ਧਰਮਕੋਟ ਪ੍ਰਧਾਨ ਮਾਲਵਾ ਜ਼ੋਨ ਐਸ.ਸੀ. ਵਿੰਗ-1 ਵਲੋਂ ਸ਼੍ਰੋਮਣੀ ਅਕਾਲੀ ਦਲ ਲਈ ਕਈ ਦਹਾਕਿਆਂ ਤੋਂ ਮਿਹਨਤ ਕਰ ਰਹੇ ਟਕਸਾਲੀ ਅਤੇ ਇਮਾਨਦਾਰ ਆਗੂਆਂ ਨੂੰ ਵੱਖ-ਵੱਖ ਅਹੁਦੇ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਅਹਿਮ ਜ਼ਿੰਮੇਵਾਰੀ ਸੌਂਪੀ ਹੈ | ਰਾਜਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਨਿਯੁਕਤੀਆਂ ਇਨ੍ਹਾਂ ਦੀਆਂ ਪਾਰਟੀ ਪ੍ਰਤੀ ਪਾਏ ਯੋਗਦਾਨ ਅਤੇ ਪਰਿਵਾਰਕ ਪਿਛੋਕੜ ਨੂੰ ਧਿਆਨ ਵਿਚ ਰੱਖਦਿਆਂ ਕੀਤੀਆਂ ਗਈਆਂ ਹਨ | ਇਨ੍ਹਾਂ ਨਿਯੁਕਤੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਅਤੇ ਇਹ ਅਹੁਦੇਦਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਐਸ.ਸੀ. ਅਤੇ ਪਛੜੇ ਵਰਗਾਂ ਦੇ ਲਈ ਲਏ ਗਏ ਅਹਿਮ ਫ਼ੈਸਲਿਆਂ ਅਤੇ ਸਹੂਲਤਾਂ ਤੋਂ ਲੋਕਾਂ ਨੂੰ ਜਾਣੂੰ ਕਰਵਾ ਕੇ ਪਾਰਟੀ ਲਈ ਲਾਮਬੰਦ ਕਰਨਗੇ | ਰਾਜਵਿੰਦਰ ਸਿੰਘ ਨੇ ਦੱਸਿਆ ਕਿ ਮਾਲਵਾ ਜ਼ੋਨ ਦੇ ਇਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਵਿਚ ਗੁਰਬਖ਼ਸ਼ ਸਿੰਘ ਰਣੀਆਂ ਸੀਨੀਅਰ ਮੀਤ ਪ੍ਰਧਾਨ, ਡਾ. ਅਜਮੇਰ ਸਿੰਘ ਸੀਨੀਅਰ ਮੀਤ ਪ੍ਰਧਾਨ, ਡਾ. ਜਗਮੋਹਨ ਸਿੰਘ ਧੂੜਕੋਟ ਜਨਰਲ ਸਕੱਤਰ, ਪੂਰਨ ਸਿੰਘ ਪੱਤੋ ਮੀਤ ਪ੍ਰਧਾਨ, ਡਾ. ਨਿਰਮਲ ਸਿੰਘ ਭੱਟੀ ਅਜੀਤਵਾਲ ਜਰਨਲ ਸਕੱਤਰ, ਪ੍ਰੀਤਮ ਸਿੰਘ ਢੁੱਡੀਕੇ ਮੀਤ ਪ੍ਰਧਾਨ, ਜਗਤਾਰ ਸਿੰਘ ਤਾਰੀ ਨਵਾਂ ਚੂਹੜਚੱਕ ਜਥੇਬੰਦਕ ਸਕੱਤਰ, ਰਾਜਮਿੰਦਰ ਸਿੰਘ ਰਾਜੂ ਸ਼ਾਂਤ ਪ੍ਰਚਾਰ ਸਕੱਤਰ, ਰਵੀ ਇੰਦਰਜੀਤ ਸਿੰਘ ਰਵੀ ਬੱਧਨੀ ਜਥੇਬੰਦਕ ਸਕੱਤਰ ਆਦਿ ਸ਼ਾਮਿਲ ਕੀਤੇ ਗਏ ਹਨ | ਮਾਲਵਾ ਜ਼ੋਨ-1 ਵਿਚ ਮੋਗਾ, ਲੁਧਿਆਣਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਆਉਂਦੇ ਹਨ | ਸਬੰਧਿਤ ਜ਼ਿਲਿ੍ਹਆਂ ਦੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਅਤੇ ਹਲਕਾ ਇੰਚਾਰਜ ਸਾਹਿਬਾਨ ਤੋਂ ਅਜਿਹੇ ਹੀ ਟਕਸਾਲੀ ਇਮਾਨਦਾਰ ਅਤੇ ਮਿਹਨਤੀ ਵਰਕਰਾਂ ਦੀ ਸੂਚੀ ਮੰਗੀ ਗਈ ਹੈ ਤਾਂ ਕਿ ਹਰੇਕ ਹਲਕੇ ਦੇ ਐਸ.ਸੀ. ਭਾਈਚਾਰੇ ਦੇ ਟਕਸਾਲੀ ਪੁਰਾਣੇ ਅਤੇ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾ ਸਕੇ | ਉਨ੍ਹਾਂ ਅਪੀਲ ਕੀਤੀ ਕਿ ਇਹ ਸ਼ੁਰੂਆਤ ਨਿਹਾਲ ਸਿੰਘ ਵਾਲਾ ਹਲਕੇ ਜ਼ਿਲ੍ਹਾ ਮੋਗਾ ਤੋਂ ਕਰ ਦਿੱਤੀ ਗਈ ਹੈ | ਬਾਕੀ ਹਲਕਿਆਂ ਦੀ ਸੂਚੀ ਵੀ ਜਲਦੀ ਜਾਰੀ ਕਰ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਖੱਤਰੀ ਮਹਾਂ ਸਭਾ ਨੇ ਬੱਧਨੀ ਕਲਾਂ ਵਿਖੇ ਸੁਤੰਤਰਤਾ ਸੰਗਰਾਮੀ ਸ਼ਹੀਦ ਸੁਖਦੇਵ ਥਾਪਰ ਦਾ 120 ਵਾਂ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਪੁਲਿਸ ਵਲੋਂ ਬੀਤੇ 7 ਦਿਨਾਂ ਦਾ ਲੇਖਾ ਜੋਖਾ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।